ਹੁਸ਼ਿਆਰਪੁਰ, 13 ਨਵੰਬਰ (ਓ ਪੀ ਰਾਣਾ)- ਬਾਬਾ ਰਾਮਦੇਵ ਜਿਸ ਨੇ ਦੇਸ਼ ਦੇ ਕਰੋੜਾਂ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਸੀ, ਵਿਜੇ ਸਾਂਪਲਾ ਵਲੋਂ ਮੰਤਰੀ ਬਣਨ ਤੋਂ ਬਾਅਦ ਬਾਬਾ ਰਾਮਦੇਵ ਕੋਲੋਂ ਅਸ਼ੀਰਵਾਦ ਹਾਸਿਲ ਕਰਨਾ, ਦਲਿਤਾਂ ਦਾ ਬਹੁਤ ਵੱਡਾ ਅਪਮਾਨ ਹੈ ਅਤੇ ਦਲਿਤ ਲੋਕਾਂ ਦੇ ਜਖਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਵਿਖੇ ਬਸਪਾ ਵਰਕਰਾਂ ਨੂੰ ਸੰਬੋਧਤ ਕਰਦੇ ਹੋਏ ਗੁਰਲਾਲ ਸੈਲਾ ਜਨਰਲ ਸਕੱਤਰ ਬਸਪਾ ਪੰਜਾਬ, ਓਕਾਰ ਸਿੰਘ ਝਮਟ, ਸੁਮਿੱਤਰ ਸਿੰਘ ਸੀਕਰੀ, ਇੰਜ. ਮਹਿੰਦਰ ਸਿੰਘ ਸੰਧਰਾਂ, ਦਿਨੇਸ਼ ਕੁਮਾਰ ਪੱਪੂ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ ਨੇ ਕੀਤਾ। ਉਨ•ਾ ਕਿਹਾ ਕਿ ਦਲਿਤ ਵਿਰੋਧੀਆਂ ਦੇ ਪੈਰਾਂ ਵਿਚ ਬੈਠਣ ਵਾਲਾ ਮੰਤਰੀ ਦਲਿਤਾਂ ਦੀ ਕਦੀ ਵੀ ਭਲਾਈ ਨਹੀ ਕਰ ਸਕਦਾ। ਸੈਲਾ ਨੇ ਕਿਹਾ ਆਰ.ਐਸ.ਐਸ. ਦੀਆਂ ਸਾਜਿਸ਼ਾਂ ਨੂੰ ਬਸਪਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ ਅਤੇ ਵਿਜੇ ਸਾਂਪਲਾ ਦੇ ਖਿਲਾਫ ਪੁਤਲੇ ਫੂਕ ਮੁਜਾਹਰੇ ਕਰੇਗੀ।
ਇਸ ਮੌਕੇ ਤੇ ਬੋਲਦਿਆਂ ਓਂਕਾਰ ਸਿੰਘ ਝਮਟ ਨੇ ਕਿਹਾ ਕਿ ਜੇ ਸਾਂਪਲਾ ਦਲਿਤ ਵਿਰੋਧੀ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਜਲਦ ਹੀ ਉਨ•ਾਂ ਦੇ ਘਰ ਦਾ ਘੇਰਾਓ ਬਸਪਾ ਵਲੋਂ ਕੀਤਾ ਜਾਵੇਗਾ।ਇਸ ਮੌਕੇ ਤੇ ਪਵਨ ਕੁਮਾਰ ਸ਼ਹਿਰੀ ਪ੍ਰਧਾਨ ਬਸਪਾ, ਡਾ. ਸੁੱਚਾ ਸਿੰਘ ਹੀਰ ਪ੍ਰਧਾਨ ਬਸਪਾ ਹੁਸ਼ਿਆਰਪੁਰ, ਦਰਸ਼ਨ ਲੱਧੜ, ਜਗਦੀਸ਼ ਰਾਮ ਲੱਧੜ, ਮਨਜੀਤ ਸਿੰਘ, ਮਦਨ ਸਿੰਘ ਬੈਂਸ, ਮੋਹਨ ਲਾਲ ਆਦਿ ਆਗੂ ਹਾਜ਼ਿਰ ਸਨ।



