Skip to content
Independent perspectives. Global stories.
BREAKING

ਰਾਜ ਦੇ ਸਾਰੇ ਜ਼ਿਲ੍ਹਿਆਂ ’ਚ ਮੁੱਖ ਮੰਤਰੀ ਵਿੰਡੋ ਬਣਾਈ ਜਾਵੇਗੀ : ਖੱਟਰ

Share this story

ਚੰਡੀਗੜ੍ਹ, 1 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰੇਕ ਜਿਲਾ ਮੁੱਖ ਦਫਤਰ ’ਤੇ ਮੁੱਖ ਮੰਤਰੀ-ਵਿੰਡੋ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਜਨਤਾ ਵੱਲੋਂ ਮੁੱਖ ਮੰਤਰੀ ਨੂੰ ਦਿੱਤੀ ਜਾਣ ਵਾਲੀ ਫਰਿਆਦਾਂ ਜਾਂ ਸ਼ਿਕਾਇਤਾਂ ਦੇਣ ਲਈ ਚੰਡੀਗੜ੍ਹ ਨਹੀਂ ਆਉਣਾ ਪਏਗਾ। ਅੱਜ ਫਰੀਦਾਬਾਦ ਵਿਚ ਅਧਿਕਾਰੀਆਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿਲਾ ਮੁੱਖ ਦਫਤਰ ’ਤੇ ਸਥਾਪਿਤ ਕੀਤੀ ਜਾਣ ਵਾਲੀ ਮੁੱਖ ਮੰਤਰੀ-ਵਿੰਡੋ ’ਤੇ ਕੋਈ ਵੀ ਨਾਗਰਿਕ ਮੁੱਖ ਮੰਤਰੀ ਤਕ ਆਪਣੀ ਸ਼ਿਕਾਇਤ ਭੇਜ ਸਕਦਾ ਹੈ । ਮੁੱਖ ਮੰਤਰੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਸੇਵਾਵਾਂ ਦੀ ਸੇਵਾਬੱਧ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸੂਬਾ ਵਾਸੀਆਂ ਨੂੰ ਸਹੀ ਢੰਗ ਨਾਲ ਸਮੇਂ ’ਤੇ ਸੇਵਾਵਾਂ ਦੇਣਾ ਸਾਡੀ ਪਹਿਲੀ ਜਿੰਮੇਵਾਰੀ ਹੈ ।  ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਜਨਤਾ ਦੇ ਕੰਮ ਪੂਰੀ ਸੇਵਾ ਭਾਅ ਨਾਲ ਕਰਨੇ ਹੋਣਗੇ ।

ਅਧਿਕਾਰੀ ਜਨਤਾ ਦੀ ਪ੍ਰਤੀ ਆਪਣੇ ਅੰਦਰ ਸੇਵਾ ਭਾਅ ਰੱਖਣਾ ਹੋਵੇਗਾ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਆਪਣੀ ਕਾਰਜ ਪ੍ਰਣਾਲੀ ਵਿਚ ਪੂਰੀ ਪਾਰਦਰਸ਼ਤਾ ਰੱਖਣੀ ਹੋਵੇਗੀ । ਜਨਤਾ ਦੀਆਂ ਸ਼ਿਕਾਇਤਾਂ ਦਾ ਹੱਲ ਅਤੇ ਜਨ ਸਮੱਸਿਆਵਾਂ ਦਾ ਹਲ ਸਮੇਂ ਸਿਰ ਕਰਨਾ ਯਕੀਨੀ ਕੀਤਾ ਜਾਵੇਗਾ । ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਫਤਰਾਂ ਵਿਚ ਸਮੇਂ ’ਤੇ ਹਾਜ਼ਿਰ ਹੋਣ ਨੂੰ ਕਿਹਾ । ਉਨ੍ਹਾਂ ਨੇ ਕਿਹਾ ਕਿ ਜਨਤਾ ਦੀ ਸੇਵਾ ਕਰਨ ਦਾ ਭਾਅ ਅਧਿਕਾਰੀ ਵਰਗ ਵਿਚ ਇਕ ਤਰ੍ਹਾਂ ਦਾ ਲਾਜਿਮੀ ਸੰਸਕਾਰ ਹੋਣਾ ਚਾਹੀਦਾ ਹੈ ।  ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਵਿਜੈ ਸਿੰਘ ਦਹਿਆ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਭਰੋਸਾ ਦਿਵਾਇਆ ਕਿ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਦਰੁਸਤ ਰੱਖੀ ਜਾਵੇਗੀ ਅਤੇ ਵਿਭਾਗਾਂ ਦੀਆਂ ਸੇਵਾਵਾਂ ਦੀ ਸਮੇਂ ’ਤੇ ਉਪਲੱਬਧਤਾ ਵੀ ਬਣਾਏ ਰੱਖੀ ਜਾਵੇਗੀ।

WRITTEN BY