Skip to content
Independent perspectives. Global stories.
BREAKING

ਮੁੱਖ ਮੰਤਰੀ ਦਫਤਰ ਵਿਚ ਨਿਯੁਕਤ ਅਧਿਕਾਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ

Share this story

ਚੰਡੀਗੜ੍ਹ, 31 ਅਕਤੂਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦਫਤਰ ਵਿਚ ਨਿਯੁਕਤ ਅਧਿਕਾਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ ਹੈ। ਸੰਜੀਵ ਕੌਸ਼ਲ, ਪ੍ਰਮੁੱਖ ਸਕੱਤਰ ਮੁੱਖ ਮੰਤਰੀ,  ਵਿਧਾਨ ਸਭਾ ਨਾਲ ਸਬੰਧਤ ਕੈਬਿਨੇਟ ਦੇ ਸਾਹਮਣੇ ਰੱਖੇ ਜਾਣ ਵਾਲੇ ਸਾਰੇ ਪ੍ਰਸਤਾਵ ਅਤੇ ਆਰਡੀਨੈਂਸ ਦੇ ਸਾਰੇ ਮਾਮਲੇ, ਸਾਂਸਦੀ ਕਾਰਜ, ਗ੍ਰਹਿ, ਜੇਲ੍ਹ, ਅਪਰਾਧਿਕ ਜਾਂਚ ਅਤੇ ਨਿਆਂ ਪ੍ਰਸ਼ਾਸਨ, ਵਿਜੀਲੈਂਸ, ਵਿੱਤ ਅਤੇ ਸੰਸਥਾਗਤ ਵਿੱਤ ਅਤੇ ਕ੍ਰੈਟਿਡ ਕੰਟ੍ਰੋਲ ਤੇ ਯੋਜਨਾ, ਮਾਲਿਆ, ਮੁੜਵਸੇਬਾ, ਚੱਕਬੰਦੀ, ਆਬਕਾਰੀ ਤੇ ਕਰਾਧਾਨ, ਟਾਊਨ ਤੇ ਕੰਟਰੀ ਪਲਾਨਿੰਗ, ਸ਼ਹਿਰੀ ਸੰਪਦਾ, ਲੋਕ ਨਿਰਮਾਣ, ਸੜਕਾਂ, ਬਿਜਲੀ, ਸਿੰਚਾਈ, ਉਦਯੋਗ, ਭੌਂ-ਵਿਗਿਆਨ, ਖਾਨ, ਸਹਿਕਾਰਤਾ, ਵਿਕਾਸ ਤੇ ਪੰਚਾਇਤ, ਅਮਲਾ, ਪ੍ਰਸ਼ਾਸਨਿਕ ਸੁਧਾਰ, ਸਿੱਖਲਾਈ, ਆਮ ਪ੍ਰਸ਼ਾਸਨ, ਲੋਕ ਸੰਪਰਕ, ਜੰਗਲਾਤ ਤੇ ਜੰਗਲੀ ਜੀਵ, ਮੁੱਖ ਮੰਤਰੀ ਰਾਹਤ ਫੰਡ, ਉਦਯੋਗਿਕ ਸਿੱਖਲਾਈ ਤੇ ਕਿੱਤਾ ਸਿੱਖਿਆ, ਸਮੱਸਿਆਵਾਂ, ਪ੍ਰੋਹਾਚਾਰੀ, ਮੁੱਖ

ਮੰਤਰੀ ਦਫਤਰ ਦੇ ਓਵਰ ਆਲ ਇੰਚਾਰਜ, ਮੁੱਖ ਮੰਤਰੀ ਦਫਤਰ ਦੀ ਸਥਾਪਨਾ ਸ਼ਾਖਾ ਦਾ ਕੰਮ ਵੇਖਣਗੇ । ਸ੍ਰੀਮਤੀ ਸੁਮਿਤਾ ਮਿਸ਼ਰਾ, ਵਧੀਕ ਪ੍ਰਧਾਨ ਸਕੱਤਰ, ਮੁੱਖ ਮੰਤਰੀ-1, ਖੇਤੀਬਾੜੀ, ਬਾਗਵਾਨੀ ਅਤੇ ਮਾਰਕੀਟਿੰਗ, ਜਨ ਸਿਹਤ ਇੰਜੀਨੀਅਰ, ਟਰਾਂਸਪੋਰਟ, ਤਕਨੀਕੀ ਸਿੱਖਿਆ, ਅਰਬਨ ਲੋਕਲ ਬਾਡੀ, ਖੁਰਾਕ ਅਤੇ ਸਪਲਾਈ, ਖੇਡ ਤੇ ਯੁਵਾ ਮਾਮਲੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ, ਮਹਿਲਾ ਤੇ ਬਾਲ ਵਿਕਾਸ, ਰਿਹਾਇਸ਼, ਗੈਰ-ਪਾਰੰਪਰਿਕ ਊਰਜਾ ਸਰੋਤਾਂ ਵਿਭਾਗਾਂ ਦਾ ਕੰਮ ਵੇਖਣਗੇ ।  ਰਾਕੇਸ਼ ਗੁਪਤਾ, ਵਧੀਕ ਸਕੱਤਰ/ਮੁੱ
ਖ ਮੰਤਰੀ –2, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ, ਸਿਹਤ, ਮੈਡੀਕਲ ਸਿੱਖਿਆ, ਉਚੇਰੀ ਸਿੱਖਿਆ, ਸਕੂਲ ਸਿੱਖਿਆ, ਵਿਗਿਆਨ ਤੇ ਤਕਨੀਕ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ, ਪੁਰਾਤੱਤਵ ਤੇ ਅਜਾਇਬਘਰ, ਅਭਿਲੇਖ, ਸਮਾਜਿਕ ਕਲਿਆਣ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਕਲਿਆਣ, ਆਯੂਸ਼ ਵਿਭਾਗਾਂ ਦਾ ਕੰਮ ਵੇਖਣਗੇ।
ਜਵਾਹਰ ਯਾਦਵ, ਵਿਸ਼ੇਸ਼ ਕਾਰਜਕਾਰੀ ਅਧਿਕਾਰੀ/ਮੁੱਖ ਮੰਤਰੀ, ਵਾਸਤੂਕਾਰ, ਚੋਣ, ਮੱਛੀ ਪਾਲਣ, ਪ੍ਰਿੰਟਿੰਗ ਅਤੇ ਸਟੇਸ਼ਨਰੀ ਅਤੇ ਵਕਫ ਦਾ ਕੰਮ ਵੇਖਣਗੇ ।

WRITTEN BY