Skip to content
Independent perspectives. Global stories.
BREAKING

ਜਦੋਂ ਢੀਂਡਸਾ ਅਨਾਜ ਮੰਡੀ ਸੰਗਰੂਰ ਵਿੱਚ ਆਏ, ਕਿਸਾਨਾਂ ਅਤੇ ਆੜ੍ਹਤੀਆਂ ਨੇ ਆਪਣੇ ਦੁੱਖ ਰੋਏ ਅਤੇ ਪ੍ਰਸ਼ਾਸਨ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ

Share this story

Page-3_20 ਸੰਗਰੂਰ, 1 ਨਵੰਬਰ (ਹਰਜੀਤ ਸਿੰਘ ਹਸਨਪੁਰੀ)- ਅਨਾਜ ਮੰਡੀ ਸੰਗਰੂਰ  ਦੇ ਪ੍ਰਬੰਧ ਬਾਰੇ ਆੜ੍ਹਤੀ ਅਤੇ ਕਿਸਾਨ ਬੇਹੱਦ ਦੁਖੀ ਹਨ ਕਿਉਂਕਿ ਪਿਛਲੇ 8 ਦਿਨਾਂ ਤੋਂ ਫਸਲ ਦੀ ਬੋਲੀ ਨਹੀਂ ਹੋਈ। ਜਿਸ ਕਰਕੇ ਅੱਜ ਪਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਦਾ ਅਨਾਜ ਮੰਡੀਆਂ ਅਤੇ ਪਿੰਡਾਂ ਵਿੱਚ ਖਰੀਦ ਦਾ ਜਾਇਜ਼ਾ ਦੌਰਾ ਕਰਨ ਦਾ ਪ੍ਰੋਗਰਾਮ ਸੀ। ਸਭ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਅਨਾਜ ਮੰਡੀ ਸੰਗਰੂਰ ਵਿੱਚ ਪਹੁੰਚੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸਾਨ, ਆੜ੍ਹਤੀਏ ਅਤੇ ਅਖਬਾਰਾਂ ਦੇ ਪੱਤਰਕਾਰ, ਟੀਵੀ ਚੈਨਲ ਮੀਡੀਆ ਵਾਲੇ ਪਹਿਲਾਂ ਹੀ ਦਾਣਾ ਮੰਡੀ ਵਿੱਚ ਇੱਕਠੇ ਹੋਏ ਸਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਟੀਵੀ ਚੈਨਲ ਮੀਡੀਆ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਆੜ੍ਹਤੀਆਂ ਦੇ ਪ੍ਰਧਾਨ ਕੁਲਵੰਤ

ਸਿੰਘ ਸਕੱਤਰ ਮਾਰਕੀਟ ਕਮੇਟੀ ਸੰਗਰੂਰ ਦੇ ਨਾਲ ਅਨਾਜ ਮੰਡੀ ਸੰਗਰੂਰ ਸਬੰਧੀ  ਜਾਣਕਾਰੀ ਹਾਸਲ ਕੀਤੀ, ਪਰੰਤੂ ਉਨ੍ਹਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੁੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ  ਸਾਰੇ ਅਖਬਾਰਾਂ ਦੇ ਪੱਤਰਕਾਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਜਿਣਸ ਦੀ ਬੋਲੀ ਹਰ ਰੋਜ਼ ਹੁੰਦੀ ਹੈ। ਅਸਲੀਅਤ ਤਾਂ ਇਹ ਹੈ ਕਿ ਪਿਛਲੇ ਲਗਭਗ 8 ਦਿਨ ਤੋਂ ਜਿਣਸ ਦੀ ਬੋਲੀ ਨਹੀਂ ਹੋਈ। ਜਿਸ ਕਰਕੇ ਮੰਡੀ ਦੇ ਆੜ੍ਹਤੀਏ ਅਤੇ ਕਿਸਾਨ ਦੁਖੀ ਹਨ।
ਪੰਜਾਬ ਟਾਈਮਜ਼ ਅਖਬਾਰ ਦੇ ਪੱਤਰਕਾਰ ਨੇ ਉਨ੍ਹਾਂ ਦਾ ਧਿਆਨ ਬੋਲੀ ਨਾ ਲੱਗਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ, ਦਾਣਾ ਮੰਡੀ ਦੇ ਵਿੱਚ ਪਏ ਖੱਡਿਆਂ ਅਤੇ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਦੇ ਸਾਰੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਅੱਖੋਂ ਓਹਲੇ ਕਰਕੇ ਬਾਂਸਲ ਰਾਈਸ ਫੈਕਟਰੀ ਅਤੇ ਤਰਸ਼ੂਲ ਫੂਡ ਰਾਈਸ ਫੈਕਟਰੀ ਵੱਲ ਵੱਧ ਧਿਆਨ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਫਿਰ ਵੀ ਅਸੀਂ ਪੜਤਾਲ ਕਰਵਾਵਾਂਗੇ ਅਤੇ ਬਣਦੀ ਕਾਰਵਾਈ ਕਰਾਂਗੇ ਅਤੇ ਸਾਰਿਆਂ ਨੂੰ ਬਰਾਬਰ ਰੱਖਿਆ ਜਾਵੇਗਾ ਅਤੇ ਕਿਸੀ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਫਿਰ ਉਨ੍ਹਾਂ ਨੂੰ ਦੱਸਿਆ ਕਿ ਮੰਡੀਆਂ ਦੇ ਵਿੱਚ ਬਾਰਦਾਨਾ ਪੰਜ ਸਾਲ ਪੁਰਾਣਾ ਵਰਤਿਆ ਜਾ ਰਿਹਾ ਹੈ, ਨਵਾਂ ਬਾਰਦਾਨਾ ਜਾਂ ਇੱਕ ਸਾਲ ਪੁਰਾਣਾ ਬਾਰਦਾਨਾ ਕਿੱਥੇ ਖਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਤਾਂ ਝੋਨਾ ਗੁਦਾਮਾਂ ਵਿੱਚ ਜਾਂ ਸ਼ੈਲਰਾਂ ਵਿੱਚ ਪਹੁੰਚਣ ਤੱਕ ਮਤਲਬ ਹੈ। ਜੇਕਰ ਉਹ ਪੰਜ ਸਾਲ ਪੁਰਾਣਾ ਬਾਰਦਾਨਾ ਵਰਤਦੇ ਹਨ ਤਾਂ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੈ। ਫਿਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਣਕ ਦੀ ਖਰੀਦ ਸਮੇਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੇ ਢਾਈ ਰੁਪਏ ਕੁਇੰਟਲ ਮਗਰ ਰਿਸ਼ਵਤ ਲਈ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਨਹੀਂ ਹੈ।
ਉਨ੍ਹਾਂ ਨੂੰ ਰਿਸ਼ਵਤ ਕਿਸਾਨਾਂ ਨੇ ਦਿੱਤੀ ਹੈ ਕਿ ਆੜ੍ਹਤੀਆਂ ਨੇ। ਅਸੀਂ ਵਿਜੀਲੈਂਸ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਮੰਗਾਂਗੇ। ਜੇ ਕਿਸੇ ਵੱਲੋਂ ਰਿਸ਼ਵਤ ਲਈ ਸਾਬਤ ਹੋਈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਸਾਡੀ ਸਰਕਾਰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਲੋਕਾਂ ਨੂੰ ਦੇਣ ਲਈ ਪਾਬੰਦ ਹੈ।
ਫਿਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੁੱਲ੍ਹ ਕੇ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਸਾਹਮਣੇ ਨਹੀਂ ਰੱਖਿਆ ਜਾਵੇਗਾ ਪੰਜਾਬ ਦੇ ਵਿੱਚ ਸਾਡੀ ਭਾਜਪਾ ਨਾਲ ਸਾਂਝ ਬਰਕਰਾਰ ਰਹੇਗੀ। ਜਿਹੜੇ ਲੋਕ ਬਿਆਨਬਾਜ਼ੀ ਕਰਦੇ ਹਨ ਉਹ ਬੇਤੁੱਕੀ ਹੈ। ਅਸੀਂ ਪਹਿਲਾਂ ਦੀ ਤਰ੍ਹਾਂ ਨਗਰ ਪਾਲਿਕਾ ਦੀਆਂ ਚੋਣਾਂ ਦੇ ਵਿੱਚ ਵੀ ਇੱਕਠੇ ਸਾਂਝੀਆਂ ਚੋਣਾਂ ਲੜਾਂਗੇ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਸਾਂਝਾ ਗੱਠਜੋੜ ਲੜੇਗਾ। ਪਰਮਿੰਦਰ ਸਿੰਘ ਢੀਂਡਸਾ ਜਦੋਂ ਵੀ ਸੰਗਰੂਰ ਆਉਂਦੇ ਹਨ ਤਾਂ ਉਹ ਪੱਤਰਕਾਰਾਂ ਦਾ ਬਹੁਤ ਮਾਣ ਸਤਿਕਾਰ ਕਰਦੇ ਹਨ ਅਤੇ ਵਧੀਆ ਮਾਹੌਲ ਦੇ ਵਿੱਚ ਸਵਾਲਾਂ ਦਾ ਜਵਾਬ ਦਿੰਦੇ ਹਨ, ਜਿਸ ਕਰਕੇ ਪੱਤਰਕਾਰ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਜਿਵੇਂ ਕਿ ਕਈ ਲੀਡਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਿੱਝ ਕੇ ਉੱਠ ਕੇ ਤੁਰ ਜਾਂਦੇ ਹਨ ਪਰ ਇਨ੍ਹਾਂ ਨੇ ਇਸ ਤਰ੍ਹਾਂ ਕਦੇ ਵੀ ਨਹੀਂ ਕੀਤਾ ਜਿਸ ਕਰਕੇ ਸੁਖਦੇਵ ਸਿੰਘ ਢੀਂਡਸਾ ਨਾਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਲੋਕ ਪਰਮਿੰਦਰ ਸਿੰਘ ਢੀਂਡਸਾ ਦਾ ਵੱਧ ਸਤਿਕਾਰ ਕਰਦੇ ਹਨ।

WRITTEN BY