Skip to content
Independent perspectives. Global stories.
BREAKING

ਜਪਾਨ ਵੱਲੋਂ ਚੋਟੀ ਦੇ ਰਾਸ਼ਟਰੀ ਪੁਰਸਕਾਰ ਲਈ ਮਨਮੋਹਨ ਸਿੰਘ ਦੀ ਚੋਣ

Share this story

Page-1_03 ਨਵੀਂ ਦਿੱਲੀ, 3 ਨਵੰਬਰ (ਪੀ. ਟੀ.)- ਭਾਰਤ -ਜਪਾਨ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤੇ ਯੋਗਦਾਨ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਪਾਨ ਦੇ ਚੋਟੀ ਦੇ ਰਾਸ਼ਟਰੀ ਪੁਰਸਕਾਰ ਵਾਸਤੇ ਚੋਣ ਕੀਤੀ ਹੈ। ਉਹ ਪਹਿਲੇ ਭਾਰਤੀ ਹਨ ਜਿਨ੍ਹਾਂ ਦੀ ਇਸ ਅਸਧਾਰਨ ਸਨਮਾਨ ਲਈ ਚੋਣ ਕੀਤੀ ਗਈ ਹੈ। ਇੱਥੇ ਜਪਾਨੀ ਦੂਤ ਘਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਨਮੋਹਨ ਸਿੰਘ ਨੂੰ ‘‘ ਦੀ ਗਰੈਂਡ ਕਾਰਡਨ ਆਫ਼ ਦੀ ਆਰਡਰ ਆਫ਼ ਪਾਲੋਅਨੀਆ ਫਲਾਵਰਜ਼‘‘ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਤਕਰੀਬਨ 35 ਸਾਲ ਜਪਾਨ-ਭਾਰਤ ਸੰਬੰਧਾਂ ਤੇ ਮਿੱਤਰਤਾ ਨੂੰ ਬੜ੍ਹਾਵਾ ਦੇਣ ਲਈ ਉਨ੍ਹਾਂ ਵੱਲੋਂ ਪਾਏ ਅਹਿਮ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਇਸ ਬਾਰੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ

ਕਿ ਉਹ ਜਪਾਨ ਦੇ ਲੋਕਾਂ ਤੇ ਸਰਕਾਰ ਵੱਲੋਂ ਮੇਰੇ ਪ੍ਰਤੀ ਵਿਖਾਏ ਪਿਆਰ ਤੇ ਸਤਿਕਾਰ ਸਦਕਾ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਨ। ਮਨਮੋਹਨ ਸਿੰਘ ਨੇ ਕਿਹਾ ਕਿ ਇਹ ਉਸ ਦਾ ਸੁਪਨਾ ਸੀ ਕਿ ਭਾਰਤ-ਜਪਾਨ ਸੰਬੰਧਾਂ ਨੂੰ ਵਧਦਿਆਂ ਤੇ ਖ਼ੁਸ਼ਹਾਲ ਹੁੰਦਿਆਂ ਵੇਖਾਂ। ਇਹ ਮੇਰਾ ਮਕਸਦ ਸੀ ਜਿਸ ਵਾਸਤੇ ਮੈਂ ਕੰਮ ਕੀਤਾ ਹੈ। ਇਹ ਕੰਮ ਮੈਂ ਨਾ ਕੇਵਲ ਪ੍ਰਧਾਨ ਮੰਤਰੀ ਹੁੰਦਿਆਂ ਆਪਣੇ ਕਾਰਜਕਾਲ ਦੌਰਾਨ ਬਲਕਿ ਜਨਤਿਕ ਸੇਵਾ ਦੇ ਆਪਣੇ ਕੈਰੀਅਰ ਦੇ ਵੱਡੇ ਹਿੱਸੇ ਦੌਰਾਨ ਵੀ ਕੀਤਾ ਹੈ।

WRITTEN BY