Skip to content
Independent perspectives. Global stories.
BREAKING

1 ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਟੀਚਾ : ਮਿੱਤਲ

Share this story

Page-1(1)_15 ਚੰਡੀਗੜ੍ਹ, ਨਵੰਬਰ 9 (ਪੀ. ਟੀ)- ਪੰਜਾਬ ਸਰਕਾਰ ਨੇ ਪ੍ਰਤੀ ਵਰੇ ਇੱਕ ਲੱਖ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਅਤੇ ਪੇਸ਼ੇਵਰ ਸਿਖਲਾਈ ਦੇਣ ਲਈ ਇੱਕ ਵੱਡਾ ਹੰਭਲਾ ਮਾਰਿਆ ਹੈ ਤਾਂ ਜੋਂ ਮੋਜੂਦਾ ਅਤੇ ਆਉਣਵਾਲੇ ਸਮੇਂ ਦੇ ਨਵੀਂ ਤਕਨੀਕ ਦੇ ਉਦਯੋਗਾ ਲਈ ਲੋੜੀਂਦੇ ਪੇਸ਼ੇਵਰ ਤੇ ਹੁਨਰਮੰਦ ਕਰਮਚਾਰੀ ਮਿਲ ਸਕਣ। ਪੰਜਾਬ ਦੇ ਤਕਨੀਕੀ ਸਿ¤ਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅੱਜ ਕਿਹਾ ਕਿ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਿਲਾਈ ਵਿਭਾਗੀ ਨੇ ਸੂਬੇ ਵਿ¤ਚ ਪੇਸ਼ੇਵਰ ਸਿਖਲਾਈ ਅਤੇ ਹੁਨਰ ਦੇ ਵਿਕਾਸ ਲਈ ਅਹਿਮ ਕਦਮ ਚੁ¤ਕੇ ਹਨ, ਤਾਂ ਜੋ ਸੂਬੇ ਦੇ ਵਿਦਿਆਰਥੀ ਅਜੋਕੇ ਤਕਨੀਕੀ ਯੁ¤ਗ ਵਿ¤ਚ ਤਾਜ਼ਾ ਤਕਨੀਕੀ ਹੁਨਰਮੰਦੀ ਹਾਸਲ ਕਰਨ ਦੀ ਦੌੜ ਵਿ¤ਚ ਪਿਛੜ ਨਾ ਜਾਣ। ਉਨ੍ਹਾਂ ਇਹ ਵੀ ਦ¤ਸਿਆ

ਕਿ ਸੂਬੇ ਦੇ 8 ਇੰਜੀਨੀਅਰਿੰਗ ਕਾਲਜਾਂ ਵਿ¤ਚ ਤਕਨੀਕੀ ਸਿ¤ਖਿਆ ਗੁਣਵ¤ਤਾ ਸੁਧਾਰ ਪ੍ਰੋਗਰਾਮ ਨੂੰ ਚਾਲੂ ਕਰ ਦਿ¤ਤਾ ਗਿਆ ਹੈ ਤਾਂ ਜੋ ਸਿ¤ਖਿਆ ਦੇ ਪ¤ਧਰ ਵਿ¤ਚ ਸੁਧਾਰ ਹੋ ਸਕੇ ਅਤੇ ਵਿਦਿਆਰਥੀ ਤਕਨੀਕੀ ਜਾਣਕਾਰੀ ਨਾਲ ਲਬਰੇਜ਼ ਹੋ ਸਕਣ। ਇਸ ਕਾਰਜ ਉਤੇ 83.90 ਕਰੋੜ ਰੁਪਏ ਦਾ ਖਰਚ ਆਇਆ ਹੈ। ਸ੍ਰੀ ਮਿੱਤਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਟੋਯੋਟਾ ਮੋਟਰਜ਼ ਲਿਮਟਿਡ ਦੇ ਸਹਿਯੋਗ ਨਾਲ ਆਈ.ਟੀ.ਆਈ. ਲੁਧਿਆਣਾ ਅਤੇ ਆਈ.ਟੀ.ਆਈ. ਲਾਲੜੂ ਵਿਖੇ ਬਾਡੀ ਤੇ ਪੇਂਟ ਦੀ ਸਿਖਲਾਈ ਦੇਣ ਲਈ ਸੰਸਥਾ ਸਥਾਪਿਤ ਕੀਤੀ ਗਈ ਹੈ। ਇਸ ਨਿਵੇਕਲੇ ਉਦਮ ਦੇ ਸ਼ਾਨਦਾਰ ਨਤੀਜੇ ਨਿਕਲੇ ਹਨ ਅਤੇ ਇਨ੍ਹਾਂ ਸੰਸਥਾਵਾਂ ਵਿਚੋਂ ਕੋਰਸ ਪਾਸ ਕਰਕੇ ਨਿਕਲਣ ਵਾਲੇ ਵਿਦਿਆਰਥੀ ਵਧੀਆ ਨੌਕਰੀਆਂ ਹਾਸਲ ਕਰਨ ਵਿ¤ਚ ਸੌ ਫੀਸਦੀ ਸਫਲ ਹੋਏ ਹਨ। ਇੰਨਾ ਹੀ ਨਹੀਂ ਸਗੋਂ ਸੂਬੇ ਵਿ¤ਚ ਦੋ ਬਹੁ-ਵਿਸ਼ੇ ਵਾਲੀਆਂ ਅਕੈਡਮੀਆਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਮਾਨਸਾ, ਹੁਸ਼ਿਆਰਪੁਰ, ਖੂਨੀਮਾਜਰਾ, ਬਟਾਲਾ ਅਤੇ ਕਪੂਰਥਲਾ ਵਿਖੇ ਪੰਜ ਸੰਸਥਾਵਾਂ ਨੂੰ ਪੰਜਾਬ ਇੰਸਟੀਚਿਊਟ ਆਫ ਟੈਕਨਾਲੌਜੀ ਦਾ ਨਾਮ ਦੇ ਦਿ¤ਤਾ ਗਿਆ ਹੈ। ਇਸ ਉਦਮ ਉਤੇ 91.77 ਕਰੋੜ ਰੁਪਏ ਖਰਚ ਹੋਏ ਹਨ। ਬੁਲਾਰੇ ਅਨੁਸਾਰ ਜਲੰਧਰ ਅਤੇ ਬਠਿੰਡਾ ਵਿਖੇ ਦੋ ਕਮਿਊਨਿਟੀ ਕਾਲਜ ਵੀ ਸਥਾਪਿਤ ਕੀਤੇ ਗਏ ਹਨ, ਜਿਸ ਵਿ¤ਚ ਹੈਕਨੇ ਕਮਿਊਨਿਟੀ ਕਾਲਜ, ਲੰਡਨ ਨੇ ਵਿਸ਼ੇਸ਼ ਸਹਿਯੋਗ ਕੀਤਾ ਹੈ। ਆਈ.ਟੀ.ਆਈ. ਸੰਸਥਾਵਾਂ ਵਿ¤ਚ ਦਾਖਲੇ ਲਈ ਆਨ-ਲਾਈਨ ਦਾਖਲਾ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਬਾਬਤ ਾ.ਪੁਨਜੳਬਟਿ.ਿਗੋਵ.ਨਿ ਨਾਮ ਦੀ ਇ¤ਕ ਵੈਬ ਸਾਈਟ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਦਿ¤ਤੀ ਹੋਰ ਜਾਣਕਾਰੀ ਅਨੁਸਾਰ ਆਦਮਪੁਰ (ਜਲੰਧਰ), ਮਲੌਦ (ਲੁਧਿਆਣਾ), ਨਿਆਰੀ (ਗੁਰਦਾਸਪੁਰ), ਮਾਣਕਪੁਰ ਸ਼ਰੀਫ (ਮੋਹਾਲੀ) ਅਤੇ ਸਿੰਘਪੁਰਾ (ਰੂਪਨਗਰ) ਵਿਖੇ ਪੰਜ ਆਈ.ਟੀ.ਆਈ. ਸੰਸਥਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਪ¤ਛੜੀ ਸ਼੍ਰੇਣੀ ਅਤੇ ਹੋਰ ਪ¤ਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮਿੱਤਲ ਨੇ ਦ¤ਸਿਆ ਕਿ ਵਰ੍ਹੇ 2014-15 ਵਿ¤ਚ 14,241 ਵਿਦਿਆਰਥੀ ਇਸ ਦੇ ਲਾਭਪਾਤਰੀ ਬਣਨਗੇ ਅਤੇ ਇਸੇ ਸੈਸ਼ਨ ਵਿ¤ਚ ਤਕਰੀਬਨ 75,000 ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਕਾਲਜਾਂ ਅਤੇ ਪਾਲੀਟੈਕਨਿਕ ਸੰਸਥਾਵਾਂ ਵਿ¤ਚ ਤਕਨੀਕੀ ਸਿ¤ਖਿਆ ਮੁਫਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ  ਨੇ ਇਹ ਵੀ ਜਾਣਕਾਰੀ ਦਿ¤ਤੀ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਮੋਹਾਲੀ ਵਿਖੇ ਕੁੜੀਆਂ ਲਈ ਇ¤ਕ ਖੇਤਰੀ ਪੇਸ਼ੇਵਰ ਸਿਖਲਾਈ ਸੰਸਥਾਨ ਅਤੇ ਸਿਖਿਆਰਥੀ ਸਿਖਲਾਈ ਹਿ¤ਤ ਇ¤ਕ ਖੇਤਰੀ ਡਾਇਰੈਕਟੋਰੇਟ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ, ਤਾਂ ਜੋ ਮਹਿਲਾਵਾਂ ਵੀ ਤਕਨੀਕੀ ਸਿਖਲਾਈ ਦੇ ਖੇਤਰ ਵਿ¤ਚ ਕਿਸੇ ਤੋਂ ਪਿਛੇ ਨਾ ਰਹਿ ਸਕਣ।

WRITTEN BY