Skip to content
Independent perspectives. Global stories.
BREAKING

ਰਾਜ ਸਭਾ ਮੈਂਬਰਾਂ ਦੇ ਸ਼ਨਾਖਤੀ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਪ੍ਰਵਾਨਗੀ

Share this story

ਚੰਡੀਗੜ੍ਹ, ਨੰਵਬਰ 4 (ਪੀ. ਟੀ.)- ਪੰਜਾਬ ਸਰਕਾਰ ਨੇ ਰਾਜ ਸਭਾ ਮੈਂਬਰਾਂ ਦੇ ਸ਼ਨਾਖਤੀ ਕਾਰਡ ਨੂੰ ਪਛਾਣ ਦੇ ਸਬੂਤ ਮੰਨੇ ਜਾਣ ਵਾਲੇ ਦਸਤਾਵੇਜਾਂ ਦੀ ਸੂਚੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਦਮ ਭਾਰਤ ਸਰਕਾਰ ਦੇ  ਪਾਰਲੀਮਾਨੀ ਮਾਮਲੇ ਵਿਭਾਗ (ਪਾਰਲੀਮਾਨੀ ਮਾਮਲੇ ਸ਼ਾਖਾ)  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਕਿਆ ਗਿਆ ਹੈ।, ਬੁਲਾਰੇ ਨੇ ਅੱਗੇ ਦੱਸਿਆ ਕਿ ਇਸ  ਦਿਸ਼ਾ ਨਿਰਦੇਸ਼ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਸੂਬੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ,  ਡਵੀਜਨਲ ਕਮਿਸ਼ਨਰਾਂ,  ਡਿਪਟੀ ਕਮਿਸ਼ਨਰਾਂ ਅਤੇ ਸਮੂਹ  ਉਪ ਮੰਡਲ ਮੈਜਿਸਟ੍ਰੇਟਾਂ  ਨੂੰ  ਲਿਖ  ਦਿੱਤਾ ਗਿਆ ਹੈ।

WRITTEN BY