Skip to content
Independent perspectives. Global stories.
BREAKING

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 250 ਅੱਖਾਂ ਦੇ ਕੈਂਪ ਲਗਾਏ ਜਾਣਗੇ : ਓਬਰਾਏ

Share this story

Page3_18 ਪਟਿਆਲਾ, 8 ਨਵੰਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ੍ਰ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਹੈ ਕਿ ਟਰੱਸਟ ਵੱਲੋਂ ਇਸ ਵਿੱਤੀ ਵਰ੍ਹੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਅੱਖਾਂ ਦੇ 250 ਚੈਕਅਪ ਤੇ ਅਪ੍ਰੇਸ਼ਨ ਕੈਂਪ ਲਗਾਏ ਜਾਣਗੇ।ਇੱਥੇ ਜਾਰੀ ਇਕ ਬਿਆਨ ਵਿੱਚ ਸ੍ਰ. ਓਬਰਾਏ ਨੇ ਅੱਖਾਂ ਦੇ ਲੱਗਣ ਵਾਲੇ ਕੈਂਪਾਂ ਦੀ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਮਹੀਨੇ ਡੇਢ ਦਰਜਨ ਦੇ ਕਰੀਬ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ 13 ਨਵੰਬਰ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ, ਫਤਿਹਗੜ੍ਹ ਸਾਹਿਬ, 16 ਨਵੰਬਰ ਨੂੰ ਮਾਤਾ ਗੁਜਰੀ ਸਹਾਰਾ ਟਰੱਸਟ, ਪਿੰਡ ਕੱਲਰਭੈਣੀ, ਜ਼ਿਲ੍ਹਾ ਪਟਿਆਲਾ ਅਤੇ ਪਿੰਡ ਲੋਹਾਰਕਾਂ ਕਲਾਂ, ਅੰਮ੍ਰਿਤਸਰ, 18 ਨਵੰਬਰ ਨੂੰ ਜੰਗੇਸ਼ੂ,

ਕਸੋਲੀ (ਹਿਮਾਚਲ ਪ੍ਰਦੇਸ਼), 19 ਨਵੰਬਰ ਨੂੰ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ, 20 ਨਵੰਬਰ ਨੂੰ ਲਹਿਰੀ ਛਾਂ ਮੰਦਿਰ, ਰੋਪੜ, 22 ਨਵੰਬਰ ਨੂੰ ਜਲੰਧਰ, 23 ਨਵੰਬਰ ਨੂੰ ਨਰਾਇਣਗੜ੍ਹ (ਹਰਿਆਣਾ) ਅਤੇ ਪਿੰਡ ਫੱਗਣ ਮਾਜਰਾ, ਜ਼ਿਲ੍ਹਾ ਪਟਿਆਲਾ ਅਤੇ 23 ਨਵੰਬਰ ਨੂੰ ਹੀ ਜਲੰਧਰ, 24 ਨਵੰਬਰ ਨੂੰ ਸੋਨੀਪਤ (ਹਰਿਆਣਾ) ਅਤੇ ਪਿੰਡ ਮੀਆਂਪੁਰ, ਰੋਪੜ, 25 ਨਵੰਬਰ ਨੂੰ ਕਰਨਾਲ (ਹਰਿਆਣਾ), 30 ਨਵੰਬਰ ਨੂੰ ਪਿੰਡ ਕੋਟਲਾ ਸ਼ਾਹੀ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ, 6 ਦਸੰਬਰ ਨੂੰ ਨੂਰਪੁਰ ਬੇਦੀ ਅਤੇ 16 ਦਸੰਬਰ ਨੂੰ ਊਨਾ (ਹਿਮਾਚਲ ਪ੍ਰਦੇਸ਼) ਆਦਿ ਸ਼ਾਮਿਲ ਹਨ ।
ਉਨਾਂ ਦੱਸਿਆ ਕਿ ਇਨ੍ਹਾਂ ਸਾਰੇ ਚੈੱਕਅੱਪ ’ਤੇ ਆਪ੍ਰੇਸ਼ਨ ਕੈਂਪਾਂ ਵਿੱਚ ਟਰੱਸਟ ਵਲੋਂ ਅੱਖਾਂ ਦੇ ਮਾਹਿਰ ਸਰਜਨ ਡਾਕਟਰ ਸੁਖਵਿੰਦਰ ਸਿੰਘ ਬੋਪਾਰਾਏ, ਡਾ. ਮਨਪ੍ਰੀਤ ਸਿੰਘ, ਡਾ. ਰਾਜੀਵ, ਡਾ. ਮੋਨਿਕਾ ਅਤੇ ਡਾ. ਪਵਨ ਸ਼ਰਮਾ ਆਦਿ ਆਧੁਨਿਕ ਤਕਨੀਕ (ਫੈਕੋ) ਰਾਹੀਂ ਆਪ੍ਰੇਸ਼ਨ ਕਰਨਗੇ।
ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅਣਥਕ ਟੀਮ ਇਨ੍ਹਾਂ ਕੈਂਪਾਂ ਨੂੰ ਸਫ਼ਲ ਬਣਾਉਣ ਵਿੱਚ ਲੱਗੀ ਹੋਈ ਹੈ।
ਸ. ਓਬਰਾਏ ਨੇ ਦੱਸਿਆ ਕਿ ਹੁਣ ਤੱਕ ਇਸ ਸਾਲ ਵਿੱਚ 29 ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ 24000 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਕੈਂਪਾਂ ਦੌਰਾਨ 2250 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਕੀਤੇ ਗਏ ਅਤੇ 8000 ਮਰੀਜ਼ਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਚਿੱਟੇ ਮੋਤੀਏ ਦੇ ਅਪ੍ਰੇਸ਼ਨਾਂ ਤੋਂ ਇਲਾਵਾ ਕਾਲੇ ਮੋਤੀਏ ਤੇ ਅੱਖਾਂ ਦਾ ਸਿਕੁਐਂਟ ਦੇ ਅਪ੍ਰੇਸ਼ਨ ਟਰੱਸਟ ਵੱਲੋਂ ਲੋੜਵੰਦ ਲੋਕਾਂ ਦੇ ਕਰਵਾਏ ਗਏ ਹਨ।

WRITTEN BY