Skip to content
Independent perspectives. Global stories.
BREAKING

ਨਵਜੋਤ ਕੌਰ ਸਿੱਧੂ ਨੂੰ ਜੇ ਕੋਈ ਸਮੱਸਿਆ ਹੈ ਤਾਂ ਉਹ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਨਾ ਕਿ ਗਠਜੋੜ ਨੂੰ ਨੁਕਸਾਨ ਪਹੁੰਚਾਉਣ : ਵਿਰਸਾ ਸਿੰਘ ਵਲਟੋਹਾ

Share this story

ਅੰਮ੍ਰਿਤਸਰ, 15 ਨਵੰਬਰ (ਬਲਜੀਤ ਸਿੰਘ)- ਹਲਕਾ ਖੇਮਕਰਨ ਦੇ ਮੁੱਖ ਸੰਸਦੀ ਸਕੱਤਰ ਸ.੍ਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾ ਉਹ ਆਪਣੇ ਸੰਸਦੀ ਸਕੱਤਰ ਦੇ ਅਹੁੱਦੇ ਤੋਂ ਅਸਤੀਫਾ ਦੇਣ ਨਾ ਕਿ ਆਪਣੇ ਪਰਿਵਾਰ ਦੀਆਂ ਇੱਛਾਵਾ ਦੀ ਪੂਰਤੀ ਲਈ ਗਠਜੋੜ ਨੂੰ ਨੁਕਸਾਨ ਪਹੁੰਚਾਉਣ। ਉਨ੍ਹਾਂ ਸ੍ਰੀਮਤੀ ਸਿੱਧੂ ਨੂੰ ਕਿਹਾ ਕਿ ਉਹ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਰੋਲ ਬਾਰੇ ਦਿਨ ਵਿਚ ਸੁਪਨੇ ਵੇਖਣ ਲਈ ਪੂਰੀ ਤਰ੍ਹਾਂ ਆ ਹਨ ਪਰ ਜੇਕਰ ਉਹ ਕਿਸੇ ਗੱਲ ਤੋਂ ਅਸਤੁੰਸਟ ਹਨ ਤਾ ਉਹ ਸਰਕਾਰ ਤੋ ਬਾਹਰ ਹੋ ਜਾਣ ਨਾ ਕਿ ਗਠਜੋੜ ਨੂੰ ਨੁਕਸਾਨ ਪਹੁੰਚਾਉਣ। ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਨਵਜੋਤ ਕੌਰ ਸਿੱਧੂ ਆਪਣੇ ਅੰਦਰ ਝਾਤ ਮਾਰਨ ਅਤੇ ਇਹ ਦੱਸਣ ਕਿ ਉਨ੍ਹਾਂ ਦੇ ਪਤੀ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਸਿਆਸੀ ਗੁਰੂ ਅਰੁਣ ਜੇਤਲੀ ਲਈ ਪ੍ਰਚਾਰ ਕਿਉ ਨਹੀ ਕੀਤਾ। ਉਨ੍ਹਾਂ

