Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਦੀ ਸਹਿਮਤੀ

Share this story

ਵੂਸ਼ੀ (ਚੀਨ) 13 ਨਵੰਬਰ (ਪੀ. ਟੀ.)- ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਮੱਛੀ ਪਾਲਕਾਂ ਨੂੰ ਵਧੀਆ, ਮਿਆਰੀ ਅਤੇ ਪੌਸ਼ਟਿਕ ਖੁਰਾਕ ਮੁੱਹਈਆ ਕਰਵਾਈ ਜਾ ਸਕੇ। ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਵੂਸ਼ੀ ਵਿਖੇ ਅਤਿ ਆਧੁਨਿਕ ਮੱਛੀ ਖੁਰਾਕ ਫੈਕਟਰੀ ਦੇ ਉਚ ਪ੍ਰਬੰਧਕਾਂ ਨਾਲ ਵਿਸਤ੍ਰਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ। ਫੈਕਟਰੀ ਦੇ ਦੌਰੇ ਦੌਰਾਨ ਮਾਹਿਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਅਤਿ ਆਧੁਨਿਕ ਫੈਕਟਰੀ ਦਾ ਸਮੁੱਚਾ ਸੰਚਾਲਨ ਕੰਪਿਊਟਰੀਕ੍ਰਿਤ ਕੰਟਰੋਲ ਸਟੇਸ਼ਨ ਦੇ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ ਜਿਸ ਵਿੱਚ ਕਿਰਤ ਦੀ ਬਹੁਤ ਘੱਟ ਜ਼ਰੂਰਤ ਹੈ। ਇਸ ਨਾਲ ਨਾ ਸਿਰਫ ਸਮੇਂ ਦੀ ਬੱਚਤ ਹੁੰਦੀ ਹੈ ਸਗੋਂ ਧਨ ਅਤੇ ਊਰਜਾ ਦੀ ਵੀ ਬੱਚਤ ਹੁੰਦੀ ਹੈ। 

ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਹ ਅਤਿ ਆਧੁਨਿਕ ਮੱਛੀ ਖੁਰਾਕ ਫੈਕਟਰੀ ਅਤਿ ਆਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨਾਲ ਲੈਸ ਹੈ। ਇਸ ਵਿੱਚ ਕੱਚਾ ਮਾਲ ਇਕ ਪਾਸੋਂ ਪਾਇਆ ਜਾਂਦਾ ਹੈ ਅਤੇ ਬਣੀ ਬਣਾਈ ਖੂਰਾਕ ਦੂਜੇ ਪਾਸੋਂ ਨਿਕਲ ਆਉਂਦੀ ਹੈ ਜਿਸ ਦੇ ਕਾਰਨ ਖੁਰਾਕ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਤੋਂ ਬਚਿਆ ਜਾ ਸਕਦਾ ਹੈ।  ਮਾਹਿਰਾਂ ਨੇ ਸ. ਬਾਦਲ ਨੂੰ ਇਹ ਵੀ ਦੱਸਿਆ ਹੈ ਕਿ ਇਸ ਪਲਾਂਟ ਵਿੱਚ ਵੱਖ ਵੱਖ ਪ੍ਰਜਾਤੀਆਂ ਲਈ ਢੁਕਵੀਂ ਵੱਖਰੇ ਵੱਖਰੇ ਤਰ੍ਹਾਂ ਦੀ ਖੁਰਾਕ ਬਣਾਈ ਜਾਂਦੀ ਹੈ ਅਤੇ ਇਸ ਦੇ ਦੌਰਾਨ ਮੱਛੀ ਦੇ ਵਿਕਾਸ ਦੇ ਵੱਖਰੇ ਵੱਖਰੇ ਪੜਾਆਵਾਂ ਨੂੰ ਵੀ ਧਿਆਨ ਵਿੱਚ ਰਖਿਆ ਜਾਂਦਾ ਹੈ। ਸੂਬੇ ਵਿੱਚੇ ਮੱਛੀ ਪਾਲਣ ਨੂੰ ਬੜ੍ਹਾਵਾ ਦੇਣ ਵਾਸਤੇ ਵੱਡੀ ਪੱਧਰ ਤੇ ਲਾਭਦਾਇਕ ਹੋਣ ਵਾਲੀ ਇਸ ਪ੍ਰਣਾਲੀ ਵਿੱਚ ਵੱਡੀ ਦਿਲਚਸਪੀ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਇਸ ਤਰਾਂ ਦਾ ਪਲਾਂਟ ਪੰਜਾਬ ਵਿੱਚ ਲਾਉਣ ਲਈ ਚੀਨ ਦੇ ਮਾਹਿਰਾਂ ਦੀ ਸਹਾਇਤਾ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ 10 ਕਰੋੜ ਰੁਪਏ (ਜ਼ਮੀਨ ਦੀ ਕੀਮਤ ਤੋਂ ਇਲਾਵਾ) ਦੀ ਲਾਗਤ ਵਾਲੇ ਇਸ ਪਲਾਂਟ ਦਾ ਸਮੁੱਚਾ ਖਰਚਾ ਰਾਜ ਸਰਕਾਰ ਸਹਿਣ ਕਰੇਗੀ ਤਾਂ ਜੋ ਪੰਜਾਬੀ ਮੱਛੀ ਪਾਲਕ ਇਸ ਤੋਂ ਵੱਡਾ ਲਾਭ ਉਠਾ ਸਕਣ।  ਸ.ਬਾਦਲ ਨੇ ਕਿਹਾ ਕਿ ਮੱਛੀ ਪਾਲਣ ਦਾ ਕਿੱਤਾ ਪੰਜਾਬੀ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਿੱਚ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਅਤੇ ਕਿਸਾਨਾਂ ਨੂੰ ਮੌਜੂਦਾ ਖੇਤੀ ਸਕੰਟ ਵਿੱਚੋਂ ਬਾਹਰ ਕੱਢ ਸਕਦਾ ਹੈ। 
ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਕਦਮ ਫਸਲੀ ਵਿਭਿੰਨਤਾ ਦੇ ਸੂਬਾ ਸਰਕਾਰ ਦੇ ਪ੍ਰੋਗਰਾਮ ਮਦਦ ਦੇਵੇਗਾ। ਮੁੱਖ ਮੰਤਰੀ ਦੇ ਨਾਲ ਇਸ ਮੌਕੇ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਪੰਜਾਬ ਸਰਕਾਰ ਦੇ ਮੱਛੀ ਪਾਲਣ ਦੇ ਸਲਾਹਕਾਰ ਡਾ:ਕਾਲੇਕਟੂ ਗੋਪਾਲਾਪਿਲਾਈ ਪਦਮ ਕੁਮਾਰ, ਸਹਾਇਕ ਡਾਇਰੈਕਟਰ ਮੱਛੀ ਪਾਲਣ ਕਪੂਰਥਲਾ ਸ੍ਰੀ ਰਾਜ ਕੁਮਾਰ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਫਿਸ਼ਰੀਜ਼ ਦੇ ਡੀਨ ਡਾ: ਆਸ਼ਾ ਦਿਵਾਨ ਤੋਂ ਇਲਾਵਾ ਅਗਾਂਹਵਧੂ ਮੱਛੀ ਪਾਲਕ ਵੀ ਹਾਜ਼ਰ ਸਨ।

WRITTEN BY