Skip to content
Independent perspectives. Global stories.
BREAKING

ਪੁਲਿਸ ਵਰਦੀ ਦੀ ਆੜ ’ਚ ਅਸਲੇ ਦੀ ਨੋਕ ’ਤੇ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

Share this story

3 ਪਿਸਤੋਲ, 3 ਗੱਡੀਆਂ, 2 ਪੁਲਿਸ ਦੀਆਂ ਵਰਦੀਆਂ ਤੇ 1 ਨੀਲੀ ਬੱਤੀ ਬਰਾਮਦ
Page-1_24 ਪਟਿਆਲਾ, 10 ਨਵੰਬਰ (ਅਰਵਿੰਦਰ ਸਿੰਘ)- ਪਟਿਆਲਾ ਪੁਲਿਸ ਵੱਲੋ ਭੈੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਦੀ ਵਰਦੀ ਪਾ ਕੇ ਗੱਡੀ ’ਤੇ ਨੀਲੀ ਬੱਤੀ ਲਗਾ ਕੇ ਅਸਲੇ ਦੀ ਨੋਕ ਤੇ ਸੜਕਾਂ ਤੋਂ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਅਮਰੀਕ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਦੇਧਨਾ , ਸੇਰ ਸਿੰਘ ਉਰਫ ਸੇਰਾ ਪੁੱਤਰ ਰਾਏ ਸਿੰਘ ਵਾਸੀ ਮ:ਨੰ: 68 ਧੋਬੀਘਾਟ ਨਾਭਾ ਹਾਲ ਕਿਰਾਏਦਾਰ ਦਰਸਨ ਨਗਰ ਪਟਿਆਲਾ, ਸਰਬਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਭਰਪੂਰ ਸਿੰਘ ਵਾਸੀ ਗੀਗਾ ਮਾਜਰਾ ਥਾਣਾ ਅਮਰਗੜ ਜਿਲਾ ਸੰਗਰੂਰ ਅਤੇ ਜਗਸੀਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਕਲਵਾਨੂੰ ਥਾਣਾ ਘੱਗਾ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਤਿੰਨ ਪਿਸਤੋਲ ਸਮੇਤ

14 ਕਾਰਤੂਸ, ਇੱਕ ਚਾਕੂ ਅਤੇ ਤਿੰਨ ਗੱਡੀਆਂ ਜਿਹਨਾਂ ਵਿੱਚ ਸਕੋਡਾ ਰੈਪਿਡ ਨੰਬਰੀ ਪੀ -11-ਜੈ¤ਡ-0080, ਸਵਿਫਟ ਨੰਬਰੀ ਪੀ 3-ਏ-2526 ਅਤੇ ਇੰਡੀਕਾ ਵਿਸਟਾ ਐਚ 1-ਏ-2070 ਅਤੇ ਦੋ ਪੁਲਿਸ ਦੀਆਂ ਵਰਦੀਆਂ ਅਤੇ ਨੀਲੀ ਬੱਤੀ  ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪਟਿਆਲਾ ਦੇ ਐਸ.ਐਸ.