Skip to content
Independent perspectives. Global stories.
BREAKING

ਖੱਟਰ ਨੇ ਯਾਦਵ ਨੂੰ ਸਹਿਕਾਰਤਾ ਰਾਜ ਮੰਤਰੀ ਵਜੋਂ ਅਹੁਦਾ ਗ੍ਰਹਿਣ ਕਰਾਇਆ

Share this story

Page-1_26 ਚੰਡੀਗੜ੍ਹ, 2 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਅੱਜ ਸਹਿਕਾਰਤਾ ਰਾਜ ਮੰਤਰੀ ਸ੍ਰੀ ਬਿਕਰਮ ਸਿੰਘ ਯਾਦਵ ਨੂੰ ਹਰਿਆਣਾ ਸਿਵਿਲ ਸਕੱਤਰੇਤ ਸਥਿਤ ਦਫ਼ਤਰ ਵਿਚ ਜਾ ਕੇ ਅਹੁਦਾ ਗ੍ਰਹਿਣ ਕਰਵਾਇਆ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਸਹਿਕਾਰਤਾ ਰਾਜ ਮੰਤਰੀ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਵਿਕਾਸ ਕੰਮਾਂ ਵਿਚ ਜੋ ਕਮੀ ਨਜ਼ਰ ਆ ਰਹੀ ਹੈ ਉਨ੍ਹਾਂ ਕਮੀਆਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਜਾਵੇਗਾ। ਸਹਿਕਾਰਤਾ ਰਾਜ ਮੰਤਰੀ ਨੇ ਹਲਕੇ ਦੇ ਵਿਕਾਸ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ਉਹ ਸਭ ਤੋਂ ਪਹਿਲਾ ਆਪਣੇ ਹਲਕੇ ਵਿਚ ਸੜਕ ਨਿਰਮਾਣ ਨੂੰ ਪਹਿਲ ਦੇਣਗੇ। ਇਕ ਹੋਰ ਪ੍ਰਸ਼ਨ ਦੇ ਉਤਰ ਵਿਚ ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ

ਦਾ ਹਲਕਾ ਰੋਹਤਕ ਲੋਕ ਸਭਾ ਖੇਤਰ ਵਿਚ ਆਉਂਦਾ ਹੈ, ਪ੍ਰੰਤੂ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਹਲਕੇ ਵਿਚ ਵਿਕਾਸ ਨਹੀਂ ਹੋਇਆ, ਇਹ ਮੰਗਭਾਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਸਲੀ ਰੋਹਤਕ ਲੋਕ ਸਭਾ ਖੇਤਰ ਦਾ ਇਕ ਹਿੱਸਾ ਹੈ ਫਿਰ ਵੀ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਖੇਤਰਵਾਦ ਤੋਂ ਉਪਰ ਉਠਕੇ ਸਮੁੱਚੇ ਸੂਬੇ ਦਾ ਵਿਕਾਸ ਕਰੇਗੀ ਅਤੇ 36 ਬਰਾਦਰੀਆਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਹੈ ਕਿ ਰਾਜ ਵਿਚ ਸਭ ਦਾ ਸਮਾਨ ਵਿਕਾਸ ਕੀਤਾ ਜਾਵੇਗਾ।

WRITTEN BY