Skip to content
Independent perspectives. Global stories.
BREAKING

ਛੱਪੜ ਦੇ ਮਾਮਲੇ ਨੂੰ ਲੈ ਦੋ ਪਿੰਡਾਂ ਦੇ ਲੋਕ ਹੋਏ ਆਹਮੋ-ਸਾਹਮਣੇ

Share this story

Page-1_15 ਸ਼ਾਹਕੋਟ, 13 ਨਵੰਬਰ (ਸੁਰਿੰਦਰ ਸਿੰਘ ਪਦਮ)- ਅੱਜ ਪਿੰਡ ਸਾਹਲਾਪੁਰ ’ਚ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦ ਸਾਹਲਾਪੁਰ ਤੇ ਬੁਢਣਵਾਲ ਪਿੰਡ ਦੇ ਲੋਕ ਸਾਹਲਾਪੁਰ ਦੇ ਸਰਕਾਰੀ ਸਕੂਲ ਨਾਲ ਲੱਗਦੀ ਥਾਂ ’ਤੇ ਛੱਪੜ ਬਣਾਉਣ ਤੇ ਵਿਰੋਧ ਕਰਨ ਲਈ ਆਹਮੋ-ਸਾਹਮਣੇ ਹੋ ਗਏ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਵੱਡੀ ਪੱਧਰ ’ਤੇ ਸ਼ਾਹਕੋਟ ਪੁਲਿਸ ਦੇ ਕਰਮਚਾਰੀ ਤੇ ਅਧਿਕਾਰੀ ਥਾਣਾ ਮੁਖੀ ਸ. ਮਨਜੀਤ ਸਿੰਘ ਦੀ ਅਗਵਾਈ ’ਚ ਤਾਇਨਾਤ ਕਰ ਦਿੱਤੇ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਟਕਰਾਓ ਦੀ ਸਥਿਤੀ ਨੂੰ ਸਮਾਂ ਰਹਿੰਦਿਆਂ ਟਾਲਿਆ ਜਾ ਸਕੇ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਬੁਢਣਵਾਲ ’ਚ ਪੰਚਾਇਤ ਵਲੋਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸੰਬਧੀ ਉਨ•ਾਂ ਪਿੰਡ ਦੇ ਛੱਪੜ ਦੀ ਸਫਾਈ ਕਰਵਾਉਣ ਲਈ ਛੱਪੜ ਦਾ ਗੰਦਾ ਪਾਣੀ ਸਕੂਲ ਨਾਲ ਲੱਗਦੇ ਇਕ ਮੈਦਾਨ ’ਚ ਪਾਉਣ ਲਈ ਜਦ ਅੱਜ ਸਵੇਰੇ ਲੋੜੀਂਦੀ ਕਾਰਵਾਈ ਅਰੰਭ ਕੀਤੀ ਤਾਂ ਪਹਿਲਾਂ ਤੋਂ ਹੀ ਪਿੰਡ

