ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਿਰਧਾਰਿਤ ਟੀਚੇ ਅਨੁਸਾਰ ਸਮੇਂ ਸਿਰ ਮੁਕੰਮਲ ਹੋਵੇਗਾ ਫੇਜ਼-2
ਸ੍ਰੀ ਅਨੰਦਪੁਰ ਸਾਹਿਬ, 8 ਨਵੰਬਰ(ਦਵਿੰਦਰਪਾਲ ਸਿੰਘ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਦੇ ਕਰੀਬ ਹੀ ਨਹੀਂ ਬਲਕਿ ਉਨ•ਾਂ ਦੇ ਠਡਰੀਮ ਚਾਈਲਡੂ ਵੱਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਹੁਣ ਤੱਕ 50 ਲੱਖ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ। ਜਿਸ ਤੋਂ ਸਪਸ਼ਟ ਹੈ ਕਿ ਇਸ ਮਹਾਨ ਪ੍ਰੋਜੈਕਟ ਵਿੱਚ ਵਿਖਾਏ ਗਏ ਪੰਜਾਬ ਦੇ ਸ਼ਾਨਾਂ ਮੱਤੇ ਇਤਿਹਾਸ ਨੂੰ ਵੇਖਣ ਲਈ ਸੈਲਾਨੀਆਂ ਵਿੱਚ ਬੁਹਤ ਉਤਸੁਕਤਾ ਹੈ ਅਤੇ ਹਰ ਰੋਜ਼ ਔਸਤਨ 7 ਹਜ਼ਾਰ ਤੋਂ ਵੱਧ ਸੈਲਾਨੀ ਇਸਦੇ ਦਰਸ਼ਨ ਕਰਦੇ ਹਨ।ਜਿਸ ਕਰਕੇ ਹੁਣ ਇਹ ਅਜਾਇਬ ਘਰ ਦੁਨੀਆਂ ਭਰ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਅਜਾਇਬ ਘਰਾਂ ਵਿੱਚ ਸ਼ੁਮਾਰ ਹੋ ਚੁੱਕਾ ਹੈ। ਵਿਰਾਸਤ-ਏ-ਖਾਲਸਾ ਦੇ ਦੂਸਰੇ ਭਾਗ ਨੂੰ ਮੁਕੰਮਲ ਕਰਨ ਦੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ
ਅਤੇ ਸਰਕਾਰ ਵੱਲੋਂ ਲੋੜਂਦੇ ਫੰਡ ਦਿੱਤੇ ਜਾ ਚੁੱਕੇ ਹਨ।ਇਹ ਪ੍ਰਗਟਾਵਾ ਵਿਰਾਸਤ-ਏ-ਖਾਲਸਾ ਦੇ ਨਵੇਂ ਬਣੇ ਮੁੱਖ ਕਾਰਜਕਾਰੀ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਥੇ ਆਪਣੇ ਦੌਰੇ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਨਵਜੋਤ ਪਾਲ ਸਿੰਘ ਰੰਧਾਵਾ ਇਸਤੋਂ ਪਹਿਲਾਂ ਜਿੱਥੇ ਵਿਰਾਸਤ-ਏ-ਖਾਲਸਾ ਵਿਖੇ ਹੀ ਬਤੌਰ ਜਨਰਲ ਮੈਨੇਜਰ ਤਾਇਨਾਤ ਸਨ ਉ¤ਥੇ ਹੀ ਉਹ ਸੱਭਿਆਚਾਰਕ ਤੇ ਪੁਰਾਤੱਤਵ ਵਿਭਾਗ ਦੇ ਨਿਰਦੇਸ਼ਕ ਵੱਜੋਂ ਵੀ ਸੇਵਾ ਨਿਭਾ ਰਹੇ ਹਨ। ਇੱਥੇ ਪਹੁੰਚਣ ਮੌਕੇ ਰੰਧਾਵਾ ਨੇ ਸਭ ਤੋਂ ਪਹਿਲਾਂ ਭਾਗ-1 ਦੇ ਤਹਿਤ ਗੈਲਰੀਆਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ•ਾਂ ਨੇ ਸਪਸ਼ਟ ਸ਼ਬਦਾਂ ਵਿੱਚ ਕੰਪਲੈਕਸ ਵਿਖੇ ਤਾਇਨਾਤ ਮੁਲਾਜ਼ਮਾਂ ਨੂੰ ਹਦਾਇਤਾਂ ਕੀਤੀਆਂ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਰਪੇਸ਼ ਨਹੀਂ ਆਉਣੀ ਚਾਹੀਦੀ ਹੈ।
