May 27, 2026 8:30 am

ਛਠ ਨੂੰ ਲੈ ਕੇ ਨਵੀਂ ਦਿੱਲੀ ਸਟੇਸ਼ਨ ’ਤੇ ਬਿਹਾਰੀਆਂ ਦੀ ਭੀੜ, ਇੱਕ ਦੀ ਮੌਤ

01_03 ਨਵੀਂ ਦਿੱਲੀ, 25 ਅਕਤੂਬਰ (ਪੀ. ਟੀ.)- ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਬਿਹਾਰ ਦੇ ਦਰਭੰਗਾ ਜਾਣ ਵਾਲੀ 12566 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਵਿੱਚ ਚੜ੍ਹਣ ਦੀ ਹਫੜਾ-ਦਫੜੀ ਦਰਮਿਆਨ ਅੱਜ ਇੱਕ ਯਾਤਰੀ ਦੀ ਮੌਤ ਹੋ ਗਈ। ਮੁਢਲੀ ਜਾਣਕਾਰੀ ਅਨੁਸਾਰ ਇਹ ਰੇਲ ਗੱਡੀ ਦੁਪਹਿਰ ਤਕਰੀਬਨ 1.45 ਵਜੇ ਪਲੇਟਫਾਰਮ ਨੰਬਰ 14 ਉੱਤੇ ਲਗਾਈ ਜਾ ਰਹੀ ਸੀ। ਪਲੇਟਫਾਰਮ ’ਤੇ ਯਾਤਰੀਆਂ ਦੀ ਭਾਰੀ ਭੀੜ ਸੀ। ਜਿਵੇਂ ਹੀ ਗੱਡੀ ਪਲੇਟਫਾਰਮ ’ਤੇ ਆਈ ਜਨਰਲ ਕੋਚ ਵਿੱਚ ਸਵਾਰ ਹੋਣ ਲਈ ਯਾਤਰੀ ਦੋੜਣ ਲੱਗੇ। ਇਸ ਦੌਰਾਨ ਇੱਕ ਯਾਤਰੀ ਪਲੇਟਫਾਰਮ ਤੋਂ ਫਿਸਲ ਕੇ ਰੇਲ ਟ੍ਰੈਕ ’ਤੇ ਜਾ ਡਿੱਗਾ ਅਤੇ ਪਹੀਏ ਥੱਲੇ ਆ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

Send this to a friend