ਚੰਡੀਗੜ੍ਹ, 26 ਅਕਤੂਬਰ (ਨਾਗਪਾਲ)- ਮਨੋਹਰ ਲਾਲ ਖੱਟਰ ਹਰਿਆਣਾ ਦੇ ਸ਼ਾਇਦ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜੋ ਕਿ ਨਾ ਸਿਰਫ਼ ਸਮਾਜਸੇਵਕ ਦੇ ਨਾਤੇ ਹਰਿਆਣਾ ਦੇ ਹਰ ਜਿਲੇ ਵਿਚ ਕੁੱਝ ਸਾਲ ਗੁਜਾਰ ਚੁੱਕੇ ਹਨ, ਸੱਗੋਂ ਉਨ੍ਹਾਂ ਨੂੰ ਸੂਬੇ ਦੇ ਕਿਸਾਨ, ਵਪਾਰੀ, ਉਧਮੀ ਆਦਿ ਨੂੰ ਆਉਂਦੀ ਸਮਸਿਆਵਾਂ ਦਾ ਪ੍ਰੈਕਟੀਕਲ ਤਜੁਰਬਾ ਹੈ।ਆਮ ਤੌਰ ‘ਤੇ ਇਕ ਰਾਜਨੀਤਿਕ ਵਰਕਰ ਦੇ ਜੀਵਨ ਵਿਚ ਅਜਿਹਾ ਅਨੂਭਵ ਨਹੀਂ ਆਉਂਦਾ, ਕਿਉਂਕਿ ਹੁੱਣ ਤੱਕ ਮੁੱਖਮੰਤਰੀ ਰਹੇ ਸਾਰੇ ਨੇਤਾ ਇਕ ਹੀ ਇਲਾਕੇ ਵਿਚ ਪਲੇ ਵੱਧੇ ਹਨ ਅਤੇ ਇਕ ਹੀ ਤਰ੍ਹਾਂ ਦਾ ਕੰਮ ਕਰਦੇ ਹਨ, ਪਰ ਮਨੋਹਰ ਲਾਲ ਦੀ ਜੀਵਨ ਯਾਤਰਾ ਕੁੱਝ ਵੱਖ ਤਰ੍ਹਾਂ ਦੀ ਹੈ, ਜਿਸ ਕਾਰਨ ਇਨ੍ਹਾਂ ਨੂੰ ਇਹ ਸਭ ਅਨੁਭਵ ਹੋ ਗਏ। ਬੰਟਵਾਰੇ ਤੋਂ ਬਾਅਦ ਇਨ੍ਹਾਂ ਦਾ ਪਰਿਵਾਰ ਪਿੰਡ ਬਨਿਆਨੀ ਵਿਚ ਆਕੇ ਰਹਿਣ ਲੱਗਾ ਅਤੇ ਇਥੇ ਮਨੋਹਰ ਲਾਲ 10ਵੀਂ ਕਲਾਸ ਤੱਕ ਆਪਣੇ ਪਿਤਾ ਜੀ ਦਾ ਖੇਤੀਬਾੜੀ ਵਿਚ ਨਾ ਸਿਰਫ ਸਹਿਯੋਗ ਕਰਦੇ ਆਏ, ਬਲਕਿ ਜਮੀਨ ਦੀ ਜੁਤਾਈ, ਬਿਜਾਈ, ਸਿੰਚਾਈ ਆਦਿ ਤੋਂ ਲੈਕੇ ਮੰਡੀ ਵਿਚ ਫਸਲ ਸਬਜੀ ਆਦਿ ਵੇਚਣ ਦਾ ਕੰਮ ਵੀ ਖੁੱਦ ਹੀ ਕੀਤਾ। 10ਵੀਂ ਤੋਂ ਬਾਅਦ ਮੈਡੀਕਲ ਦੀ
