Skip to content
Independent perspectives. Global stories.
BREAKING

ਪੁਲਿਸ ਮਹਿਕਮੇ ’ਚ ਖਾਲੀ ਪਈਆਂ ਨੌਕਰੀਆਂ 1 ਸਾਲ ’ਚ ਭਰਨ ਦੇ ਹੁਕਮ ਜਾਰੀ

Share this story

Page-1_03 ਨਵੀਂ ਦਿੱਲੀ ,2 ਨਵੰਬਰ (ਪੀ. ਟੀ.)- ਦੇਸ਼ ’ਚ ਅਪਰਾਧ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਕੇਂਦਰ ਨੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਸਾਢੇ 5 ਲੱਖ ਜੋ ਪੁਲਿਸ ਦੀਆਂ ਨੌਕਰੀਆਂ ਖ਼ਾਲੀ ਹਨ, ਉਨ੍ਹਾਂ ਨੂੰ ਪੂਰਾ ਕਰਨ ।ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਕਿਹਾ ਹੈ ਕਿ ਅਪਰਾਧ ਦੀ ਘਟਨਾਵਾਂ 2013 ‘ਚ 26,47,722 ਸਨ ,ਜਦੋਂ ਕਿ 2009 ‘ਚ 21,21 3545 ਸਨ ।ਅਪਰਾਧ ਦਾ ਗਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ । ਉੱਤਰ ਪ੍ਰਦੇਸ਼ ‘ਚ 1,01,100 ਨੌਕਰੀਆਂ ਖ਼ਾਲੀ ਜੋ ਕਿ ਸਭ ਤੋਂ ਜ਼ਿਆਦਾ ਹੈ ,ਗੁਜਰਾਤ ’ਚ 45,191 ,ਪੱਛਮੀ ਬੰਗਾਲ ’ਚ 38, 725, ਹਰਿਆਣਾ ’ਚ 22,440, ਪੰਜਾਬ ’ਚ 17,352 ਅਤੇ ਆਂਧਰਾ ਪ੍ਰਦੇਸ਼ ’ਚ 32,247 ਹਨ। ਇਹ ਅੰਕੜੇ 1 ਜਨਵਰੀ 2013 ਦੇ ਹਨ।ਗੋਸਵਾਮੀ ਨੇ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਰਾਜ ਦੇ ਅਪਰਾਧਾਂ ਬਾਰੇ ਜਾਣਨ ।ਉਹਨਾ ਕਿਹਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਅਹਿਮ ,ਇਸ ਲਈ ਅਪਰਾਧ ਨੂੰ ਰੋਕਣ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾ ਰਿਹਾ।

WRITTEN BY