ਇਸਤੋਂ ਬਾਅਦ ਰੰਧਾਵਾ ਨੇ ਵਿਰਾਸਤ-ਏ-ਖਾਲਸਾ ਦੇ ਦੂਸਰੇ ਭਾਗ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਗੰਭੀਰਤਾ ਦੇ ਨਾਲ ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਮਿੱਥੇ ਗਏ ਸਮੇਂ ਦੇ ਤਹਿਤ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ•ਾਂ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਦੇ ਬੁਹਤ ਕਰੀਬ ਹੈ ਅਤੇ ਉਨ•ਾਂ ਵੱਲੋਂ ਇਸ ਪ੍ਰੋਜੈਕਟ ਦੇ ਦੂਸਰੇ ਭਾਗ ਨੂੰ ਨੇਪਰੇ ਚਾੜ•ਨ ਅਤੇ ਰਖ ਰਖਾਵ ਦੇ ਲਈ ਕਿਸੇ ਵੀ ਤਰ•ਾਂ ਨਾਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸ ਦੌਰਾਨ ਉਨ•ਾਂ ਦੱਸਿਆ ਕਿ ਜਿੱਥੇ ਵਿਰਾਸਤ-ਏ-ਖਾਲਸਾ ਦੇ ਪਹਿਲਾ ਭਾਗ ਜੋ 90 ਦੇ ਦਹਾਕੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ, ਸੈਲਾਨੀਆਂ ਨੂੰ ਬੁਹਤ ਪਸੰਦ ਆਇਆ ਉ¤ਥੇ ਹੁਣ ਇਸ ਮਹਾਨ ਅਜਾਇਬ ਘਰ ਦਾ ਦੂਸਰਾ ਭਾਗ ਮੌਜੂਦਾ ਸਮੇਂ ਅਨੁਸਾਰ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਹੋਵੇਗਾ ਅਤੇ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਕਾਫੀ ਸਹਾਇਕ ਸਿੱਧ ਹੋਵੇਗਾ। ਉਨ•ਾਂ ਕਿਹਾ ਕਿ ਸਰਕਾਰ ਦੀ ਇਹ ਇੱਛਾ ਹੈ ਕਿ ਜਿੱਥੇ ਇਸ ਪ੍ਰੋਜੈਕਟ ਨੂੰ ਵੇਖਣ ਲਈ ਪੰਜਾਬ ਜਾਂ ਦੇਸ਼ ਦੇ ਸੈਲਾਨੀ ਵੱਡੀ ਗਿਣਤੀ ਵਿੱਚ ਆਉਂਦੇ ਹਨ ਉ¤ਥੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ। ਤਾਂ ਜੋ ਇਸ ਖਿੱਤੇ ਅੰਦਰ ਸੈਰ ਸਪਾਟਾ ਸਨਅਤ ਨੂੰ ਵੀ ਹੁੰਗਾਰਾ ਮਿਲ ਸਕੇ। ਇਸਤੋਂ ਪਹਿਲਾਂ ਉਨ•ਾਂ ਡਿਜ਼ਾਈਨਰਾਂ ਨਾਲ, ਕੰਮ ਕਰ ਰਹੀਆਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਦੇ ਨਾਲ ਅਤੇ ਕੰਮ ਦੀ ਦੇਖ ਰੇਕ ਕਰ ਰਹੇ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਬੈਠਕ ਕੀਤੀ।
ਇੱਥੇ ਹੀ ਬੱਸ ਨਹੀਂ ਰੰਧਾਵਾ ਨੇ ਕਿਹਾ ਕਿ ਜਲਦੀ ਹੀ ਇਸ ਕੰਪਲੈਕਸ ਅੰਦਰ ਆਡੀਟੋਰੀਅਮ, ਲਾਈਬ੍ਰੇਰੀ, ਓਪਨ ਏਅਰ ਥੇਟਰ ਅਤੇ ਆਰਜ਼ੀ ਗੈਲਰੀ ਵਿੱਚ ਸੈਲਾਨੀਆਂ ਦੇ ਲਈ ਵੱਖ-ਵੱਖ ਤਰ•ਾਂ ਦੇ ਸੱਭਿਆਚਾਰਕ ਪ੍ਰੋਗ੍ਰਾਮਾਂ ਦਾ ਅਯੋਜਨ ਕੀਤਾ ਜਾਵੇਗਾ ਉ¤ਥੇ ਹੀ ਇਲਾਕੇ ਅਤੇ ਪੰਜਾਬ ਦੇ ਨੌਜੁਆਨਾਂ ਅਤੇ ਕਲਾਕਾਰਾਂ ਨੂੰ ਆਪਣੇ ਫਨ ਦਾ ਮੁਜ਼ਾਹਰਾ ਕਰਨ ਲਈ ਇੱਕ ਮੰਚ ਵੀ ਮੁਹਈਆ ਕਰਵਾਇਆ ਜਾਵੇਗਾ ਤਾਂ ਜੋ ਉਹ ਇੱਥੇ ਆਪਣੀਆਂ ਪੇਂਟਿੰਗਾਂ ਨੂੰ ਸੈਲਾਨੀਆਂ ਦੇ ਸਨਮੁੱਖ ਪੇਸ਼ ਕਰ ਸਕਣ। ਇਸ ਮੌਕੇ ਉਨ•ਾਂ ਦੇ ਨਾਲ ਮੁੱਖ ਤੌਰ ਤੇ ਨਿਗਰਾਨ ਇੰਜੀਨੀਅਰ ਐਚ ਐਸ ਗਿੱਲ, ਕਾਰਜਕਾਰੀ ਇੰਜੀਨੀਅਰ ਕਮਲਦੀਪ ਸਿੰਘ, ਮੈਨੇਜਰ ਤੇਜਿੰਦਰ ਸਿੰਘ, ਸਹਾਇਕ ਜਨਰਲ ਮੈਨੇਜਰ ਭੁਪਿੰਦਰ ਸਿੰਘ ਚਾਨਾ, ਚੀਫ ਸਕਿਊਰਿਟੀ ਅਫਸਰ ਦਰਸ਼ਨ ਸਿੰਘ ਗਰੇਵਾਲ, ਜਗਮੋਹਨ ਸਿੰਘ ਤੋਂ ਇਲਾਵਾ ਸਮੁੱਚਾ ਅਮਲਾ ਵੀ ਹਾਜ਼ਰ ਸੀ।



