Skip to content
Independent perspectives. Global stories.
BREAKING

ਤਿਹਾੜ ਜੇਲ੍ਹ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਦਿੱਲੀ ਕਮੇਟੀ ਦੇ ਸਹਿਯੋਗ ਨਾਲ ਗੁਰਪੁਰਬ ਮਨਾਇਆ

Share this story

Page-1_23 ਨਵੀਂ ਦਿੱਲੀ,10 ਨਵੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਨੰ 2,3,4 ਅਤੇ 5 ਵਿਚ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਇਕਾਈ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬਹੁਤ ਦੀ ਸ਼ਰਧਾ ਪੂਰਵਕ ਮਨਾਇਆ ਗਿਆ । ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਰਾਣਾ ਅਤੇ ਕਨਵੀਵਰ ਭਾਈ ਗੁਰਮੀਤ ਸਿੰਘ ਬੋਬੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਹਾੜ ਜੇਲ੍ਹ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਬੰਦ ਸਿੱਖ ਕੈਦੀਆਂ ਵਲੋਂ ਦਿੱਲੀ ਕਮੇਟੀ ਨੂੰ ਭੇਜੀ ਗਈ ਰਸਦ ਦੀ ਸਹਾਇਤਾ ਬਾਰੇ ਚਿੱਠੀ ਮੁਤਾਬਿਕ ਕਮੇਟੀ ਵੱਲੋਂ ਜੇਲ੍ਹ ਨੰ 2,3,4 ਅਤੇ 5 ਵਿਚ ਰਸਦ ਭੇਜਣ ਦਾ ਇੰਤਜਾਮ ਕੀਤਾ

ਗਿਆ ਸੀ। ਅੱਜ ਜੇਲ੍ਹ ਨੰ 5 ਵਿਚ ਮਨਾਏ ਗਏ ਗੁਰਪੁਰਬ ਵਿਚ ਦਿੱਲੀ ਕਮੇਟੀ ਵੱਲੋਂ ਭਾਈ ਪਰਮਜੀਤ ਸਿੰਘ ਰਾਣਾ, ਗੁਰਮੀਤ ਸਿੰਘ ਬੋਬੀ ਅਤੇ ਇੰਦਰਜੀਤ ਸਿੰਘ ਔਲਖ ਨੇ ਹਾਜਿਰੀ ਭਰੀ ਸੀ । ਇਸੇ ਤਰ੍ਹਾਂ ਜੇਲ੍ਹ ਨੰ 3 ਵਿਚ ਬੰਦ ਰਾਮ ਰਹੀਮ ਕੇਸ ਦੇ ਖਾੜਕੂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਸਿੰਘ ਭਾਈ ਕੁਲਵਿੰਦਰ ਸਿੰਘ ਵੀ ਅਸਲੇ ਦੇ ਕੇਸ ਵਿਚ ਬੰਦ ਹਨ, ਨੇ ਵੀ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਭਾਈ ਪਰਮਜੀਤ ਸਿੰਘ ਰਾਣਾ ਅਤੇ ਕਨਵੀਵਰ ਗੁਰਮੀਤ ਸਿੰਘ ਬੋਬੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਦਿੱਲੀ ਕਮੇਟੀ ਸਹਿਯੋਗ ਦੇ ਰਹੀ ਹੈ ਉਹ ਸ਼ਲਾਘਾਯੋਗ ਹੈ ਅਸੀ ਇਨ੍ਹਾਂ ਸਾਰਿਆ ਦਾ ਤਹਿਦਿਲੋ ਧੰਨਵਾਦ ਕਰਦੇ ਹਾਂ।

WRITTEN BY