Skip to content
Independent perspectives. Global stories.
BREAKING

ਗਰੀਬ ਪਤੀ-ਪਤਨੀ ਵੱਲੋਂ ਵੱਖ-ਵੱਖ ਸਮਾਜਸੇਵੀ, ਦਾਨੀ ਸੱਜਣਾਂ ਅੱਗੇ ਆਪਣੇ ਇੱਕੋ-ਇੱਕ ਬੱਚੇ ਨੂੰ ਬਚਾਉਣ ਵਾਸਤੇ ਮਦਦ ਲਈ ਗੁਹਾਰ

Share this story

ਫਰੀਦਕੋਟ, 31 ਅਕਤੂਬਰ (ਗੁਰਜੀਤ ਰੋਮਾਣਾ)- ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਕੋਟਕਪੂਰਾ ਤੋਂ ਦਸ ਕੁ ਕਿਲੋਮੀਟਰ ਤੇ ਸਥਿੱਤ ਪਿੰਡ ਖਾਰ੍ਹਾ ਦੇ ਵਸਨੀਕ ਗਰੀਬ ਪਰਿਵਾਰ ਪਤੀ-ਪਤਨੀ ਨੇ ਬੇਵੱਸ ਹੋ ਕੇ ਆਪਣੇ ਪੁੱਤਰ ਦੇ ਇਲਾਜ ਲਈ ਵੱਖ-ਵੱਖ ਦਾਨੀ ਸੱਜਣਾਂ, ਸਮਾਜਸੇਵੀ ਜਥੇਬੰਦੀਆਂ ਤੋਂ ਮੱਦਦ ਲਈ ਗੁਹਾਰ ਲਗਾਈ ਹੈ,ਸਿਰ ਦੀ ਭਿਆਨਕ ਬਿਮਾਰੀ ਤੋਂ ਪੀੜ੍ਹਿਤ 18 ਸਾਲ ਦੀ ਉਮਰ ਵਾਲੇ ਮੰਜੇ ਤੇ ਪਏ ਅਰਸ਼ਦੀਪ ਸਿੰਘ  ਲੜਕੇ ਦੇ ਬਾਪ ਗੁਰਰਾਜ ਸਿੰਘ ਨੇ ਦੱਸਿਆ ਹੈ ਕੇ ਪਿਛਲੇ ਸਾਲ ਉਸ ਦੇ ਲੜਕੇ ਦੇ ਸਿਰ ਵਿੱਚ ਪਾਣੀ ਭਰ ਗਿਆ ਸੀ ਤੇ 26-6-2013 ਨੂੰ ਉਸ ਦੇ ਸਿਰ ਦਾ ਉਪਰੇਸ਼ਨ ਕੀਤਾ ਗਿਆ ਤੇ ਸਿਰ ਵਿਚੋਂ 3 ਤੋਂ 4 ਕਿੱਲੋ ਪਾਣੀ ਪਾਈਪ ਰਾਹੀਂ ਕੱਢਿਆ ਗਿਆ ਤੇ ਉਪਰੇਸ਼ਨ ਸਮੇਂ ਪਤਾ ਲੱਗਾ ਕੇ ਸਿਰ ਵਿੱਚ ਇੱਕ ਗੰਢ ਬਣੀ ਹੋਈ ਹੈ ਜਿਸ ਨੂੰ ਡਾਕਟਰਾਂ ਨੇ ਗੰਭੀਰਤਾ ਨਾਲ ਲੈਦਿਆਂ ਗੰਢ ਦਾ ਪੀਸ ਲੈ ਕੇ ਬੰਬਈ ਦੀਆਂ ਲੈਬਾਂ ਵਿੱਚ ਟੈਸਟ ਲਈ ਭੇਜਿਆ ਗਿਆ ਸੀ ਟੈਸਟ ਦੀ ਰਿਪੋਟ ਤਾਂ ਸਹੀ

