ਨਵੀਂ ਦਿੱਲੀ ,2 ਨਵੰਬਰ (ਪੀ. ਟੀ.)- ਕਿਸੇ ਵੀ ਵਿਅਕਤੀ ਕੋਲ ਕਾਲੇ ਧਨ ਬਾਰੇ ਸੂਚਨਾ ਹੈ ਤਾਂ ਉਹ ਸੁਪਰੀਮ ਕੋਰਟ ਦੁਆਰਾ ਇਸ ਮੁੱਦੇ ‘ਤੇ ਬਣਾਈ ‘ਵਿਸ਼ੇਸ਼ ਜਾਂਚ ਦਲ ਦੇ ਨਾਲ ਸਾਂਝਾ ਕਰ ਸਕਦਾ ਹੈ। ਅਜਿਹਾ ਕਰਨ ਨਾਲ ਵਿਦੇਸ਼ਾਂ ’ਚ ਪਏ ਕਾਲੇ ਧਨ ’ਤੇ ਨਕੇਲ ਕੱਸੀ ਜਾ ਸਕੇਗੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਐਮ ਬੀ ਸ਼ਾਹ ਦੀ ਪ੍ਰਧਾਨਗੀ ‘ਚ ਬਣਾਈ ਗਈ ‘ਵਿਸ਼ੇਸ਼ ਜਾਂਚ ਦਲ ‘ਜਲਦੀ ਹੀ ਸਬੰਧੀ ਪੈਨਲ ਖੋਲ੍ਹੇਗਾ, ਜਿਸ ਰਾਹੀਂ ਲੋਕ ਕਾਲੇ ਧਨ ’ਤੇ ਸਪੱਸ਼ਟ ਤੇ ਅਹਿਮ ਸੂਚਨਾ ਦੇ ਸਕਣਗੇ । ਐਸ ਆਈ ਟੀ ਨੇ ਕਿਹਾ ਕਿ ਇਸ ਨਾਲ ਗ਼ੈਰ ਕਾਨੂੰਨੀ ਕਮਾਈ ਤੇ ਸਰਕਾਰੀ ਕਰ ਦੀ ਚੋਰੀ ਨੂੰ ਰੋਕਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਕ ਵਿਗਿਆਪਨ ਵੀ ਦੇ ਰਹੇ ਹਨ ਜਿਸ ‘ਚ ਆਈ ਡੀ ਤੇ ਪਤਾ ਦਿੱਤਾ ਜਾਵੇਗਾ।
ਕਾਲੇ ਧਨ ਦੀ ਸੂਚਨਾ ਹੈ ਤਾਂ ਉਸ ਨੂੰ ਸਾਂਝਾ ਕਰੋ : ਐੱਸ ਆਈ ਟੀ