ਪੜਾਈ ਲਈ ਮਨੋਹਰ ਲਾਲ ਆਪਣੇ ਰਿਸ਼ਤੇਦਾਰਾਂ ਦੇ ਕੋਲ ਦਿੱਲੀ ਚੱਲੇ ਗਏ ਅਤੇ ਉਥੇ ਤਿਆਰੀ ਕਰਦੇ ਹੋਏ ਆਪਣੇ ਰਿਸ਼ਤੇਦਾਰਾਂ ਦੇ ਵੱਪਾਰ ਵਿਚ ਸਹਿਯੋਗ ਦਿੰਦੇ ਹੋਏ ਉਹ ਵੱਪਾਰ ਵੱਲ ਖੀਂਚ ਗਏ ਅਤੇ ਪਿਤਾ ਜੀ ਤੋਂ 5 ਹਜਾਰ ਰੁਪਏ ਲੈਕੇ ਖੁੱਦ ਦਾ ਕਪੜੇ ਦਾ ਕੰਮ ਸ਼ੁਰੂ ਕਰ ਦਿੱਤਾ। ਕੁੱਝ ਸਾਲਾਂ ਤੱਕ ਵੱਪਾਰ ਤੋਂ ਬਾਅਦ ਮੈਨੂਫੈਕਚਰਿੰਗ ਦਾ ਕੰਮ ਸਫਲਤਾ ਨਾਲ ਕਰਦੇ ਹੋਏ ਉਹ ਸਮਾਜਸੇਵਾ ਵੱਲ ਵੱਧਦੇ ਹੋਏ ਸੰਘ ਦੇ ਪ੍ਰਚਾਰਕ ਬਣ ਗਏ।
1980 ਤੋਂ 1994 ਤੱਕ 14 ਸਾਲਾਂ ਲਈ ਮਨੋਹਰ ਲਾਲ ਨੇ ਸੰਘ ਦੇ ਪ੍ਰਚਾਰਕ ਦੇ ਨਾਤੇ ਰੋਹਤਕ, ਜਗਾਧਰੀ, ਯਮੁਨਾਨਗਰ, ਕਰਨਾਲ, ਕੁਰੂਸ਼ੇਤਰ, ਹਿਸਾਰ ਅਤੇ ਭਿਵਾਨੀ ਜਿਲਿਆਂ ਸਮੇਤ ਦੂਰ ਦਰਾਜ ਦੇ ਖੇਤਰਾਂ ਵਿਚਚ ਲਗਾਤਾਰ ਕਈ ਕਈ ਸਾਲ ਕੰਮ ਕੀਤਾ ਹੈ। ਇਸੇ ਦੌਰਾਨ ਉਹ ਸ਼ਹਿਰ-ਸ਼ਹਿਰ, ਪਿੰਡ-ਪਿੰਡ ਪੈਦਲ, ਸਾਈਕਲ, ਰਿਕਸ਼ਾ, ਬਸਾਂ ਅਤੇ ਟਰੇਨਾਂ ਵਿਚਚ ਘੂਮੇ ਅਤੇ ਸਮਾਜ ਦੇ ਹਰੇਕ ਵਰਗ ਦੀ ਦੁੱਖ ਤਕਲੀਫ ਨੂੰ ਅੱਖਾਂ ਨਾਲ ਦੇਖਿਆ ਅਤੇ ਕੰਨਾਂ ਨਾਲ ਸੁਣਿਆ। 1994 ਤੋਂ 2004 ਤੱਕ ਹਰਿਆਣਾ ਸੂਬੇ ਵਿਚ ਭਾਜਪਾ ਦੇ ਮਹਾਮੰਤਰੀ ਸੰਗਠਨ ਦੇ ਨਾਤੇ ਪੂਰੇ ਪ੍ਰਦੇਸ਼ ਵਿਚ ਨਿਵਾਸ ਕਰਦੇ ਰਹੇ ਅਤੇ ਰਾਜਨੀਤੀਕ ਨੇਤਾ ਦੇ ਨਾਤੇ ਲੋਕਾਂ ਦੀ ਸਮਸਿਆਵਾਂ ਤੋਂ ਰੂਬਰੂ ਹੁੰਦੇ ਰਹੇ। 2004 ਵਿਚ ਉਨ੍ਹਾਂ ਨੂੰ ਖੇਤਰ ਦਾ ਸੰਗਠਨ ਮੰਤਰੀ ਬਣਾਕੇ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਦੀ ਜਿੰਮੇਦਾਰੀ ਦੇ ਦਿੱਤੀ ਗਈ। 