Skip to content
Independent perspectives. Global stories.
BREAKING

ਹੋਂਦ ਚਿੱਲੜ ਦੇ ਪੀੜਤਾਂ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ਼ਿਆ

Share this story

ਚੰਡੀਗੜ੍ਹ, 31 ਨਵੰਬਰ (ਪੀ. ਟੀ.)- 1984 ਨੂੰ ਹੋਂਦ ਚਿੱਲੜ (32) ਗੁੜਗਾਉਂ(30) ਪਟੌਦੀ (17) ਵਿੱਚ ਕਤਲ ਕੀਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੀ ਹੋਂਦ ਚਿੱਲੜ ਤਾਲਮੇਲ ਕਮੇਟੀ ਦਾ ਪੰਜ ਮੈਂਬਰੀ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਮਿਲਿਆ। ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ, ਹਾਈਕੋਰਟ ਦੇ ਵਕੀਲ ਬਰਜਿੰਦਰ ਸਿੰਘ ਲੂੰਬਾ ਨੇ ਮੈਂਮੋਰੰਡਮ ਦੇ ਕੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਤੇ ਹਿਸਾਰ ਵਿਖੇ ਗਰਗ ਕਮਿਸ਼ਨ ਦੇ ਸਨਮੁੱਖ ਚੱਲ ਰਹੇ ਕੇਸਾਂ ਸਬੰਧੀ ਮੰਗਾਂ ਰੱਖੀਆਂ  । ਉਹਨਾਂ ਕਿਹਾ ਕਿ 26 ਸਾਲਾਂ ਬਾਅਦ,3 ਮਾਰਚ 2011 ਨੂੰ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਹੋਦ ਚਿੱਲੜ, ਗੁੜਗਾਉਂ, ਪਟੌਦੀ ਵਿੱਚ ਕਤਲ ਕੀਤੇ ਸਿੱਖਾਂ ਨੂੰ ਇੰਨਸਾਫ ਦਿਲਵਾਉਣ ਲਈ ਕਮਿਸ਼ਨ ਕਾਇਮ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੇਸ ਦੀ ਸੁਣਵਾਈ ਛੇ

ਮਹੀਨੇ ਵਿੱਚ ਪੂਰੀ ਕਰ ਦਿੱਤੀ ਜਾਵੇਗੀ , ਪਰ ਹੁਣ ਤੱਕ ਕਮਿਸ਼ਨ 5, ਛੇ-ਛੇ ਮਹੀਨੇ ਦੀਆਂ ਐਕਸਟੈਂਸਨਾ ਲੈ ਚੁੱਕਾ ਹੈ ਅਤੇ ਹੁਣ 30ਸਤੰਬਰ 2014 ਨੂੰ ਕਮਿਸ਼ਨ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ ।ਉਹਨਾਂ ਮੰਗ ਕੀਤੀ ਕਿ ਕਮਿਸ਼ਨ ਦੀ ਮਿਆਦ ਵਧਾਈ ਜਾਵੇ ਅਤੇ ਨਾਲ਼ ਹੀ ਇਸ ਨੂੰ ਸਮਾਂ ਬੱਧ ਕੀਤਾ ਜਾਵੇ ਤਾਂ ਜੋ ਛੇਤੀ ਰਿਪੋਰਟ ਮਿਲ਼ ਸਕੇ । ਉਹਨਾਂ ਅੱਗੇ ਮੰਗ ਕੀਤੀ ਕਿ ਇੱਕ ਹੋਰ ਕਮਿਸ਼ਨ ਕਾਇਮ ਕਰਕੇ ਪੂਰੇ ਹਰਿਆਣੇ ਵਿੱਚ 1984-1985 ਨੂੰ ਹੋਏ ਸਿੱਖ ਕਤਲੇਆਮ ਦੀ ਜਾਂਚ ਕਰਵਾਈ ਜਾਵੇ । ਉਹਨਾਂ ਅੱਗੇ ਮੰਗ ਕੀਤੀ ਕਿ ਜਿਥੇ-ਜਿਥੇ ਕਤਲੇਆਮ ਹੋਇਆ ਉਸ ਏਰੀਏ ਦੀ ਜਾਂਚ ਕਰਕੇ, ਉਸ ਇਲਾਕੇ ਦੇ ਕਾਂਗਰਸੀ ਲੀਡਰਾਂ ਅਤੇ ਉਹਨਾ ਦੇ ਵਰਕਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸਜਾ ਦਿਲਵਾਈ ਜਾਵੇ ਤਾਂ ਜੋ ਹਜ਼ਾਰਾਂ ਸਿੱਖ ਜਿਹੜੇ 1984 ਤੋਂ ਭਟਕ ਰਹੇ ਹਨ, ਨੂੰ ਇੰਨਸਾਫ ਮਿਲ਼ ਸਕੇ । ਉਹਨਾਂ ਅੱਗੇ ਕਿਹਾ ਕਿ ਉਮਰ ਵਹਾ ਚੁੱਕੇ ਪੀੜਤਾਂ ਨੂੰ ਦੁਕਾਨਾਂ, ਪਲਾਟ ਅਲਾਟ ਕੀਤੇ ਜਾਣ ਅਤੇ ਨੌਜੁਆਨ ਬੱਚਿਆਂ ਨੂੰ ਨੌਕਰੀਆਂ ਵਿੱਚ ਰੀਜ਼ਰਵੇਸ਼ਨ ਦਿੱਤੀ ਜਾਵੇ । ਉੱਚ ਵਿੱਦਿਆ ਵਿੱਚ ਵੀ ਉਹਨਾਂ ਨੂੰ ਰੀਜ਼ਰਵੇਸ਼ਨ ਦਿੱਤੀ ਜਾਵੇ । ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਫਦ ਨੂੰ ਪੂਰਨ ਹਮਦਰਦੀ ਨਾਲ਼ ਭਰੋਸਾ ਦਿਲਵਾਇਆਂ ਕਿ ਉਹ ਵਿਚਾਰ ਵਟਾਂਦਰੇ ਤੋਂ ਬਾਅਦ ਜਲਦ ਹੀ ਫੈਸਲਾ ਲੈਣਗੇ ਅਤੇ ਪੀੜਤ ਪਰਿਵਾਰਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ । ਉਹਨਾਂ ਗੁੜਾ,ਮਹਿੰਦਰਗੜ ਦੇ ਪੀੜਤਾਂ ਬਾਰੇ ਕਿਹਾ ਕਿ ਉਹ ਆਪਣੇ ਤੇ ਹੋਏ ਧੱਕੇ ਬਾਰੇ ਡੀ.ਸੀ. ਰਾਂਹੀ ਉਹਨਾਂ ਤੱਕ ਸੰਪਰਕ ਕਰਨ ਅਤੇ ਉਹ ਮਨੁੱਖਤਾ ਪ੍ਰਸਤੀ ਤਹਿਤ ਪੀੜਤਾਂ ਦੇ ਮਸਲਿਆਂ ਨੂੰ  ਸੁਹਿਰਦਤਾ ਨਾਲ਼ ਨਜਿਠਣਗੇ । ਇਸ ਮੌਕੇ ਉਹਨਾਂ ਨਾਲ਼ ਪੀੜਤ ਕੀਰਤਨ ਸਿੰਘ ਗੁੜਾ ਮਹਿੰਦਰਗੜ, ਅਤੇ ਲਖਵੀਰ ਸਿੰਘ ਰੰਡਿਆਲਾ ਹਾਜ਼ਿਰ ਸਨ।

WRITTEN BY