ਆਈ ਪਰ ਸਿਰ ਵਾਲੀ ਗੰਢ ਥੋੜੇ ਸਮੇਂ ਵਿੱਚ ਹੀ ਜਾਲ ਦੀ ਤਰ੍ਹਾਂ ਸਾਰੇ ਸਿਰ ਵਿੱਚ ਫੈਲ ਗਈ ਜਿਸ ਤੇ ਡਾਕਟਰਾਂ ਨੇ ਉਸਦੀ ਐੱਮ ਆਈ ਆਰ ਚੰੜੀਗੜ ਪੀ ਜੀ ਆਈ ਤੋਂ ਕਰਵਾ?ੁਣ ਲਈ ਕਿਹਾ, ਜਿਸ ਦੀ ਰਿਪੋਟ ਬੜੀ ਨਾਜ਼ਕ ਸਥਿੱਤੀ ਵਾਲੀ ਆ ਗਈ ਤੇ ਉਸ ਦਾ ਲੱਕ ਤੋਂ ਹੇਠਾਂ ਵਾਲੇ ਹਿੱਸੇ ਨੇ ਕੰਮ ਛੱਡਣਾ ਸ਼ੁਰੂ ਕਰ ਦਿੱਤਾ ਹੈ, ਤੇ ਉਸਦੀ ਨਿਗ੍ਹਾ ਵੀ ਘਟਨੀ ਸ਼ੁਰੂ ਹੋ ਗਈ ਹੈ ਡਾਕਟਰਾਂ ਨੇ ਸਲਾਹ ਦਿੱਤੀ ਹੈ ਕੇ ਬੱਚੇ ਦੇ ਸਿਰ ਦੀ ਗੰਢ ਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਜਿਸ ਦਾ ਸਹੀ ਇਲਾਜ ਸਿਰਫ (ਗਾਮਾ ਨਾਈਫ ਕਿਰਨਾਂ) ਰਾਹੀਂ ਹੋ ਸਕਦਾ ਹੈ ਜੋ ਇਸ ਗੰਢ ਨੂੰ ਖੋਰ ਦੇਣ ਨਾਲ ਹੋਵੇਗਾ, ਜਿਸ ਦਾ ਸਰਕਾਰੀ ਖਰਚ 2 ਤੋਂ ਢਾਈ ਲੱਖ ਤੱਕ ਆਵੇਗਾ, ਮੈਂ ਇਸ ਦੇ ਇਲਾਜ ਤੇ ਇਸ ਤੋਂ ਪਹਿਲਾਂ 2 ਲੱਖ ਤੋਂ ਉਪਰ  ਰੁਪਏ ਨਗਦੀ ਅਤੇ ਗਹਿਣੇ ਆਦਿ ਵੇਚ ਕੇ ਖਰਚ ਚੁੱਕਾ ਹਾਂ ਤੇ ਮੈ ਬਹੁਤ ਗਰੀਬ ਹਾ ਮੇਰੇ ਕੋਲ ਜੋ ਪੂੰਜੀ ਸੀ ਲਾ ਦਿੱਤੀ ਹੈ ਤੇ ਮੈ ਹਾਰ ਕੇ ਸਸਤੇ ਇਲਾਜ ਇਲੈਕਟਰੋ ਹੋਮਿਊਪੈਥੀ ਦਾ ਸਹਾਰਾ ਲੈ ਰਿਹਾ ਹਾਂ ਡਾਕਟਰਾਂ ਨੇ ਹੁਣ ਦੁਬਾਰਾ ਐੱਮ ਆਰ ਆਈ ਤੇ ਡੀ ਐੱਸ ਏ ਟੈਸਟ ਕਰਵਾਉਣ ਲਈ ਕਹਿ ਦਿੱਤਾ ਹੈ ਪਰ ਮੈ ਟੈਸਟ ਕਰਵਾਉਣ ਤੋਂ ਵੀ ਅਸਮਰੱਥ ਹਾਂ, ਅਸੀਂ ਦੋਨੋਂ ਪਤਨੀ ਪਤੀ ਅਖਬਾਰਾ ਰਾਹੀਂ ਸਮਾਜਸੇਵੀ ਸੰਸਥਾਵਾਂ ਤੋਂ ਮੱਦਦ ਲੈਣ ਲਈ ਬੇਨਤੀ ਕਰਦੇ ਹਾਂ ਤਾਂ ਜੋ ਸਾਡਾ ਇੱਕੋ ਇੱਕ ਸਹਾਰਾ ਬੱਚਾ ਬਚ ਸਕੇ।ਮੇਰੇ ਬੱਚੇ ਦੇ ਇਲਾਜ ਲਈ ਜੋ ਮੈ ਰੁਪਏ ਖਰਚ ਚੁੱਕਾ ਹਾਂ ਉਸ ਦੇ ਬਿੱਲ ਆਦਿ ਦੀਆਂ ਫੋਟੋ ਕਾਪੀਆਂ ਤੇ ਜੋ ਵੀ ਹੁਣ ਤੱਕ ਰਿਪੋਟਾਂ, ਟੈਸਟ ਦੀਆਂ ਰਸੀਦਾ ਡਾਕਟਰਾਂ ਵੱਲੋਂ ਦਵਾਈਆਂ ਦੀਆਂ ਪਰਚੀਆਂ ਦੀਆਂ ਫੋਟੋ ਕਾਪੀਆਂ ਵੀ ਪੱਤਰਕਾਰ ਗੁਰਜੀਤ ਰੋਮਾਣਾ ਨੂੰ ਸਬੂਤ ਵਜੋਂ ਦੇ ਦਿੱਤੀਆਂ ਹਨ।

WRITTEN BY