2014 ਦੇ ਲੋਕਸਭਾ ਚੋਣਾਂ ਵਿਚ ਉਨ੍ਹਾਂ ਨੂੰ ਹਰਿਆਣਾ ਲੋਕਸਭਾ ਚੋਣ ਅਭਿਆਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਹ ਸਾਰੀਆਂ ਜਿੰਮੇਦਾਰੀਆਂ ਦੌਰਾਨ ਉਨ੍ਹਾਂ ਨੂੰ ਲੋਕਾਂ ਨੂੰ ਆਉਂਦੀ ਪਰੇਸ਼ਾਨੀਆਂ ਦੀ ਹਰੇਕ ਜਾਣਕਾਰੀ ਦੇ ਗਿਆ।
ਇਹੋਂ ਕਾਰਨ ਹੈ ਕਿ ਅਸੀਂ ਮੰਨਦੇ ਹਾਂ ਕਿ ਮਨੋਹਰ ਲਾਲ ਨੂੰ ਹਰਿਆਣਾ ਦੇ ਕਿਸਾਨ, ਛੋਟਾ ਵੱਪਾਰੀ, ਵੱਪਾਰੀ, ਮੈਨੂਫੈਕਚਰਰ ਨੂੰ ਪੇਸ਼ ਆਉਂਦੀ ਪਰੇਸ਼ਾਨੀਆਂ ਦੀ ਜਾਣਕਾਰੀ ਹੈ ਅਤੇ ਇਸਦੇ ਨਾਲ ਹਰਿਆਣਾ ਦੇ ਨਾ ਸਿਰਫ ਹਰੇਕ ਗਲੀ ਮੁੱਹਲੇ ਦਾ ਪੱਤਾ ਹੈ, ਬਲਕਿ ਉਨ੍ਹਾਂ ਦੀ ਵੀ ਜਮੀਨੀ ਸਮਸਿਆਵਾਂ ਨੂੰ ਅੱਖੀਂ ਦੇਖਿਆ ਹੈ।
ਖੇਤ, ਮੰਡੀ, ਵੱਪਾਰੀਆਂ ਅਤੇ ਆਮ ਲੋਕਾਂ ਨਾਲ ਸਬੰਧਤ ਮਨੋਹਰ ਲਾਲ ਖੱਟਰ ਦੇ ਕੋਲ ਅਨੇਕਾਂ ਅਜਿਹੇ ਕਿੱਸੇ ਕਹਾਣਿਆਂ ਹਨ, ਜੋ ਨਾ ਕੇਵਲ ਕਿਸਾਨ ਬਲਕਿ ਖੇਤ ਮਜਦੂਰਾਂ ਸਮੇਤ ਮੰਡੀ ਜਗਤ ਨਾਲ ਜੁੜੇ ਦੁਕਾਨਦਾਰਾਂ, ਵੱਪਾਰੀਆਂ-ਆੜਤੀਆਂ, ਹੋਰਨ੍ਹਾਂ ਕਾਰੋਬਾਰੀਆਂ ਅਤੇ ਆਮ ਆਦਮੀ ਦੀ ਸਮਸਿਆਵਾਂ ਦੇ ਬਾਰੇ ਵਿਚ ਖੱਟਰ ਦੀ ਸਮਝ ਨੂੰ ਪਰਿਭਾਸ਼ਿਤ ਕਰਦੀ ਹੈ। ਨਤੀਜਨ ਮੂਲਭੁਤ ਸੁਧਾਰ ਦੇ ਲਈ ਇਨ੍ਹਾਂ ਵਰਗਾਂ ਦੀ ਸੂਬਾ ਸਰਕਾਰ ਤੋਂ ਕੀ-ਕੀ ਉਮੀਦਾਂ ਹਨ ਅਤੇ ਸਰਕਾਰ ਦੀ ਇਨ੍ਹਾਂ ਸਬੰਧੀ ਕੀ ਜਿੰਮੇਦਾਰੀ ਬਣਦੀ ਹੈ, ਮਨੋਹਰ ਲਾਲ ਖੱਟਰ ਕਿਸੇ ਤੋਂ ਸੁਨਣ ਸਮਝਣ ਦੀ ਲੋੜ ਨਹੀਂ ਹੈ।



