Skip to content
Independent perspectives. Global stories.
BREAKING

ਡਾ. ਚੀਮਾ ਵੱਲੋਂ ਅਕਾਦਮਿਕ ਸੰਸਥਾਵਾਂ ਤੇ ਮਾਹਿਰਾਂ ਨੂੰ ਬਾਜ਼ਾਰੂ ਮੰਗ ਦੇ ਅਨੁਸਾਰ ਨੀਤੀਆਂ ਘੜਣ ਦਾ ਸੱਦਾ

Share this story

ਸਿੱਖਿਆ ਮੰਤਰੀ ਵੱਲੋਂ ਐਫੂਕਟੋ ਦੀ 29ਵੀਂ ਅਕਾਦਮਿਕ ਕਾਨਫਰੰਸ ਦਾ ਉਦਘਾਟਨ
Page-1_06 ਜਲੰਧਰ/ਚੰਡੀਗੜ੍ਹ, 14 ਨਵੰਬਰ- ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸੈਕਟਰ 32 ਸਥਿਤ ਐਸ.ਡੀ.ਕਾਲਜ ਵਿਖੇ ਯੂਨੀਵਰਸਿਟੀ ਤੇ ਕਾਲਜ ਅਧਿਆਪਕਾਂ ਦੀ ਸਰਵ ਭਾਰਤੀ ਫੈਡਰੇਸ਼ਨ (ਐਫੂਕਟੋ) ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ 2ਵਿੀਂ ਅਕਾਦਮਿਕ ਕਾਨਫਰੰਸ ਦਾ ਉਦਘਾਟਨ ਕਰਦਿਆਂ ਅਕਾਦਮਿਕ ਮਾਹਿਰਾਂ ਤੇ ਸਿੱਖਿਆ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਸਰਵਿਸ ਸੈਕਟਰ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਸਿੱਖਿਆ ਨੀਤੀਆਂ ਬਣਾਉਣ ਜਿਸ ਨਾਲ ਪੜ੍ਹੇ ਲਿਖੇ ਵਿਦਿਆਰਥੀ ਆਪਣੇ ਪੈਰਾਂ ਸਿਰ ਹੋ ਸਕਣਗੇ। ਡਾ.ਚੀਮਾ ਨੇ ਕਿਹਾ ਕਿ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਸਿੱਖਿਆ ਖੇਤਰ ਨੂੰ ਇਸ ਨੂੰ ਚੁਣੌਤੀ ਵਜੋਂ ਸਵਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ

ਵਿਦਿਆਰਥੀਆਂ ਨੂੰ ਕਿੱਤਾਮੁਖੀ/ਪੇਸ਼ੇਵਾਰ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਸਾਸ਼ਤਰੀਆਂ ਅਤੇ ਅਕਾਦਮਿਕ ਮਾਹਿਰਾਂ ਨੂੰ ਅਜਿਹੀ ਸਿੱਖਿਆ ਦੇਣ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਿੱਖਿਆ ਨੀਤੀ ਬਣਾ ਸਕੇ। ਐਫੂਕਟੋ ਵੱਲੋਂ ‘ਮਿਆਰੀ ਉਚੇਰੀ ਸਿੱਖਿਆ-ਮੁੱਦੇ ਤੇ ਚੁਣੌਤੀਆਂ’ ਵਿਸ਼ੇ ’ਤੇ ਕਰਵਾਈ ਜਾ ਰਹੀ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਸੁਝਾਅ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਕੂਲੀ ਸਿੱਖਿਆ ਦੇ ਮਿਆਰਾਂ ਵਿੱਚ ਸੁਧਾਰ ਕੀਤੇ ਬਿਨਾਂ ਉਚੇਰੀ ਸਿੱਖਿਆ ਦੇ ਮਿਆਰਾਂ ਵਿੱਚ ਵਾਧਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਨਰਸਰੀ ਪੱਧਰ ਤੋਂ ਹੀ ਦੇਣ ਨਾਲ ਉਚੇਰੀ ਸਿੱਖਿਆ ਦੇ ਨਿਸ਼ਾਨਿਆਂ ਦੀ ਪ੍ਰਾਪਤੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੇ ਉਚੇਰੀ ਸਿੱਖਿਆ ਦੇ ਨਾਲ ਸਕੂਲ ਸਿੱਖਿਆ ਦੀ ਅਹਿਮਤੀਅਤ ਨੂੰ ਸਮਝਦਿਆਂ ਇਨਕਲਾਬੀ ਕਦਮ ਚੁੱਕੇ ਹਨ ਜਿਸ ਸਦਕਾ ਅੱਜ ਪੰਜਾਬ ਦੇਸ਼ ਅੰਦਰ ਸਿੱਖਿਆ ਖੇਤਰ ਵਿੱਚ 14ਵੇਂ ਤੋਂ ਤੀਜੇ ਨੰਬਰ ਦਾ ਸੂਬਾ ਬਣ ਗਿਆ ਹੈ ਜਦੋਂ ਕਿ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਿੱਖਿਆ ਦੀਆਂ ਨਵੀਆਂ ਚੁਣੌਤੀਆਂ ਨੂੰ ਸਮਝਦਿਆਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਮੈਰੀਟੋਰੀਅਰਸ, ਆਦਰਸ਼ ਸਕੂਲ ਖੋਲ੍ਹੇ ਗਏ ਅਤੇ 100 ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਸ਼ੁਰੂ ਕੀਤੀ ਗਈ। ਉਚੇਰੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਵਿੱਚ 9 ਯੂਨੀਵਰਸਿਟੀਆਂ ਸੇਵਾਵਾਂ ਦੇ ਰਹੀਆਂ ਹਨ। ਇਸ ਤੋਂ ਇਲਾਵਾ ਦੇਸ਼ ਦੀ ਹਰ ਵੱਕਾਰੀ ਸਿੱਖਿਆ ਸੰਸਥਾ ਜਿਵੇਂ ਕਿ ਆਈ.ਆਈ.ਟੀ., ਇੰਡੀਅਨ ਸਕੂਲ ਆਫ ਬਿਜਨੈਸ, ਨੈਨੋ ਤਕਨਾਲੋਜੀ, ਮੈਡੀਕਲ ਸੰਸਥਾ, ਬਾਇਓਤਕਨਾਲੋਜੀ, ਕੇਂਦਰੀ ਯੂਨੀਵਰਸਿਟੀ ਆਦਿ ਪੰਜਾਬ ਵਿੱਚ ਖੋਲ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਦੇ ਨਾਲ ਬਣਾਏ ਜਾ ਰਹੇ ‘ਨਿਊ ਚੰਡੀਗੜ੍ਹ’ ਵਿੱਚ ਸਿੱਖਿਆ ਸਿਟੀ ਬਣਾਈ ਜਾ ਰਹੀ ਹੈ।  ਸਿੱਖਿਆ ਮੰਤਰੀ ਡਾ.ਚੀਮਾ ਨੇ ਪੰਜਾਬ ਸਰਕਾਰ ਤਰਫੋਂ ਐਫੂਕਟੋ ਨੂੰ ਸੱਦਾ ਦਿੱਤਾ ਕਿ ਅਗਲੀ ਅਕਾਦਮਿਕ ਕਾਨਫਰੰਸ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਈ ਜਾਵੇ ਅਤੇ ਸਾਰਾ ਪ੍ਰਬੰਧ ਰਾਜ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਉਣਾ ਸੀ ਪਰ ਉਨ੍ਹਾਂ ਦੇ ਚੀਨ ਦੌਰੇ ਤੋਂ ਅੱਜ ਪਰਤਣ ਕਾਰਨ ਹੀ ਉਹ ਨਹੀਂ ਆ ਸਕੇ, ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਦੀ ਵਿਸ਼ੇਸ਼ ਡਿਊਟੀ ਲਗਾਉਂਦਿਆਂ ਐਫਕਟੋ ਨੂੰ ਪੰਜਾਬ ਸਰਕਾਰ ਤਰਫੋਂ ਭਰੋਸਾ ਦਿਵਾਉਣ ਕਿ ਕਾਲਜ-ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਗਿਣੇ-ਚੁਣਵੇਂ ਸੂਬਿਆਂ ਵਿੱਚੋਂ ਇਕ ਹੈ ਜਿਸ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਹਰ ਸਿਫਾਰਸ਼ ਨੂੰ ਲਾਗੂ ਕੀਤਾ ਹੈ। ਉਨ੍ਹਾਂ ਪੰਜਾਬ-ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਪ੍ਰਧਾਨ ਡਾ.ਜਗਵੰਤ ਸਿੰਘ ਤੇ ਸਕੱਤਰ ਪ੍ਰੋ. ਅਵਤਾਰ ਸਿੰਘ ਨੂੰ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਲਈ ਯੂਨੀਅਨ ਦੇ ਨਾਲ ਖੜ੍ਹੀ ਹੈ।

WRITTEN BY