ਨੇ ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਲੋਕ ਸਭਾ ਚੋਣਾ ਦਾ ਸਮਾ ਚੇਤਾ ਕਰਨਾ ਚਾਹੀਦਾ ਹੈ ਜਦ ਅਕਾਲੀ ਦਲ ਨੇ ਉਨ੍ਹਾਂ ਦੇ ਪਤੀ ਦੀ ਹਾਰ ਨੂੰ ਜਿੱਤ ਵਿਚ ਬਦਲਿਆ ਸੀ। ਵਿਧਾਇਕ ਵਲਟੋਹਾ ਨੇ ਕਿਹਾ ਕਿ ਜੇਕਰ ਸ੍ਰੀਮਤੀ ਸਿੱਧੂ ਇੰਨ੍ਹਾਂ ਸਵਾਲਾਂ ਦੇ ਜਵਾਬ ਨਹੀ ਦਿੰਦੇ ਤਾ ਉਨ੍ਹਾਂ ਨੂੰ ਗਠਜੋੜ ਉ¤ਤੇ ਕੋਈ ਉ¤ਗਲ ਨਹੀਂ ਚੁੱਕਣੀ ਚਾਹੀਦੀ ।ਉਨ੍ਹਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋ ਇਹ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਦੋਹਾਂ ਪਾਰਟੀਆਂ ਦਾ ਗਠਜੋੜ ਅਟੁੱਟ ਹੈ ਪਰ ਹੁਣ ਸ੍ਰੀਮਤੀ ਸਿੱਧੂ ਵੱਲੋਂ ਭਾਜਪਾ ਦੇ ਇਕੱਲੇ ਚੋਣ ਲੜਨ ਬਾਰੇ ਬਿਆਨਬਾਜੀ ਕਰਨੀ ਬਿਲਕੁਲ ਬੇਤੁਕੀ ਗੱਲ ਹੈ । ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੇ ਲੋਕ ਸਭਾ ਦੀ ਪਹਿਲੀ ਚੋਣ ਇਕ ਲੱਖ ਵੋਟਾਂ ਤੇ ਜਿੱਤੀ ਸੀ ਜਦੋ ਇਕੱਲੇ ਕ੍ਰਿਕਟ ਖਿਡਾਰੀ ਵਜੋ ਮਸਹੂਰ ਸਨ ਪਰ 2009 ਦੌਰਾਨ ਉਨ੍ਹਾਂ ਦੇ ਕਾਰਗੁਜਾਰੀ ਦੇ ਆਧਾਰ ਤੇ ਵੋਟਾ ਪੈਣੀਆ ਸਨ ਉਨ੍ਹਾਂ ਦੀ ਜਿੱਤ ਦਾ ਅੰਤਰ ਸਿਰਫ 6000 ਵੋਟਾਂ ਸਨ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਹੀ ਸ੍ਰੀ ਸਿੱਧੂ ਦੀ ਕਾਰਗੁਜ਼ਾਰੀ ਅਤੇ ਹਰਮਨ ਪਿਆਰਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਅਤੇ ਇਸ ਤ ਇਲਾਵਾਂ ਹਾਲ ਹੀ ਵਿਚ ਹੋਈਆ ਲੋਕ ਸਭਾ ਚੋਣਾਂ ਦੌਰਾਨ ਸ੍ਰੀਮਤੀ ਨਵਜੋਤ ਕੌਰ ਸਿੱਧੂ ਦੇ ਹਲਕੇ ਵਿਚੋ ਸ੍ਰੀ ਅਰੁਣ ਜੇਤਲੀ ਨੂੰ 34000 ਵੋਟਾਂ ਦੀ ਹਾਰ ਹੋਈ ਸੀ।  ਉਨ੍ਹਾਂ ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਇਹ ਆਦਤ ਹੈ ਕਿ ਚੰਗੀ ਕਾਰਗੁਜਾਰੀ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੇ ਹਨ ਕਿ ਜਦ ਕਿ ਆਪਣੀਆ ਗਲਤੀਆਂ ਵੀ ਜਿੰਮੇਵਾਰੀ ਦੂਜਿਆਂ ਤੇ ਸੁੱਟਣ ਦੀ ਕੋਸ਼ਿਸ ਕਰਦੇ ਹਨ ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਇਸ ਨੂੰ ਸਾਬਕਾ ਪ੍ਰਧਾਨ ਸ੍ਰੀ ਅਟੱਲ ਬਿਹਾਰੀ ਵਾਜਪਾਈ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਇੰਨਾ ਮਜਬੂਤ ਕੀਤਾ ਹੈ ਕਿ ਇਸ ਨੂੰ ਕੋਈ ਤੋਂੜ ਨਹੀ ਸਕਦਾ ਹੈ।

WRITTEN BY