Skip to content
Independent perspectives. Global stories.
BREAKING

ਭਾਰਤ ਆਪਣੇ ਤਰੀਕੇ ਨਾਲ ਮੁੱਦੇ ਹੱਲ ਨਹੀਂ ਕਰ ਸਕਦਾ : ਪਾਕਿਸਤਾਨ

Share this story

Page-1_18 ਇਸਲਾਮਾਬਾਦ, 26 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਆਪਣੇ ਤਰੀਕੇ ਨਾਲ ਕਸ਼ਮੀਰ ਮੁੱਦਾ ਹੱਲ ਨਹੀਂ ਕਰਨ ਦੇਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਯੋਜਨਾ ਨਿਯੰਤਰਨ ਰੇਖਾ ‘ਤੇ ‘ਭਾਰਤੀ ਅਕਰਾਮਕਤਾ‘ ਦੇ ਬਾਰੇ ‘ਚ ਕਈ ਦੇਸ਼ਾਂ ਨੂੰ ਜਾਣਕਾਰੀ ਦੇਣ ਲਈ ਆਪਣੇ ਰਾਜਨੀਤਕ ਭੇਜਣ ਦੀ ਹੈ। ਅਜ਼ੀਜ਼ ਨੇ ਕਿਹਾ ਕਿ ਭਾਰਤ ਕਸ਼ਮੀਰ ਵਿਵਾਦ ਦਾ ਹੱਲ ਆਪਣੇ ਤਰੀਕੇ ਨਾਲ ਚਾਹੁੰਦਾ ਹੈ ਅਤੇ ਪਾਕਿਸਤਾਨ ਭਾਰਤ ਦੀ ਇਸ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਅਮਨ ਦੀ ਇੱਛਾ ਨੂੰ ਉਸ ਦੀ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ।

WRITTEN BY