ਸਾਹਲਾਪੁਰ ਦੇ ਸਰਕਾਰੀ ਮਿਡਲ ਸਕੂਲ ’ਚ ਇਕਤਰਤ ਹੋਏ ਪਿੰਡ ਸਾਹਲਾਪੁਰ ਦੇ ਕੁਝ ਲੋਕ ਤੇ ਵਿਦਿਆਰਥੀਆਂ ਤੇ ਉਨ•ਾਂ ਦੇ ਮਾਪਿਆ ਨੇ ਬੁਢਣਵਾਲ ਪੰਚਾਇਤ ਦੀ ਅਜਿਹੀ ਕਾਰਵਾਈ ਦਾ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਪਿੰਡ ਸਾਹਲਾਪੁਰ ਦੇ ਉਕਤ ਸਕੂਲ ਦੇ ਵਿਦਿਆਰਥੀ ਉਕਤ ਮੈਦਾਨ ਨੂੰ ਖੇਡ ਗਰਾਉਂਡ ਵਜੋਂ ਵਰਤਦੇ ਹਨ ਪਰ ਬੁਢਣਵਾਲ ਦੀ ਪੰਚਾਇਤ ਇਸ ਮੈਦਾਨ ’ਤੇ ਛੱਪੜ ਬਣਾਉਣਾ ਚਾਹੁੰਦੀ ਹੈ। ਉਨ•ਾਂ ਦੱਸਿਆ ਕਿ ਛੱਪੜ ਬਣਨ ਨਾਲ ਜਿੱਥੇ ਉਕਤ ਸਕੂਲ ’ਚ ਪੜਦੇ ਛੋਟੇ ਵਿਦਿਆਰਥੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਉਥੇ ਹੀ ਛੱਪੜ ਕਾਰਨ ਪੈਦਾ ਹੋਣ ਵਾਲੇ ਕੀਟਾਂ ਤੋਂ ਵਿਦਿਆਰਥੀ ਕਿਸੇ ਬਿਮਾਰੀ ਦੀ ਚਪੇਟ ’ਚ ਆ ਸਕਦੇ ਹਨ। ਉਨ•ਾਂ ਦੱਸਿਆ ਕਿ ਵੈਸੇ ਵੀ ਉਕਤ ਮੈਦਾਨ ਸਕੂਲ ਦਾ ਹੀ ਜਿੱਥੇ ਕੋਈ ਛੱਪੜ ਜਾਂ ਹੋਰ ਕੰਮ ਨਹੀਂ ਕੀਤਾ ਜਾ ਸਕਦਾ। ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਇਕ ਕੇਸ ਸਾਹਲਾਪੁਰ ਦੇ ਲੋਕਾਂ ਤੇ ਪਿੰਡ ਬੁਢਣਵਾਲ ਦੀ ਪੰਚਾਇਤ ਵਿਚਕਾਰ ਅਦਾਲਤ ’ਚ ਚੱਲ ਰਿਹਾ ਹੈ। ਉਨ•ਾਂ ਦੱਸਿਆ ਕਿ ਜਦ ਮਾਮਲਾ ਮਾਣਯੋਗ ਅਦਾਲਤ ’ਚ ਵਿਚਾਰ ਅਧੀਨ ਹੈ ਤਾਂ ਪੰਚਾਇਤ ਨੂੰ ਅਜਿਹੀ ਕਾਰਵਾਈ ਹੌਂਦ ’ਚ ਨਹੀਂ ਲਿਆਉਣੀ ਚਾਹੀਦੀ ਸੀ। ਉਨ•ਾਂ ਦੱਸਿਆ ਕਿ ਉਹ ਇਸ ਸੰਬੰਧੀ ਪਹਿਲਾਂ ਵੀ ਕਈ ਵਾਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲ ਕੇ ਸਾਰੀ ਜਾਣਕਾਰੀ ਦੇ ਚੁੱਕੇ ਹਾਂ ਪਰ ਉਨ•ਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋਈ।
ਉਧਰ ਦੂਜੇ ਪਾਸੇ ਮੌਕੇ ’ਤੇ ਹਾਜ਼ਰ ਪਿੰਡ ਬੁਡਣਵਾਲ ਦੇ ਸਰਪੰਚ ਨੇ ਦੱਸਿਆ ਕਿ ਉਹ ਸੀਵਰੇਜ ਦਾ ਕੰਮ ਆਪਣੇ ਪਿੰਡ ’ਚ ਹੀ ਕਰਵਾ ਰਹੇ ਹਨ ਤੇ ਛੱਪੜ ਦਾ ਪਾਣੀ ਪਿੰਡ ਦੀ ਜਗ•ਾਂ ’ਤੇ ਹੀ ਪਾ ਰਹੇ ਹਨ। ਦੂਜੇ ਪਿੰਡ ਦੇ ਲੋਕਾਂ ਦਾ ਇਸ ਸਬੰਧੀ ਵਿਰੋਧ ਕਰਨਾ ਸਰਾਸਰ ਨਿਰਆਧਾਰ ਹਨ।

WRITTEN BY