ਚੰਡੀਗੜ੍ਹ, 13 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮ: (ਪਨਬਸ) ਵਿੱਚ 1250 ਕੰਡਕਟਰ, 1250 ਡਰਾਈਵਰ ਅਤੇ 200 ਵਰਕਸਾਪ ਕਾਮੇ ਕੰਟਰੈਕਟ ਦੇ ਆਧਾਰ ਤੇ ਭਰਤੀ ਕਰਨ ਦੀ ਪ੍ਰਕ੍ਰਿਆ ਸੁਰੂ ਕੀਤੀ ਗਈ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਭਰਤੀ ਦਾ ਕੰਮ ਪੂਰੀ ਪਾਰਦਰਸਤਾ ਨਾਲ ਕੀਤਾ ਜਾਵੇਗਾ। ਇਸ ਕੰਮ ਲਈ ਪੰਜਾਬ ਯੂਨੀਵਰਸਟੀ ਦੀ ਜਿੰਮੇਵਾਰੀ ਲਗਾਈ ਗਈ ਹੈ । ਉਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਉਮੀਦਵਾਰਾਂ ਦੀ ਚੌਣ ਕਰਨ ਲਈ ਲਿਖਤੀ ਟੈਸਟ ਲਿਆ ਜਾਣਾ ਹੈ। ਸ. ਕੋਹਾੜ ਨੇ ਅੱਗੇ ਦੱਸਿਆ ਕਿ ਵਰਕਸਾਪ ਕਾਮਿਆਂ ਲਈ ਲਿਖਤੀ ਟੈਸਟ ਮਿਤੀ 22 ਨਵੰਬਰ ਨੂੰ ਲਿਆ ਜਾਵੇਗਾ ਜਦਕਿ ਕੰਡਕਟਰ/ਡਰਾਈਵਰ ਸਟਾਫ ਲਈ ਲਿਖਤੀ ਟੈਸਟ ਮਿਤੀ 23 ਨਵੰਬਰ 2014 ਨੂੰ ਹੋਵੇਗਾ। ਉਨਾਂ ਦੱਸਿਆ
ਕਿ ਸਾਰੇ ਉਮੀਦਵਾਰਾਂ ਨੂੰ ਰੋਲ ਨੰਬਰ ਡਾਕ ਰਾਹੀਂ ਭੇਜੇ ਜਾ ਚੁੱਕੇ ਹਨ ਅਤੇ ਇਹਨੂੰ ਵਿਭਾਗ ਦੀ ਵੈਬ ਸਾਈਟ ਾ.ਪੁਨਜੳਬਰੋੳਦਾੳੇਸ.ਗੋਵ.ਨਿ ਤੇ ਅਪਲੋਡ ਵੀ ਕਰ ਦਿੱਤਾ ਗਿਆ ਹੈ। ਮੰਤਰੀ ਨੇ ਉਮੀਦਵਾਰਾਂ ਨੂੰ ਸੂਚੇਤ ਕਰਦਿਆਂ ਕਿਹਾ ਕਿ ਇਹ ਭਰਤੀ ਨਿਰੋਲ ਮੈਰੀਟ ਦੇ ਆਧਾਰ ਤੇ ਕੀਤੀ ਜਾਵੇਗੀ। ਉਮੀਦਵਾਰ ਕਿਸੇ ਵੀ ਵਿਅਕਤੀ ਦੇ ਝਾਂਸੇ ਵਿੱਚ ਆ ਕੇ ਲੈਣ ਦੇਣ ਦਾ ਕੰਮ ਨਾ ਕਰਨ। ਅਤੇ ਲਿਖਤੀ ਟੈਸਟ ਲੈਣ ਦੀ ਪ੍ਰਕ੍ਰਿਆ ਵਿੱਚ ਵੀ ਜੇ ਕਿਸੇ ਤਰ੍ਹਾਂ ਦੀ ਗੜਬੜੀ ਬਾਰੇ ਕਿਸੇ ਵੀ ਉਮੀਦਵਾਰ ਨੂੰ ਇਤਰਾਜ ਹੁੰਦਾ ਹੈ ਤਾਂ ਉਹ ਤੁਰੰਤ ਮੈਨੇਜਿੰਗ ਡਾਇਰੈਕਟਰ, ਪਨਬਸ ਨੂੰ ਟੈਲੀਫੂਨ ਨੰਬਰ 0172-2704790 ਤੇ ਸੰਪਰਕ ਕਰ ਸਕਦਾ ਹੈ।



