Skip to content
Independent perspectives. Global stories.
BREAKING

ਸਿੱਖ ਕੌਮ ਦੇ ਹੀਰਿਆਂ ਦੀ ਬਰਸੀ ਮਨਾਉਣ ਲਈ ਜ਼ਰੂਰੀ ਮੀਟਿੰਗ

Share this story

Page-1_27 ਬਰੇਟਾ, 28 ਅਕਤੂਬਰ (ਨਛੱਤਰ ਸਿੰਘ ਕਾਹਨਗੜ) ਅੱਜ ਗੁਰਦੁਆਰਾ ਭਾਈ ਘਨਈਆ ਜੀ ਬਰੇਟਾ ਵਿਖੇ ਸਰਕਲ ਬਰੇਟਾ ਦੀ ਸ਼੍ਰੋਮਣੀ ਅਕਾਲੀ ਦਲ (ਅ) ਦੀ ਇੱਕ ਹਗਾਮੀ ਮੀਟਿੰਗ ਜਥੇਦਾਰ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 31ਤਰੀਕ ਨੂੰ ਦਿੱਲੀ ਵਿਖੇ ਸ:ਬਿਅੰਤ ਸਿੰਘ ,ਸਟਵੰਤ ਸਿੰਘ ਅਤੇ ਕੇਅਰ ਸਿੰਘ ਦੀ ਬਰਸੀ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿਖੇ ਮਨਾਉਣ ਲਈ ਭਰਮੀ ਮੀਟਿੰਗ ਹੋਈ  ਜਿਸ ਵਿੱਚ ਬਰਸੀ ਮਨਾਉਣ ਅਤੇ ਆਰ ਐੱਸ ਐੱਸ ਵੱਲੋ ਪੰਜਾਬ ਵਿੱਚ ਭਗਮਾਪਣ ਲਿਆਉਣ ਅਤੇ ਕਿਸਾਨ ਦੀ ਝੋਨੇ ਅਤੇ ਨਰਮੇ ਦੀ ਲੁੱਟ ਨੂੰ ਰੋਕਣ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਵੱਧ ਤੋ ਵੱਧ ਸਿੰਘਾਂ ਨੂੰ ਦਿੱਲੀ ਬਰਸੀ ਤੇ ਪਹੁੰਚਣ ਲਈ ਅਪੀਲ ਕੀਤੀ ਗਈ ਇਸ ਮੌਕੇ ਚਰਨਜੀਤ ਸਿੰਘ ਬਹਾਦਰਪੁਰ, ਨਸੀਬ ਸਿੰਘ ਮੰਡੇਰ , ਸਰਦੂਲ ਸਿੰਘ ਧਨਪੁਰਾਂ ਮੇਜਰ ਸਿੰਘ ਕੁੱਲਰੀਆਂ , ਸੁਰਜੀਤ ਸਿੰਘ ਸਾਬਕਾ ਸਰਪੰਚ ਦਿਆਲਪੁਰਾ , ਮੰਗਾ ਸਿੰਘ ਖੁਦਾਲ ਅਤੇ ਮੇਜਰ ਸਿੰਘ ਕਾਹਨਗੜ ਆਦਿ ਹਾਜਰ ਸਨ ।

WRITTEN BY