ਬਾਘਾ ਪੁਰਾਣਾ, 2 ਨਵੰਬਰ (ਭਪਿੰਦਰ ਸਿੰਘ ਬਰਾੜ)- ਮੌਜੂਦਾ ਐਮ.ਪੀ. ਸ੍ਰੀ ਅਮ੍ਰਿੰਤਸਰ ਸਾਹਿਬ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਪੰਜਾਬ ਅੰਦਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਰੌਸ਼ਨਾ ਰਹੇ ਕਾਂਗਰਸੀ ਆਗੂ ਯੋਧਾ ਬਰਾੜ ਬਾਘਾ ਪੁਰਾਣਾ ਦੀਆਂ ਪਾਰਟੀ ਵਫ਼ਾਦਾਰ ਸੇਵਾਵਾਂ ਨੂੰ ਦੇਖਦਿਆਂ ਜਰਨਲ ਸੈਕਟਰੀ ਪੰਜਾਬ ਨਿਯੁਕਤ ਕੀਤਾ ਹੈ। ਅੱਜ ਇੱਥੇ ਨਿਯੁਕਤੀ ਪੱਤਰ ਸੌਪਦਿਆਂ ਮੌਜੂਦਾ ਐਮ.ਪੀ.ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹਲਕਾ ਬਾਘਾ ਪੁਰਾਣਾ ਤੋਂ ਕਰੀਬੀ ਜਾਨੇ ਜਾਨੇ ਜੋਧਾ ਬਰਾੜ ਨੇ ਕਿਹਾ ਕਿ ਪਾਰਟੀ ਨੇ ਜੋਂ ਜਿੰਮੇਵਾਰੀ ਸੌਪੀ ਹੈ
ਉਸਨੂੰ ਤਨੇਦਹੀ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਅਕਾਲੀ ਦਲ ਭਾਜਪਾ ਦੀਆਂ ਗਲਤ ਨੀਤੀਆਂ ਦਾ ਪਰਦਾਫ਼ਾਸ ਕੀਤਾ ਜਾਵੇਗਾ ਤਾਂ ਜੋਂ ਹਾਕਮ ਧਿਰ ਦਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪਰਦਾਫ਼ਾਸ ਕੀਤਾ ਜਾ ਸਕੇ। ਇਸ ਮੌਕੇ ਕਾਂਗਰਸੀ ਆਗੂ ਡਾਂ ਤਾਰਾ ਸਿੰਘ ਸੰਧੂ, ਇੰਦਰਜੀਤ ਸਿੰਘ ਬੀੜ ਚੜਿੱ•ਕ, ਰਾਜਾ ਚੰਨੂੱ ਵਾਲਾ , ਸਿਮਰਜੀਤ ਸਿੰਘ, ਦਿਆਲ ਸਿੰਘ ਬਰਾੜ ਰਾਜੇਆਣਾ ਵੀ ਹਾਜ਼ਰ ਸਨ।