ਪੀ ਸ਼੍ਰੀ ਹਰਦਿਆਲ ਸਿੰਘ ਮਾਨ ਨੇ ਪੁਲਿਸ ਲਾਈਨਜ਼ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤੀ। ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 2-11-2014 ਨੂੰ ਥਾਣਾ ਅਨਾਜ ਮੰਡੀ ਜਿਲਾ ਪਟਿਆਲਾ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਪਿੰਡ ਚਲੈਲਾ ਨੇੜੇ ਮੋਜੂਦ ਸੀ ਤਾਂ ਇੱਕ ਖੂਫੀਆ ਇਤਲਾਹ ਮਿਲੀ ਕਿ ਅਮਰੀਕ ਸਿੰਘ ਪੁੱਤਰ ਰਘਵੀਰ ਸਿੰਘ , ਸੇਰ ਸਿੰਘ ਉਰਫ ਸੇਰਾ ਪੁੱਤਰ ਰਾਏ ਸਿੰਘ , ਸਰਬਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਭਰਪੂਰ ਸਿੰਘ , ਜਗਸੀਰ ਸਿੰਘ ਪੁੱਤਰ ਰੂੜ ਸਿੰਘ ਵਾਸੀ ਕਲਵਾਨੂੰ ਥਾਣਾ ਘੱਗਾ ਅਤੇ ਗੁਰਿੰਦਰ ਸਿੰਘ ਉਰਫ ਬਾਬਾ ਪੁੱਤਰ ਜਗਜੀਤ ਸਿੰਘ ਵਾਸੀ ਕਰਤਾਰਪੁਰ ਹਾਲ ਵਾਸੀ ਅਰਬਨ ਅਸਟੇਟ ਪਟਿਆਲਾ, ਨੇ ਹਾਈਵੇ ਤੇ ਗੱਡੀਆਂ ਦੀ ਲੁੱਟ ਖੋਹਾਂ ਅਤੇ ਨਸੇ ਦੀ ਤਸਕਰੀ ਕਰਨ ਵਾਲਾ ਇੱਕ ਗੈਂਗ ਬਣਾਇਆ ਹੋਇਆ ਹੈ।
ਜਿਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟਾ ਖੋਹਾਂ ਡਕੈਤੀਆਂ, ਨਸਾ ਤਸਕਰੀ, ਕਤਲ ਅਤੇ ਹੋਰ ਸੰਗੀਨ ਜੁਰਮਾਂ ਦੇ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਹਨ। ਇਹ ਗੈਂਗ  ਪਟਿਆਲਾ ਦੇ ਆਸ ਪਾਸ ਦੇ ਏਰੀਆਂ ਵਿਚ ਸਰਗਰਮ ਹੈ। ਇਸ ਗੈਂਗ ਦੇ ਮੈਬਰਾਂ ਕੋਲ ਪਿਸਤੋਲ ਰਿਵਾਲਵਰ ਅਤੇ ਹੋਰ ਮਾਰੂ ਹਥਿਆਰ ਹਨ ਅਤੇ ਇਹ ਵਾਰਦਾਤ ਕਰਨ ਸਮੇਂ ਗੱਡੀ ’ਤੇ ਗਲਤ ਨੰਬਰ ਲਗਾ ਲੈਂਦੇ ਹਨ। ਇਸ ਗੈਂਗ ਦਾ ਲੀਡਰ ਅਮਰੀਕ ਸਿੰਘ ਹੈ ਜੋ ਕਿ ਕੇਂਦਰੀ ਜੇਲ ਪਟਿਆਲਾ ਤੋਂ ਛੁੱਟੀ ਪਰ ਆਇਆ ਹੋਇਆ ਹੈ। ਜੋ ਇਹ ਗੈਂਗ ਦੇ ਮੈਂਬਰ ਸੇਰ ਸਿੰਘ ਸੇਰਾ ਦੇ ਘਰ ਦਰਸਨ ਨਗਰ ਪਟਿਆਲਾ ਵਿੱਚ ਅਕਸਰ ਇੱਕਠੇ ਹੁੰਦੇ ਹਨ ਅਤੇ ਅੱਜ ਇਹ ਫੱਗਣ ਮਾਜਰਾ ਅੱਡੇ ਦੇ ਨਜਦੀਕ ਖਾਲੀ ਪਏ ਬੇਅਬਾਦ ਡਿਂਸਪੈਂਸਰੀ ਦੀ ਬਿਲਡਿੰਗ ਵਿਚ ਕਿਸੇ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਂਘ ਵਿਚ ਹਨ, ਜਿਸ ਤੇ ਇਹਨਾਂ ਦੇ ਖਿਲਾਫ ਮੁ: ਨੰ: 356 ਮਿਤੀ 2-11-14 ਅ/ਧ 399/402 ਹਿ:ਦੰ:, 25/54/59 ਆਰਮਜ ਐਕਟ, 15/18/ 21/22/29/61/85 ਐਨ.ਡੀ.ਪੀ.ਐਸ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕਰਕੇ ਪੁਲਿਸ ਪਾਰਟੀ ਵਲੋਂ ਮੋਕੇ ’ਤੇ ਇਹਨਾਂ ’ਤੇ ਰੇਡ ਕੀਤੀ ਗਈ ਪਰੰਤੂ ਇਹ ਸਾਰੇ ਉਕਤਾਨ ਦੋਸੀਆਨ ਮੋਕੇ ਤੋਂ ਫਰਾਰ ਹੋ ਗਏ ਅਤੇ ਕਾਬੂ ਨਹੀ ਆਏ।
ਸ. ਮਾਨ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ ਦੋਰਾਨ ਮਿਤੀ 8-11-14 ਨੂੰ ਥਾਣਾ ਅਨਾਜ ਮੰਡੀ ਦੀ ਪੁਲਿਸ ਚੈਕਿੰਗ ਦੇ ਸਬੰਧ ਵਿਚ ਸਰਹੰਦ ਰੋਡ ਅਨਾਜ ਮੰਡੀ ਚੋਕ ਪਰ ਮੋਜੂਦ ਸੀ ਤਾਂ ਸਰਹੰਦ ਸਾਈਡ ਤੋਂ ਇੱਕ ਸਕੋਡਾ ਰੈਪਿਡ ਕਾਰ ਨੰਬਰੀ ਪੀ -11-ਜੈ¤ਡ-0080 ਆਈ ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈ¤ਕ ਕਰਨ ’ਤੇ ਗੱਡੀ ਵਿਚ ਸਵਾਰ ਸਰਬਪ੍ਰੀਤ ਸਿੰਘ ਉਰਫ ਰਿੰਪੀ ਪਾਸੋਂ ਇੱਕ ਚਾਕੂ, ਅਮਰੀਕ ਸਿੰਘ ਪਾਸੋਂ ਇੱਕ ਪਿਸਤੋਲ ਦੇਸੀ ਸਮੇਤ 6 ਕਾਰਤੂਸ, ਸੇਰ ਸਿੰਘ ਉਰਫ ਸੇਰਾ ਪਾਸੋਂ ਇੱਕ ਦੇਸੀ ਪਿਸਤੋਲ 315 ਬੋਰ ਸਮੇਤ 2 ਕਾਰਤੂਸ ਅਤੇ ਜਗਸੀਰ ਸਿੰਘ ਪਾਸੋਂ ਇੱਕ ਰਿਵਾਲਵਰ ਦੇਸੀ ਸਮੇਤ 6 ਕਾਰਤੂਸ ਸਮੇਤ  ਕਾਬੂ ਕੀਤਾ ਅਤੇ ਗੱਡੀ ਦੀ ਡਿੱਗੀ ਵਿਚੋਂ ਪੁਲਿਸ ਦੀਆਂ ਦੋ ਵਰਦੀਆਂ ਅਤੇ ਇੱਕ ਨੀਲੀ ਬੱਤੀ ਬਰਾਮਦ ਹੋਈ। ਇਹਨਾਂ ਪਾਸੋਂ ਪੁਛਗਿਛ ਦੋਰਾਨ ਮਿਤੀ 9-11-14 ਨੂੰ ਇੱਕ ਸਵਿਫਟ ਕਾਰ ਨੰਬਰੀ ਪੀ -23-ਏ-2526, ਸਰਬਪ੍ਰੀਤ ਸਿੰਘ ਪਾਸੋਂ ਇੱਕ ਇੰਡੀਕਾ ਕਾਰ ਨੰਬਰੀ ਐਚ 1-ਏ-2070 ਬਰਾਮਦ ਹੋਈ। ਸ. ਮਾਨ ਨੇ ਦੱਸਿਆ ਕਿ ਇਹ ਗੱਡੀਆਂ ਇਹਨਾਂ ਦੇ ਭਗੋੜੇ ਸਾਥੀ ਗੁਰਿੰਦਰ ਸਿੰਘ ਉਰਫ ਬਾਬਾ ਨੇ ਚੋਰੀ ਕਰਕੇ ਇਹਨਾਂ ਨੂੰ ਦਿੱਤੀਆਂ ਸਨ।
  ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਪੁਛਗਿੱਛ ਤੋਂ ਪਤਾ ਲੱਗਾ ਕਿ ਇਸ ਗਿਰੋਹ ਦਾ ਮੁਖੀ ਅਮਰੀਕ ਸਿੰਘ ਦੇਧਨਾ ਹੈ, ਜਿਸਦੇ ਖਿਲਾਫ ਚੋਰੀ, ਲੁੱਟ ਖੋਹ ਅਤੇ ਨਸੀਲੇ ਪਦਾਰਥਾਂ ਦੇ ਕਈ ਮੁਕੱਦਮੇ ਦਰਜ ਹਨ।
ਜੋ ਐਨ.ਡੀ.ਪੀ.ਐਸ ਐਕਟ ਦੇ ਕੇਸ ਵਿਚ ਪਟਿਆਲਾ ਜੇਲ ਵਿਚ ਬੰਦ ਸੀ ਜੋ ਅਜ ਕੱਲ ਛੁੱਟੀ ਆਇਆ ਹੋਇਆ ਸੀ। ਜੋ ਇਹ ਗਿਰੋਹ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ, ਕੁਝ ਦਿਨ ਪਹਿਲਾਂ ਵੀ ਇਹਨਾਂ ਨੇ ਪੁਲਿਸ ਦੀ ਵਰਦੀ ਪਹਿਨ ਕੇ ਗੱਡੀ ਖੋਹਣ ਦੀ ਵਾਰਦਾਤ ਦੀ ਕੋਸਿਸ ਕੀਤੀ ਸੀ ਪਰੰਤੂ ਸਫਲ ਨਹੀ ਹੋ ਸਕੇ ਸਨ। ਇਸ ਗਿਰੋਹ ਦੇ ਮੁਖੀ ਅਮਰੀਕ ਸਿੰਘ ਦੇਧਨਾ ਦੇ ਖਿਲਾਫ ਥਾਣਾ ਕੋਤਵਾਲੀ ਪਟਿਆਲਾ, ਘੱਗਾ, ਪਾਤੜਾਂ ਅਤੇ ਸਰਹੰਦ ਜਿਲਾ ਫਤਿਹਗੜ ਵਿਖੇ ਚੋਰੀ ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਦੇ 7 ਮੁਕੱਦਮੇ ਦਰਜ ਹਨ। ਜਗਸੀਰ ਸਿੰਘ ਦੇ ਖਿਲਾਫ ਥਾਣਾ ਤ੍ਰਿਪੜੀ, ਪਾਤੜਾਂ, ਅਰਬਨ ਅਸਟੇਟ ਵਿਖੇ ਚੋਰੀ, ਲੁੱਟ ਖੋਹ ਅਤੇ ਹੋਰ ਵਾਰਦਾਤਾਂ ਦੇ 5 ਮੁਕੱਦਮੇ ਦਰਜ ਰਜਿਸਟਰ ਹਨ, ਸੇਰ ਸਿੰਘ ਉਰਫ ਸੇਰਾ ਦੇ ਖਿਲਾਫ ਵੀ ਕਤਲ, ਲੁੱਟ ਖੋਹ, ਡਕੈਤੀ ਦੇ ਘਨੋਰ, ਮੋਹਾਲੀ,ਲੁਧਿਆਣਾ ਵਿਖੇ ਮੁਕੱਦਮੇ ਦਰਜ ਹਨ। ਸ. ਮਾਨ ਨੇ ਦੱਸਿਆ ਕਿ ਸਰਬਪ੍ਰੀਤ ਸਿੰਘ ਉਰਫ ਰਿੰਪੀ ਖਿਲਾਫ ਵੀ ਥਾਣਾ ਜੁਲਕਾਂ ਅਤੇ ਨਾਭਾ ਕੋਤਵਾਲੀ ਵਿਖੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਮੁਕੱਦਮੇ ਦਰਜ ਹਨ।

WRITTEN BY