Skip to content
Independent perspectives. Global stories.
BREAKING

ਪਰਾਲੀ ਦੇ ਧੂਏ ’ਚ ਟਰੱਕ ਤੇ ਸਕੂਲ ਵੈਨ ਦੀ ਟੱਕਰ

Share this story

ਬਰਨਾਲਾ, 2 ਨਵੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਬਰਨਾਲਾ ਥਾਣਾ ਵਿਖੇ ਮੇਜਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਠੁੱਲੀਵਾਲ ਨੇ ਅਵਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੋਠੇ ਰਾਮਸਰ ਅਤੇ ਕਾਕਾ ਸਿੰਘ ਭੂਰੇਕਾ ਵਾਸੀ ਅਮਲਾ ਸਿੰਘ ਵਾਲਾ ਦੇ ਖਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਤਫਤੀਸੀ ਅਫ਼ਸਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਜਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਠੁੱਲੀਵਾਲ ਨੇ ਮਹਿੰਦਰਾ ਵੈਨ ਕੇ.ਵੀ. ਸਕੂਲ ਬਰਨਾਲਾ ਵਿਖੇ ਕਰਾਏ ਪਰ ਲਗਾਈ ਹੈ। ਉਹ ਹਰ ਰੋਜ਼ ਦੀ ਤਰ•ਾਂ ਬੱਚਿਆਂ ਅਤੇ ਮੈਡਮ ਕੁਲਵਿੰਦਰ ਕੌਰ ਸਮੇਤ ਪਿੰਡ ਹਮੀਦੀ ਸਾਈਡ ਜਾ ਰਹੇ ਸੀ, ਪਿੰਡ ਅਮਲਾ ਸਿੰਘ ਵਾਲਾ ਕਾਕਾ ਸਿੰਘ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ, ਇਕ ਟਰੱਕ ਨੰਬਰ ਪੀ.ਬੀ.03 ਐਚ 6303 ਬੜੀ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਸਕੂਲ ਵੈਨ ਵਿੱਚ ਮਾਰ ਕੇ ਮੈਡਮ ਅਤੇ ਬੱਚੇ ਨੂੰ ਜਖਮੀ ਕਰ ਦਿੱਤਾ। ਤਫਤੀਸੀ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅਵਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੋਠੇ ਰਾਮਸਰ ਅਤੇ ਕਾਕਾ ਸਿੰਘ ਭੂਰੇਕਾ ਵਾਸੀ ਅਮਲਾ ਸਿੰਘ ਵਾਲਾ ਦੇ ਖਿਲਾਫ਼ ਥਾਣਾ ਬਰਨਾਲਾ ਵਿਖੇ ਮੁਕੱਦਮਾ ਨੰਬਰ 136 ਮਿਤੀ 1-11-14 ਨੂੰ ਧਾਰਾ 279/337/427/188 ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY