May 27, 2026 3:56 am

ਪੰਜਾਬ ਵਿੱਚ ਕੌੜੀ ਵੇਲ ਵਾਂਗ ਵਧ-ਫੁਲ ਰਿਹਾ ਪੱਛਮੀ ਸੱਭਿਆਚਾਰ

ਸੱਭਿਅਤਾ ਅਤੇ ਸੱਭਿਆਚਾਰ ਦੇ ਪਹੁਫਟਾਲੇ ਵਾਲਾ ਇਹ ਪੰਜਾਬ ਜਿਸ ਦੀ ਹਸੀਨ ਇਤਿਹਾਸਕ ਸਰਜਮੀਂ ਦੀ ਮੁਹਾਰਛਾਪ ਸੰਸਾਰ ਦੇ ਕੋਨੇਕੋਨੇ ਵਿੱਚ ਪਛਾਣੀ ਜਾਂਦੀ ਸੀ।ਦੁਨੀਆ ਦਾ ਇਹ ਅੱਡਰਾ ਤੇ ਸੁਭਾਗ ਹਿੱਸਾ, ਹਜਾਰਾਂ ਸਾਲਾਂ ਤ’ ਵਿਨਾਸ਼ ,ਵਿਨਾਸ਼ ਯੁੱਗ, ਹੱਲਿਆ ਅਤੇ ਅਣਹੋ’ਣੀਆ ਦਾ ਮੁਕਾਮ ਬਣਦਾ ਆਇਆ ਹੈ। ਇਸ ਨੂੰ ਨਿਵੇਕਲਾਪਣ, ਵਿਲੱਖਣਤਾ, ਮੂਲਿਕਤਾ, ਅੱਡਰਾਪਣ ਤੇ ਨਿਆਰੇਪਣ ਦੀ ਬਖਸ਼ਿਸ ਹੈ ਪਰ ਅਯ’ਕੇ ਪੰਜਾਬੀਆ ਦੀ ਮਾਨਸਿਕਤਾ ਨੂੰ ਜ’ ਖ’ਰਾ ਵਿਦੇਸ਼ੀ ਸੱਭਿਆਚਾਰ ਪਿੱਛੇ ਲੱਗ ਕੇ ਲੱਗ ਰਿਹਾ ਹੈ ਉਸ ਨੇ ਪੰਜਾਬ ਦੀਆ ਉਪਰ’ਕਤ ਵਿਸ਼ੇਸ਼ਤਾਵਾਂ ਨੂੰ ਕਲੰਕਿਤ ਕੀਤਾ ਹੈ।ਲੇਖ ਦੇ ੳਪਰੋਕਤ ਸਿਰਲੇਖ ਸਬੰਧੀ ਆਮ ਹੀ ਰੋਜਾਨਾ ਅਖਬਾਰਾਂ, ਮਾਸਿਕ ਪੱਤਰਪੱਤ੍ਰਿਕਾਵਾਂ ਵਿੱਚ ਚਰਚਾ ਹੁੰਦੀ ਹੈ ਕਿ ਪੰਜਾਬੀ ਦਿਨੋਦਿਨ ਆਪਣੀਆ ਸੱਭਿਆਚਾਰਕ ਕਦਰਾਂਕੀਮਤਾ ਨੂੰ ਘਟਾ ਰਹੇ ਹਨ, ਪਰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਬਹੁਤ ਘੱਟ ਲਿਆ ਜਾ ਰਿਹਾ ਹੈ।ਸਾਡੇ ਇਲੈਕਟ੍ਰਾਨਿਕ ਮੀਡੀਏ ਚ ਆਉਦੇ ਟੀਂ.ਵੀ ਚੈਨਲਾ ਰਾਹੀ ਜੋ ਕੁਝ ਦਿਖਾਇਆ ਜਾ ਰਿਹਾ ਹੈ, ਜੋ ਕੁਝ ਬੋਲਿਆ ਜਾ ਰਿਹਾ ਹੈ, ਉਹਨਾਂ ਵਿੱਚ ਸੱਭਿਆਚਾਰ ਸ਼ਬਦ ਤਾਂ ਕਦੇ ਨੇੜਿਉ ਵੀ ਨਹੀ ਲੰਘਦਾ। ਆਪਣੀ ਗਾਇਕੀ ਸਬੰਧੀ ਸੱਭਿਆਚਾਰਕ ਤੇ ਮਿਆਰੀ ਗਾਇਕੀ ਦਾ ਢੰਡੋਰਾ ਪਿੱਟਣ ਵਾਲੇ ਗਾਇਕ ਵੀ ਆਪਣੇ ਗੀਤਾਂ ਦੇ ਫਿਲਮਾਕਣਾਂ ਵਿੱਚ ਵਿਦੇਸ਼ੀ ਨਾਚਾਂ ਦੀ ਨਕਲ ਕਰਦੇ ਹਨ ਇਹਨਾਂ ਵਿੱਚ ਦਿਖਾਈਆ ਜਾਂਦੀਆ ਕੁੜੀਆ ਤਾਂ ਕਈ ਵਾਰ ਸਭ ਹੱਦਾਬੱਨੇ ਟੱਪ ਜਾਂਦੀਆ ਹਨ ਜਿਸ ਨੂੰ ਦੇਖ ਕੇ ਘ੍ਰਿਣਾ ਹੀ ਨਹੀ ਆਉਦੀ ਬਲਕਿ ਇਹ ਸੋਚ ਵੀ ਬਣ ਜਾਂਦੀ ਹੈ ਕਿ ਔਰਤ ਦੀ ਹੈਸੀਅਤ ਇੱਕ ਸਾਊ ਔਰਤ ਦੀ ਨਾ ਹੋ ਕੇ ਮੰਡੀ ਦੀ ਇਕ ਵਸਤੂ ਤੋ ਵੱਧ ਕੁਝ ਵੀ ਨਹੀ।ਇਸੇ ਗੱਲ ਦਾ ਦੂਸਰਾ ਪੱਖ ਇਹ ਵੀ ਹੈ ਕਿ ਔਰਤਾ ਨਾਲ ਅਯੋਕੇ ਸਮਾਜ ਵਿੱਚ ਜੋ ਤਰ੍ਹਾਂਤ੍ਹਰਾਂ ਦੀਆ ਦੁਖਦਾਈ ਘਟਨਵਾਂ ਵਾਪਰ ਰਹੀਆ ਹਨ ਇੰਨ੍ਹਾਂ ਦਾ ਸਾਰਾ ਦੋਸ਼ ਮਰਦਪ੍ਰਦਾਨ ਸਮਾਜ ਉਪਰ ਲਗਾਇਆ ਜਾਂਦਾ ਹੈ, ਪਰ ਜੇਕਰ ਇਸ ਗੱਲ ਨੂੰ ਗੋਰ ਨਾਲ ਵਾਚਿਆ ਜਾਵੇ ਤਾਂ ਕਿਸੇ ਹੱਦ

ਤੱਕ ਔਰਤ ਖੁਦ ਵੀ ਇੰਨ੍ਹਾ ਹਾਲਾਤਾਂ ਲਈ ਜਿੰਮੇਵਾਰ ਹੈ।ਜਿੰਨ੍ਹਾਂ ਚਿਰ ਔਰਤਾਂ ਫਿਲਮਾਂ ਵਿੱਚ ਅੰਗਪ੍ਰਦਰਸ਼ਨ,ਟੀ.ਵੀ ਸੀਰੀਅਲਾਂ ਵਿੱਚ ਵਿਚਾਰੀ ਜਾਂ ਹਮਦਰਦੀ ਦਾ ਪਾਤਰ ਬਣ ਕੇ ਪੇਸ਼ ਆਉਦੀ ਰਹੇਗੀ ਜਾਂ ਜਿੰਨ੍ਹਾਂ ਚਿਰ ਅਸ਼ਲੀਲ ਨਾਚ ਕਰਦੀ ਰਹੇਗੀ, ਉਦੋ ਤੱਕ ਇਹਨਾਂ ਘਟਨਵਾਂ ਉੱਪਰ ਠੱਲ੍ਹ ਪਾਉਣੀ ਮੁਸ਼ਕਿਲ ਹੈ,ਕਿਉਕਿ ਅੱਜ ਇਹ ਹਾਲਾਤ ਹਨ ਕਿ ਸਿਨੇਮਾ ਟੀ.ਵੀ ਅਜਿਹੇ ਸਾਧਨ ਬਣ ਚੁੱਕੇ ਹਨ ਜਿੰਨ੍ਹਾਂ ਰਾਹੀ ਲੋਕਾਂ ਦੀ ਸੋਚ ਨੂੰ ਚਾਹੋ ਮੋੜਿਆ ਜਾ ਸਕਦਾ ਹੈ। ਅੱਜਕਲ ਜੋ ਤਸਵੀਰ ਸਾਡੇ ਪੰਜਾਬ ਦੀ ਇਹਨਾਂ ਚੈਨਲਾਂ ਰਾਹੀ ਪੇਸ਼ ਕੀਤੀ ਜਾ ਰਹੀ ਹੈ ਉਸ ਨੂੰ ਦੇਖ ਕੇ ਘੜੀ ਦੀ ਘੜੀ ਇਹ ਮਹਿਸੂਸ ਹੁੰਦਾ ਹੈ ਕਿ ਜਿਵੇ ਅਸੀ ਪੰਜਾਬ ਚ ਨਹੀ, ਕਿਸੇ ਘਟੀਆ ਸਮਾਜ ਵਿੱਚ ਬੈਠੇ ਹਾਂ।
ਭਾਵੇਂ ਕਿ ਸਮੇ ਦੇ ਬਦਲਣ ਨਾਲ ਸਮਾਜਿਕ ਤਬਦੀਲੀਆ ਆਉਦੀਆਂ ਹੀ ਰਹਿੰਦੀਆ ਹਨ ਵਿਗਿਆਨਕ ਯੁੱਗ ਆਉਣ ਨਾਲ ਜੋ ਸਾਕਾਰਤਮਿਕ ਤਬਦੀਲੀਆ ਆਈਆਂ, ਉਹ ਸਮਾਜਿਕ ਵਿਕਾਸ ਲਈ ਸਮੇ ਦੀ ਲੋੜ ਹੈ। ਪਰ ਕੁਝ ਨਾਕਾਰਤਮਿਕ ਤਬਦੀਲੀਆਂ ਜੋ ਸਾਡੀਆ ਵਿਰਾਸਤੀ ਵਿਸ਼ੇਸਤਾਵਾਂ ਨੂੰ ਨਸ਼ਟ ਕਰ ਰਹੀਆ ਹਨ। ਉਹਨਾਂ ਬਾਰੇ ਗੌਰ ਕਰਨਾ ਵੀ ਸਮੇਜ਼ ਦੀ ਲੌੜ ਹੈ,ਕਿਉਕਿ ਜਿਵੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕਰੁੱਖ,ਬੋਹੜ,ਪਿੱਪਲ ਵੀ ਹੁਣ ਤਾਂ ਕਿਤੇਕਿਤੇ ਟਾਵੇਟਾਵੇ ਦਿਸਦੇ ਹਨ। ਕੁੱਝ ਵੀ ਹੋਵੇ ਬੋਹੜਾਂ ,ਪਿੱਪਲਾਂ,ਨਿੰਮਾਂਬੇਰੀਆ ਜਾਂ ਫਲਾਹੀਆ ਤੋ ਸੱਖਣੇ ਹੋ ਰਹੇ ਪੰਜਾਬ ਵਿੱਚ ਹੁਣ ਨਾ ਹੀ ਬੇਪ੍ਰਵਾਹੀ ਦੇ ਉਹ ਹਾਸੇ ਛਣਕਦੇ ਹਨ,ਨਾ ਹੀ ਉਹ ਲੋਕਰੰਗਾਂ ਦੀ ਮਹਿਕ ਫਿਜਾਵਾਂ ਚ ਘੁਲਦੀ ਹੈ।ਬੱਸ ਜਿਸ ਗੱਲ ਦੀ ਹੋੜ ਹੈ, ਜਿਸ ਦੀ ਸ਼ਿੱਦਤ ਭਰੀ ਦੌੜ ਹੈ ਉਹ ਹੈ ਪੱਛਮੀਵਾਦ ਦੇ ਨਾਕਾਰਤਮਿਕ ਮੁੱਲਾਂ ਦੀ ਨਕਲ। ਪੱਛਮ ਤੋ ਸਾਨੂੰ ਬਹੁਤ ਕੁਝ ਸਾਕਾਰਤਮਿਕ ਵੀ ਮਿਲ ਸਕਦਾ ਹੈ, ਪਰ ਅਸੀ ਰੀਸੋਰੀਸੀ ਆਪਣੇ ਮਾਨਵੀ ਗੌਰਵ ਨੂੰ ਮਨਫੀ ਕਰਦਿਆਂ , ਨਾ ਸਿਰਫ ਆਪਣੀ ਬੋਲੀ ਤੋ ਹੀ ਮੁਨਕਰ ਹੁੰਦੇ ਜਾ ਰਹੇ ਹਾਂ ਸਗੋ ਸਾਡਾ ਲਿਬਾਸ, ਸਾਡੀ ਖੁਰਾਕ, ਸਾਡੀ ਜੀਵਨਸ਼ੈਲੀ ਅਤੇ ਹੋਰ ਸੱਭੇ ਕੁਝ ਵੀ ਵਿਦੇਸ਼ੀ ਕੌਮ ਵਾਲਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਮਾਰ ਭਜਾਉਣ ਲਈ ਇੱਥੇ ਸਦੀਆ ਤੱਕ ਸੰਗਰਾਮ ਹੁੰਦਾ ਰਿਹਾ।
ਬਿਨਾ ਸ਼ੱਕ ਪੰਜਾਬ ਵਿੱਚ ਵਿਦੇਸ਼ੀ ਸੱਭਿਆਚਾਰ ਹੀ ਫਲਫੁੱਲ ਰਿਹਾ ਹੈ। ਸਾਡਾ ਵਿਰਸਾ ਜਿੱਥੇ ਆਪਣੇ ਲੋਕਸਾਹਿਤ ਅੰਦਰ ਘੋੜੀਆਂ,ਟੱਪੇ,ਬੋਲੀਆਂ,ਸਿਠਣੀਆਂ,ਢੋਲੇ ਆਦਿ ਲੁਕਾਈ  ਬੈਠਾ ਹੈ ਉਥੇ ਪੱਛਮੀ ਪ੍ਰਭਾਵਾਂ ਨੇ ਇਸ ਅਨਮੋਲ ਵਿਰਸੇ ਨੂੰ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ। ਕਿਸੇ ਸਮੇ ਬੋਲੀਆਂ, ਮਾਹੀਏ, ਸਿੱਠਣੀਆਂ ਆਦਿ ਤੋ ਬਿਨਾਂ ਵਿਆਹ ਨੂੰ ਅਧਸ਼ਰਾ ਸਮਝਿਆ ਜਾਂਦਾ ਸੀ,ਇਹ ਵਿਆਹ ਦੀ ਜਿੰਦਜਾਨ ਹੋਇਆ ਕਰਦੇ ਸਨ, ਪਰ ਅੱਜ ਇਹ ਆਪਣੀ ਹੋਦ ਨੂੰ ਤਰਸ ਰਹੇ ਹਨ। ਵਿਆਹ ਦੀ ਖੁਸ਼ੀ ਮੌਕੇ ਆਂਢਗੁਆਂਢ ਦੀਆ ਬਜੁਰਗ ਔਰਤਾਂ,ਕੁੜੀਆਂ ਰਲ ਕੇ ਵਿਆਹ ਵਾਲੇ ਘਰ ਬੋਲੀਆਂ ਪਾਉਦੀਆਂ ਤੇ ਰਲ ਕੇ ਨਚਦੀਆਂ ਸਨ। ਅੱਜ ਸਮੇ ਦੀ ਰਫਤਾਰ ਤੇ ਵਿਦੇਸ਼ੀ ਪ੍ਰਭਾਵ ਨੇ ਆਪਣੇ ਬੇਰਹਿਮ ਪੰਜਿਆਂ ਨਾਲ ਇਸ ਪਿਆਰ ਭਰੇ ਮਹੌਲ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਰੱਖਿਆ ਹੈ।
ਤਿੰਨ ਚਾਰ ਦਹਾਕੇ ਪਹਿਲਾਂ ਦ ਸਮੇ ਵੱਲ ਜੇਕਰ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬੀ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹੋਏ ਕਿੰਨੇ ਚਾਵਾਂ ਤੇ ਮਲ੍ਹਾਰਾਂ ਨਾਲ ਆਪਣੀ ਜਿੰਦਗੀ ਗੁਜਾਰਦੇ ਸਨ।ਸਾਂਝਾ ਪਰਿਵਾਰ ਪੀੜੀ ਦਰ ਪੀੜੀ ਨੂੰ ਜੋੜਨ ਦੀ ਪ੍ਰਕ੍ਰਿਆ ਵਿੱਚ ਇੱਕ ਕੜੀ ਦੇ ਰੂਪ ਵਿੱਚ ਕੰਮ ਕਰਦਾ ਸੀ। ਸ਼ਰੀਕਾ ਭਾਈਚਾਰਾ ਹਰ ਦੁੱਖਸੁੱਖ ਵਿੱਚ ਹੱਥ ਵਟਾ ਕੇ ਕਾਰਜਾਂ ਨੂੰ ਸਫਲ ਕਰਾਉਣਾ ਆਪਣਾ ਫਰਜ਼ ਸਮਝਦਾ ਸੀ। ਪੰਜਾਬੀ ਸੱਭਿਆਚਾਰ ਵਿੱਚ ਪਿੰਡ ਦੀਆ ਧੀਆਂਭੈਣਾਂ ਨੂੰ ਆਪਣੀਆਂ ਧੀਆਂਧਿਆਣੀਆਂ ਕਹਿ ਕੇ ਪੁਕਾਰਿਆ ਤੇ ਸਤਿਕਾਰਿਆ ਜਾਂਦਾ ਸੀ।