ਨਿਹਾਲ ਸਿੰਘ ਵਾਲਾ, 14 ਨਵੰਬਰ (ਬਿੰਦਰ ਖੋਟੇ)- ਮੋਗਾ ਬਰਨਾਲਾ ਮੁੱਖ ਰਾਸਟਰੀ ਮਾਰਗ ਤੇ ਅੱਜ ਸਵੇਰੇ ਦੋ ਨੋਵਾ ਗੱਡੀਆਂ ਦੀ ਆਹਮੋ ਸਾਹਮਣੀ ਭਿਆਨਿਕ ਟੱਕਰ ਵਿੱਚ 8 ਵਿਅਕਤੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ ਜਿਨ•ਾਂ ਵਿੱਚੋਂ ਇਕ ਬੱਚੇ ਅਤੇ ਇੱਕ ਔਰਤ ਅਤੇ ਇੱਕ ਹੋਰ ਵਿਅਕਤੀਆਂ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਨ•ਾਂ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ । ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਕਰ ਦਾ ਇੱਕ ਪ੍ਰੀਵਾਰ ਵਿਦੇਸ਼ ਰਵਾਨਾਂ ਹੋਣ ਲਈ ਬਿਲਾਸਪੁਰ ਤੋਂ ਨੋਵਾ ਗੱਡੀ ਨੰਬਰ ਪੀ.ਬੀ. 01 ਏ 29 39 ਕਰਵਾ ਕੇ ਦਿੱਲੀ ਵੱਲ ਨੂੰ ਰਵਾਨਾਂ ਹੋਇਆ ਸੀ ਇਸ ਗੱਡੀ ਨੂੰ ਸਰਬਜੀਤ ਸਿੰਘ ਲਾਲੀ ਵਾਸੀ ਬਿਲਾਸਪੁਰ ਚਲਾ ਰਿਹਾ ਸੀ । ਕਿ ਮੋਗਾ ਬਰਨਾਲਾ ਮੁੱਖ ਰਾਸਟਰੀ ਮਾਰਗ ਤੇ ਪਿੰਡ ਹਿੰਮਤਪੁਰਾ ਡਰੇਨ ਦੇ ਪੁਲ ਨਜਦੀਕ ਸਾਹਮਣੇ ਤੋਂ ਆ ਰਹੀ ਨੋਵਾ ਗੱਡੀ ਨੰਬਰ ਐਚ.ਆਰ. 39 ਸੀ 440 ਜਿਸ ਨੂੰ ਕੁਲਦੀਪ ਸਿੰਘ ਪੁੱਤਰ ਗਵਰਧਨ ਦਾਸ ਵਾਸੀ ਹਿਸਾਰ ਚਲਾ ਰਿਹਾ ਸੀ ਨਾਲ ਉਸਦੀ ਗੱਡੀ ਦੀ ਸਿੱਧੀ ਟੱਕਰ ਹੋ ਗਈ । ਟੱਕਰ ਐਨੀ ਭਿਆਨਿਕ ਸੀ ਕਿ ਦੋਨੋ ਗੱਡੀਆਂ ਬੁਰੀ ਤਰਾਂ ਨੁਕਸਾਨੀਆਂ ਗਈਆਂ ਅਤੇ ਦੋਨਾਂ ਵਿੱਚ ਸਵਾਰ 8 ਵਿਅਕਤੀ ਗੰਭੀਰ ਰੂਪ ‘ਚ ਜਖਮੀ ਹੋ ਗਏ ਜਿਨ•ਾਂ ਨੂੰ ਇਲਾਜ ਲਈ ਤੁਰੰਤ ਦੀਪ ਹਸਪਤਾਲ ਨਿਹਾਲ ਸਿੰਘ
ਵਾਲਾ ਵਿਖੇ ਲਿਜਾਇਆ ਗਿਆ। ਤਿੰਨ ਮਰੀਜਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਜਿਨ•ਾਂ ਨੂੰ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਵਿਖੇ ਰੈਂਫਰ ਕੀਤਾ ਗਿਆ । ਜਖਮੀਆਂ ਵਿੱਚ ਪੁਸਕਰ 75 ਸਾਲ , ਲਛਮੀ 52 ਸਾਲ , ਚੰਦਰਕਲਾ ਦੇਵੀ 60 ਸਾਲ ਸਾਰੇ ਹਿਸਾਰ ( ਹਰਿਆਣਾ) , ਸੁਰਿੰਦਰ ਸਿੰਘ ਕਿੰਗਰਾ 63 ਸਾਲ ਵਾਸੀ ਚਕਰ , ਦਵਿੰਦਰ ਸਿੰਘ 12 ਸਾਲ ਚਕਰ , ਰਜਿੰਦਰ ਸਿੰਘ 35 ਸਾਲ ਚਕਰ , ਸਰਬਜੀਤ ਸਿੰਘ 45 ਸਾਲ ਵਾਸੀ ਬਿਲਾਸਪੁਰ ਆਦਿ ਸਾਮਿਲ ਹਨ । ਹਿਸਾਰ ਦਾ ਇਹ ਪ੍ਰੀਵਾਰ ਹਿਸਾਰ (ਹਰਿਆਣਾ) ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ।
ਇਸ ਤੋਂ ਇੱਕ ਦਿਨ ਪਹਿਲਾ ਹੀ 11 ਨਵੰਬਰ ਨੂੰ ਇਸੇ ਜਗਾਂ ਤੋਂ ਅੱਧਾ ਕਿਲੋਮੀਟਰ ਤੇ ਭਿਆਨਿਕ ਟਰੱਕ – ਕਾਰ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਅੱਜ ਮੁੜ ਭਿਆਨਿਕ ਹਾਦਸਾ ਵਾਪਰ ਗਿਆ। ਦੋਨੋਂ ਹਾਦਸਿਆਂ ਦਾ ਟਾਇਮ ਵੀ ਇੱਕੋ ਹੀ ਸੀ 11 ਨਵੰਬਰ ਨੂੰ ਹੋਣ ਵਾਲਾ ਹਾਦਸਾ ਵੀ ਸਵੇਰੇ ਸਾਢੇ ਪੰਜ ਵਜੇ ਹੀ ਹੋਇਆ ਸੀ।



