ਅਹਿਮਦਾਬਾਦ, 28 ਅਕਤੂਬਰ (ਪੀ. ਟੀ.)- ਅਰਬ ਸਾਗਰ ਤੋਂ ਉੱਠਣ ਵਾਲੇ ਚੱਕਰਵਾਤੀ ਤੁਫ਼ਾਨ ਨਿਲੋਫਰ ਹੁਣ ਹੋਰ ਗਹਿਰਾ ਗਿਆ ਹੈ ਅਤੇ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਦੇ 31 ਅਕਤੂਬਰ ਨੂੰ ਕੱਛ ਜ਼ਿਲ੍ਹੇ ਦੇ ਨਲਿਆ ਪਿੰਡ ਕੋਲ ਦਾਖਲ ਹੋਣ ਦੀ ਸੰਭਾਵਨਾ ਹੈ। ਨਿਲੋਫਰ ਦੇ ਗਹਿਰਾਏ ਜਾਣ ਕਾਰਨ ਇਹ ਤੁਫਾਨ ਹੁਣ ਭਿਆਨਕ ਚੱਕਰਵਾਤ ’ਚ ਤਬਦੀਲ ਹੋ ਗਿਆ ਹੈ।