ਪੂਰੇ ਭਾਰਤ ਦੇ ਸੱਭਿਆਚਾਰ ਵਿੱਚੋ ਪੰਜਾਬੀ ਸੱਭਿਆਚਾਰ ਨੂੰ ਵਿੱਲਖਣ ਤੇ ਮਹਾਨ ਸਮਝਿਆ ਜਾਂਦਾ ਰਿਹਾ ਹੈ।ਪਰ ਅੱਜ ਜਦੋ ਅਸੀ ਆਪਣੇ ਅਨਮੋਲ ਵਿਰਸੇ ਵੱਲ ਨਿਗਾ ਮਾਰਦੇ ਹਾਂ ਤਾਂ ਧੁਰ ਅੰਦਰੋ ਇਕ ਹੂਕ ਜਿਹੀ ਉਠਦੀ ਹੈ ਕਿ ਅੱਜ ਅਸੀ ਆਪਣੇ ਅਸਲੀ ਰੰਗਾਂ ਨੂੰ ਛੱਡ ਕੇ ਕਿਹੜੇ ਬਦਰੰਗਾਂ ਮਗਰ ਭੱਜੇ ਫਿਰਦੇ ਹਾਂ।
ਕਿੱਥੇ ਗਏ ਉਹ ਢੋਲਢਮੱਕੇ,ਗਿੱਧੇ,ਪਾਣੀ ਨੂੰ ਸ਼ਰਬਤ ਦਾ ਦਰਜਾ ਦਿੱਤੇ ਜਾਣ ਵਾਲੀ ਪੰਜਦਰਿਆਵਾਂ ਦੀ ਧਰਤੀ ਜਿਸ ਦੇ ਪਾਣੀ ਵਿੱਚ ਅੱਜ ਸਾਨੂੰ ਪੱਛਮੀ ਜ਼ਹਿਰ ਘੁੱਲ ਰਿਹਾ ਹੈ,ਚਾਰੇ ਪਾਸੇ ਬਨਾਵਟ ਦਾ ਦਿਖਾਵਾ ਹੈ। ਅੱਜ ਸਾਨੂੰ ਸਾਡੇ ਇਸ ਵਿਰਸੇ ਨੂੰ ਲਾਵਾਰਸ ਹੋਣ ਤੋ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿ ਅਲੋਪ ਹੋ ਰਹੀਆ ਵਿਰਾਸਤੀ ਵਿਸ਼ੇਸਤਾਵਾਂ ਕਿਸੇ ਨਾ ਕਿਸੇ ਰੂਪ ਵਿੱਚ ਜੀਵਤ ਰੱਖੀਏ ਕਿਉਕਿ ਵਿਰਸਾ ਹੀ ਕਿਸੇ ਕੌਮ ਦੀ ਜਿੰਦਜਾਨ ਹੋਇਆ ਕਰਦਾ ਹੈ। ਹਥਲੇ ਲੇਖ ਵਿੱਚ ਜੋ ਵਿਚਾਰ ਮੈ ਲਿਖੇ ਹਨ ਮੇਰੇ ਆਪਣੇ ਦ੍ਰਿਸ਼ਟੀਕੋਣ ਤੋ ਹਨ ਕਿਉਕਿ ਅੱਜ ਲੌੜ ਹੈ ਸਾਡੇ ਪੰਜਾਬ ਨੂੰ ਪੰਜਾਬ ਦੀ ਰਹਿਣ ਦੀ,ਕਿਤੇ ਸਮੇ ਦੀਆਂ ਬਦਲਦੀਆਂ ਤਸਵੀਰਾਂ ਇਸ ਨੂੰ ਕਿਸੇ ਹੋਰ ਖਿੱਤੇ ਦਾ ਰੂਪ ਨਾ ਦੇਣ,ਇਸੇ ਲਈ ਪੰਜਾਬੀ ਦਾ ਇਕ ਕਵੀ ਲਿਖਦੈ ਕਿ :
ਪੰਜਾਬ ਨੂੰ ਪੰਜਾਬ ਹੀ ਰਹਿਣ ਦਿਉ ਦੋਸਤੋ,
ਪੰਜਾਬ ਨੂੰ ਬਣਾਉ ਨਾ ਵਲੈਤ ਬਈ।
ਪੰਜਾਬ ਦੀ ਪੰਜਾਬ ਨਾਲ,
ਪਾਉ ਨਾ ਦਵੈਤ ਬਈ।

ਹਰਮੀਤ ਸਿਵੀਆਂ
ਸੰਪਰਕ : 98151-26382

Send this to a friend