ਮੁੰਬਈ, 28 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇਵੇਂਦਰ ਫਡਨਵੀਸ ਰਾਜ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਅੱਜ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਰਸਮੀ ਤੌਰ ’ਤੇ ਨੇਤਾ ਚੁਣ ਲਿਆ ਗਿਆ। ਵਿਧਾਨ ਭਵਨ ਵਿੱਚ ਹੋਈ ਵਿਧਾਇਕ ਦਲ ਦੀ ਬੈਠਕ ’ਚ ਫਡਨਵੀਸ ਦੇ ਨਾਮ ਦਾ ਪ੍ਰਸਤਾਵ ਭਾਜਪਾ ਨੇਤਾ ਏਕਨਾਥ ਖਡਸੇ ਨੇ ਦਿੱਤਾ, ਜਿਸਦੀ ਸੁਧੀਰ ਮੁੰਗਤੀਵਾਰ ਨੇ ਪ੍ਰਵਾਨਗੀ ਦਿੱਤੀ। ਪ੍ਰਸਤਾਵ ਨੂੰ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। ਬੈਠਕ ’ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਜਨਰਲ ਸਕੱਤਰ ਜੇ.ਪੀ. ਨੱਢਾ ਵੀ ਹਾਜ਼ਰ ਸਨ। 44 ਸਾਲਾ ਫਡਨਵੀਸ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸ਼ੁਰੂ ਤੋਂ ਹੀ ਅਗੇ ਸਨ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਫਡਨਵੀਸ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ ਲੈਣਗੇ।
ਦੇਵੇਂਦਰ ਫਡਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ



