Skip to content
Independent perspectives. Global stories.
BREAKING

ਇੰਗਲੈਂਡ ਦੀ ਮੰਤਰੀ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਕੀਤੀ ਮੁਲਾਕਾਤ

Share this story

ਚੰਡੀਗੜ੍ਹ, 14 ਨਵੰਬਰ (ਨਾਗਪਾਲ)– ਇੰਗਲੈਂਡ ਦੀ ਊਰਜਾ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ੍ਰੀਮਤੀ ਬੈਰੋਨੇਸ ਵਰਮਾ ਨੇ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਅਤੇ ਇੰਗਲੈਂਡ ਵੱਲੋਂ ਆਪਸੀ ਸਹਿਯੋਗ ਵੱਧਾਉਣ ਲਈ ਵੱਖ-ਵੱਖ ਖੇਤਰਾਂ ਦੇ ਬਾਰੇ ਵਿਚ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਠੋਸ ਕਚਰਾ ਪ੍ਰਬੰਧਨ ਅਤੇ ਸ਼ਹਿਰਾਂ ਦੀ ਸਫਾਈ ਦੇ ਖੇਤਰ ਵਿਚ ਇੰਗਲੈਂਡ ਵੱਲੋਂ ਤਕਨੀਕੀ ਸਹਿਯੋਗ ਦੀ ਪੇਸ਼ਕਸ਼ ਕੀਤੀ । ਇਸ ਮੌਕੇ ’ਤੇ ਇੰਗਲੈਂਡ ਦੇ ਉਪ-ਕਮਿਸ਼ਨਰ ਡੇਵਿਡ ਲੇਲਿਯਟ ਵੀ ਉਨ੍ਹਾਂ ਦੇ ਨਾਲ ਸਨ । ਸ੍ਰੀਮਤੀ ਵਰਮਾ ਨੇ ਦਸਿਆ ਕਿ ਇੰਗਲੈਂਡ ਸੌਰ ਊਰਜਾ, ਕੌਸ਼ਲ ਵਿਕਾਸ ਅਤੇ ਛੋਟੇ ਉਦਯੋਗ ਦੇ ਖੇਤਰ ਵਿਚ ਮਾਹਿਰ ਹੈ । ਇਸ ਤੋਂ ਇਲਾਵਾ, ਇੰਗਲੈਂਡ ਦੇ ਕੋਲ ਨਦੀਆਂ ਦੀ ਸਫਾਈ ਲਈ ਨਵੀਂਤਮ ਤਕਨਾਲੋਜੀ ਹੈ ਅਤੇ ਉਥੇ ਟੈਮਸ ਨਦੀ ਦੀ ਸਫਾਈ ਵਿਚ ਇਸ ਤੋਂ ਵਧੀਆ ਨਤੀਜੇ ਮਿਲੇ ਹਨ । ਸ੍ਰੀਮਤੀ ਵਰਮਾ ਨੇ ਭਾਰਤ ਵਿਚ ਗੰਗਾ ਅਤੇ

ਯਮੁਨਾ ਨਦੀ ਦੀ ਸਫਾਈ ਲਈ ਵੀ ਇਹ ਤਕਨਾਲੋਜੀ ਦੇਣ ਦੀ ਪਹਿਲ ਕੀਤੀ।ਮੁੱਖ ਮੰਤਰੀ ਮਨੋਹਰ ਲਾਲ ਨੇ ਸੌਰ ਊਰਜਾ ਪ੍ਰਬੰਧਨ ਅਤੇ ਸ਼ਹਿਰਾਂ ਦੀ ਸਫਾਈ ਦੇ ਖੇਤਰਾਂ ਵਿਚ ਰਾਜ ਦੀ ਲੋਂੜਾਂ ਦਾ ਅਧਿਐਨ ਕਰਨ ਅਤੇ ਇਸ ਦੇ ਅਨੁਸਾਰ ਕਾਰਜਯੋਜਨਾ ਤਿਆਰ ਕਰਨ ਦੀ ਗੱਲ ਕੀਤੀ । ਮੁੱਖ ਮੰਤਰੀ ਨੇ ਇੰਗਲੈਂਡ ਅਤੇ ਹਰਿਆਣਾ ਦੇ ਵਿਚਕਾਰ ਤਕਨੀਕੀ ਗਿਆਨ ਦੇ ਅਦਾਨ-ਪ੍ਰਦਾਨ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਵਿਆਪਕ ਪੱਧਰ ’ਤੇ ਨਾਗਰਿਕ ਸਹੂਲਤਾਂ ਦੇ ਸੁਧਾਰ ਵਿਚ ਮਦਦ ਮਿਲੇਗੀ ।

WRITTEN BY