ਜਲੰਧਰ, 2 ਨਵੰਬਰ (ਮਨਦੀਪ ਸਿੰਘ)- ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪਿਛਲੇ ਪੰਦਰਾਂ ਦਿਨਾਂ ਵਿੱਚ ਡੀਜਲ ਦਾ ਮੁੱਲ 5.50 ਰੁਪਏ ਘੱਟਣ ਦੇ ਬਾਵਜੂਦ ਵੀ ਬੱਸ ਕਿਰਾਇਆ ਘਟਾਉਣ ਤੋਂ ਇਨਕਾਰੀ ਹੋ ਕੇ ਬਾਦਲ ਸਧਾਰਨ ਯਾਤਰੀਆਂ ਦੀ ਬਜਾਏ ਆਪਣੀਆਂ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫਾ ਪਹੁੰਚਾ ਰਹੇ ਹਨ। ਉਨ?ਾਂ ਕਿਹਾ, ‘‘ਜਿਵੇਂ ਕਿ ਅਸੀ ਸੱਭ ਜਾਣਦੇ ਹਾਂ ਕਿ ਮੋਦੀ ਸਰਕਾਰ ਵੱਲੋਂ ਡੀਜਲ ਸਰਕਾਰੀ ਕੰਟਰੋਲ ਮੁਕਤ ਕਰਨ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਡਿੱਗਣ ਨਾਲ ਪਿਛਲੇ ਪੰਦਰਾਂ ਦਿਨਾਂ ਵਿੱਚ ਡੀਜ਼ਲ ਦੇ ਭਾਅ ਵਿੱਚ 5.50 ਰੁਪਏ ਦੀ ਵੱਡੀ ਗਿਰਾਵਟ ਆਈ ਹੈ।‘‘ਪਿਛਲੇ ਮਹੀਨੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਜੂਨ ਦੇ 115 ਡਾਲਰ ਤੋਂ ਡਿੱਗ ਕੇ ਸਿਰਫ
83 ਡਾਲਰ ਰਹਿ ਜਾਣ ਕਰਕੇ ਡੀਜ਼ਲ ਦੇ ਮੁੱਲ ਵਿੱਚ 11 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਆਈ।
ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਹਰ ਵਰਗ ਯਾਤਰੀਆਂ ਦੇ ਬੱਸ ਕਿਰਾਏ ਨੂੰ ਘਟਾਉਣ ਦੀ ਮੰਗ ਜੋਰਦਾਰ ਢੰਗ ਨਾਲ ਕਰਦਾ ਆ ਰਿਹਾ ਹੈ। ਇਹ ਇੱਕ ਪੁਰਾਣੀ ਪ੍ਰਚਲਿਤ ਰਵਾਇਤ ਹੈ ਕਿ ਜਦ ਵੀ ਡੀਜ਼ਲ ਦੇ ਮੁੱਲ ਵਿੱਚ ਗਿਰਾਵਟ ਆਉਂਦੀ ਹੈ ਤਾਂ ਬੱਸਾਂ ਅਤੇ ਰੇਲਾਂ ਦੇ ਕਿਰਾਏ ਘਟਾਏ ਜਾਂਦੇ ਹਨ।ਪਰੰਤੂ ਬਦਕਿਸਮਤੀ ਨਾਲ ਬਾਦਲ ਸਰਕਾਰ ਨੇ ਸੂਬੇ ਵਿੱਚ ਬੱਸ ਕਿਰਾਏ ਘਟਾਏ ਜਾਣ ਵਾਲੀ ਯਾਤਰੀਆਂ ਦੀ ਜਾਇਜ ਮੰਗ ਨੂੰ ਮੁਕੰਮਲ ਤੋਰ ਉੱਤੇ ਠੁਕਰਾ ਦਿੱਤਾ ਹੈ । ਇਸ ਨਾ ਪੱਖੀ ਰਵੱਈਏ ਦ? ਪ੍ਰਮੁੱਖ ਕਾਰਨ ਇਹ ਹੈ ਕਿ ਡੀਜ਼ਲ ਦੇ ਮੁੱਲ ਘੱਟਣ ਨਾਲ ਹੋਣ ਵਾਲੇ ਵੱਡੇ ਫਾਇਦੇ ਨੂੰ ਬਾਦਲ ਪਰਿਵਾਰ ਆਪਣੇ ਅਤੇ ਆਪਣੀਆਂ ਟਰਾਂਸਪੋਰਟ ਕੰਪਨੀਆਂ ਨੂੰ ਦੇਣਾ ਚਾਹੁੰਦਾ ਹੈ ਅਤੇ ਇਸ ਨੂੰ ਸਧਾਰਨ ਮੁਸਾਫਿਰ ਨੂੰ ਨਹੀਂ ਦੇਣਾ ਚਾਹੁੰਦਾ। ਡੀਜ਼ਲ ਦੀ ਇਸ ਘਟੀ ਹੋਈ ਕੀਮਤ ਕਰਕੇ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੂੰ ਲੱਖਾਂ ਦਾ ਮੁਨਾਫਾ ਹਰ ਰੋਜ ਹੋ ਰਿਹਾ ਹੈ ਕਿਉਂਕਿ ਉਹਨਾਂ ਦੀ ਹਰ ਬੱਸ ਲਗਭਗ 1000 ਦਾ ਤੇਲ ਰੋਜ ਬਚਾ ਰਹੀ ਹੈ, ਜਦਕਿ ਕਿਰਾਇਆ ਉਨਾ ਹੀ ਹੈ । ਦੱਸਣ ਦੀ ਲੋੜ ਨਹੀਂ ਕਿ ਬਾਦਲਾਂ ਦੀਆਂ ਵੱਖ ਵੱਖ ਕੰਪਨੀਆਂ ਜਿਵੇਂ ਕਿ ਔਰਬਿਟ ਟਰਾਂਸਪੋਰਟ, ਤਾਜ ਟਰੈਵਲ, ਡਬਵਾਲੀ ਟਰਾਂਸਪੋਰਟ, ਹਰਗੋਬਿੰਦ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਆਦਿ ਨਾਵਾਂ ਹੇਠ ਸੈਂਕੜੇ ਲਗਜਰੀ ਅਤੇ ਸੁਪਰ ਲਗਜਰੀ ਬੱਸਾਂ ਦਾ ਵੱਡਾ ਲਾਮ ਲਸ਼ਕਰ ਹੈ।ਇਹ ਦੁੱਖ ਵਾਲੀ ਗੱਲ ਹੈ ਕਿ ਸਧਾਰਨ ਸਰਕਾਰੀ ਬੱਸਾਂ ਵਾਸਤੇ ਮੋਟਰ ਵਹੀਕਲ ਟੈਕਸ ਰੋਜਾਨਾ 3 ਰੁਪਏ ਫੀ ਕਿਲੋਮੀਟਰ ਫੀ ਬੱਸ ਹੈ, ਜਦਕਿ ਬਾਦਲ ਦੀਆਂ ਅਰਾਮਦਾਇਕ ਮਹਿੰਗੀਆਂ ਇੰਟੀਗਰਲ ਕੋਚ ਬੱਸਾਂ ਲਈ ਸਿਰਫ 1.75 ਰੁਪਏ ਹੈ। ਇਸੇ ਤਰਾਂ ਹੀ ਮਹਿੰਗੀਆਂ ਬੱਸਾਂ ਦਾ ਕਿਰਾਇਆ 166 ਪੈਸੇ ਫੀ ਕਿਲੋਮੀਟਰ ਫੀ ਮੁਸਾਫਿਰ ਹੈ ਜੋ ਕਿ ਸਧਾਰਨ ਸਰਕਾਰੀ ਬੱਸ ਦੇ 83 ਪੈਸੇ ਫੀ ਕਿਲੋਮੀਟਰ ਨਾਲੋ ਦੁਗਣਾ ਹੈ। ਇਸ ਤਰਾਂ ਕਰਕੇ ਬਾਦਲ ਪਰਿਵਾਰ ਨਾ ਸਿਰਫ ਆਪਣੀ ਮਾਲਕੀ ਵਾਲੀਆਂ ਬੱਸਾਂ ਨੂੰ ਵੱਡਾ ਮੁਨਾਫਾ ਪਹੁੰਚਾ ਰਹੇ ਹਨ ਬਲਕਿ ਚੋਨਡਲਚਿਟ ੋਡ ਨਿਟੲਰੲਸਟ ਦੀ ਵੱਡੀ ਉਲੰਘਣਾ ਕਰਕੇ ਸਰਕਾਰੀ ਖਜਾਨੇ ਨੂੰ ਭਾਰੀ ਚੂਨਾ ਲਗਾ ਰਹੇ ਹਨ।
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਅਕਾਲੀ-ਭਾਜਪਾ ਸਰਕਾਰ ਕੋਲੋਂ ਇਹ ਵੀ ਮੰਗ ਕਰਦੀ ਹੈ ਕਿ ਡੀਜ਼ਲ ਉੱਪਰ ਹਾਲ ਹੀ ਵਿੱਚ ਲਗਾਇਆ ਗਿਆ 0.5 ਫੀਸਦੀ ਦਾ ਵੈਟ ਵਾਪਿਸ ਲਵੇ, ਜਿਸ ਕਾਰਨ ਪੰਜਾਬ ਵਿੱਚ ਡੀਜ਼ਲ ਦਾ ਮੁੱਲ 30 ਪੈਸੇ ਪ੍ਰਤੀ ਲੀਟਰ ਜਿਆਦਾ ਹੈ। ਪੰਜਾਬ ਦੇ ਕਿਸਾਨ ਮਹਿੰਗਾ ਡੀਜ਼ਲ ਨਹੀਂ ਖਰੀਦ ਸਕਦੇ ਜਦੋ ਕਿ ਉਹਨਾਂ ਦੀਆਂ ਮਿਹਨਤ ਨਾਲ ਪਾਲੀਆਂ ਫਸਲਾਂ ਦਾ ਢੁੱਕਵਾਂ ਮੁੱਲ ਨਹੀਂ ਮਿਲਦਾ।ਇਸ ਲਈ ਕਾਂਗਰਸ ਪਾਰਟੀ ਦੀ ਬਾਦਲ ਜੋੜੀ ਨੂੰ ਤਾੜਣਾ ਹੈ ਕਿ ਸਰਕਾਰੀ ਖਜਾਨੇ ਦੇ ਪੈਸੇ ਦੀ ਦੁਰਵਰਤੋਂ ਆਪਣੇ ਨਿੱਜੀ ਮੁਫਾਦਾਂ ਲਈ ਨਾ ਕਰੇ। ਪਾਰਟੀ ਮੰਗ ਕਰਦੀ ਹੈ ਕਿ ਡੀਜ਼ਲ ਦੇ ਮੁੱਲ ਵਿੱਚ 11 ਫੀਸਦੀ ਗਿਰਾਵਟ ਆਉਣ ਤੋਂ ਬਾਅਦ ਕਿਰਾਇਆ ਉੱਪਰ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਨੂੰ ਘਟਾਇਆ ਜਾਵੇ। ਸਾਡੀ ਪਾਰਟੀ ਡੀਜ਼ਲ ਦੇ ਮੁੱਲ ਵਿੱਚ ਗਿਰਾਵਟ ਆਉਣ ਨਾਲ ਪੰਜਾਬ ਦੇ ਸਧਾਰਨ ਯਾਤਰੀਆਂ ਨੂੰ ਮਿਲਣ ਵਾਲੇ ਫਾਇਦੇ ਨੂੰ ਸੱਤਾਧਾਰੀ ਪਰਿਵਾਰ ਵੱਲੋਂ ਲੁੱਟੇ ਜਾਣ ਦੀ ਸਖਤ ਨਖੇਧੀ ਕਰਦੀ ਹੈ।



