ਮੂਨਕ, 14 ਨਵੰਬਰ (ਕੁਲਵੰਤ ਦੇਹਲਾ)- ‘‘ਸਿ¤ਖ ਇਤਿਹਾਸ ਵਿ¤ਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨੀ ਬਹੁਤ ਵ¤ਡੀ ਮਹਾਨਤਾ ਹੈ ਕਿਉਂਕਿ ਸਿ¤ਖ ਕੌਮ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਰਦਾਸ ਕਰਕੇ ਯੁਧ ਲੜਨ ਦੀ ਤਿਆਰੀ ਕੀਤੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਯੁਧ ਲਈ ਨਾ ਜਾਣ ਦੀ ਸਲਾਹ ਦਿਤੀ ਅਤੇ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਕਿ ਤੁਸੀਂ ਕੈਸੇ ਸਿ¤ਖ ਹੋ ਕਿ ਤੁਹਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਅ¤ਗੇ ਕੀਤੀ ਅਰਦਾਸ ’ਤੇ ਭਰੋਸਾ ਨਹੀਂ ਤੁਸੀਂ ਇਹ ਨਹੀਂ ਜਾਣਦੇ ਕਿ ਸਿ¤ਖ ਕੌਮ ਦੀ ਫੌਜ ਅਰਦਾਸ ਕਰਕੇ ਇਕ ਕਦਮ ਵੀ ਪਿਛੇ ਨਹੀਂ ਹੋਇਆ ਹਟਦੀ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਪਰਿਵਾਰਾਂ ਸਮੇਤ ਜਿ¤ਤ
ਦੀ ਖੁਸ਼ੀ ਵਿ¤ਚ ਗੁਰਦੁਆਰਾ ਜਨਮ ਅਸਥਾਨ ਅਕਾਲੀ ਫੂਲਾ ਸਿੰਘ ਜੀ ਪਿੰਡ ਦੇਹਲਾ ਸੀਹਾਂ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ ਸਮੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੋ. ਚੰਦੂਮਾਜਰਾ ਦੇ ਗੁਰਦੁਆਰਾ ਸਾਹਿਬ ਵਿ¤ਚ ਕਰਵਾਏ ਅਖੰਡ ਪਾਠ ਸਾਹਿਬ ਦੇ ਸਮਾਗਮ ਵਿ¤ਚ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਵੀ ਹਾਜ਼ਰੀ ਭਰੀ। ਸ. ਢੀਂਡਸਾ ਨੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਲਾਕੇ ਦੀ ਸੰਗਤ ਵੱਲੋਂ ਅਕਾਲੀ ਫੂਲਾ ਸਿੰਘ ਜੀ ਗੁਰਦੁਆਰਾ ਸਾਹਿਬ ਲਈ 18 ਫੁ¤ਟੀ ਸੜਕ ਦੀ ਮੰਗ ਅਤੇ ਅਕਾਲੀ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਬਾਰਾਂਦਰੀ ਨੂੰ ਪੁਰਾਤਨ ਵਿਭਾਗ ਦਾ ਧਿਆਨ ਦਿਵਾਉਣ ਦੀ ਮੰਗ ਨੂੰ ਛੇਤੀ ਹੀ ਮੁਕੰਮਲ ਕਰਨ ਦਾ ਵਿਸ਼ਵਾਸ ਦੁਆਇਆ। ਇਸ ਮੌਕੇ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਦੇਹਲਾ ਦੇ ਮਾਸਟਰ ਰਾਮ ਸਿੰਘ, ਗੋਰਾ ਸਿੰਘ ਸਾਬਕਾ ਸਰਪੰਚ ਰਾਮ ਲਾਲ ਸਿੰਘ, ਰਾਮਪਾਲ ਸਿੰਘ ਸੁਰਜਨਭੈਣੀ, ਰਾਮਪਾਲ ਬੇਹਨੀਪਾਲ, ਗਰਜ ਸਿੰਘ ਖੰਡੇਵਾਦ, ਜਸਵੰਤ ਸਿੰਘ ਸਰਪੰਚ, ਜਸਪਾਲ ਬਲਾਕ ਮੈਂਬਰ ਹਾਜ਼ਰ ਸਨ।



