May 27, 2026 8:39 pm

ਕੈਨੇਡਾ ਹਕੂਮਤ ਨੂੰ ਦੋਸਤ-ਦੁਸ਼ਮਣ ਦੀ ਪਹਿਚਾਣ ਹੀ ਨਹੀਂ, ਕੈਨੇਡਾ ਦੀ ਪਾਰਲੀਮੈਂਟ ’ਤੇ ਹੋਏ ਹਮਲੇ ਦੀ ਵਜ੍ਹਾ ਵੀ ਇਹੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 25 ਅਕਤੂਬਰ (ਪੀ. ਟੀ.)- ‘‘ਜਿਸ ਕਿਸੇ ਇਨਸਾਨ, ਸੰਸਥਾਂ, ਸੰਗਠਨ, ਜਥੇਬੰਦੀ ਜਾਂ ਮੁਲਕ ਨੂੰ ਆਪਣੇ ਦੋਸਤ-ਦੁਸ਼ਮਣ ਦੀ ਪਹਿਚਾਣ ਨਾ ਹੋਵੇ, ਉਹ ਕਦੀ ਵੀ ਆਪਣੇ ਮਿੱਥੇ ਮੁਕਾਮ ਜਾਂ ਮਿਸ਼ਨ ਦੀ ਪ੍ਰਾਪਤੀ ਨਹੀਂ ਕਰ ਸਕਦਾ । ਜੋ ਕੈਨੇਡਾ ਦੀ ਪਾਰਲੀਮੈਂਟ ਉਤੇ ਇਸਲਾਮਿਕ ਹਮਲਾ ਹੋਇਆ ਹੈ, ਇਸ ਦੀ ਮੁੱਖ ਵਜ੍ਹਾ ਵੀ ਇਹੀ ਹੈ । ਹਿੰਦ ਦੀ ਵਿਦੇਸ਼ ਵਜ਼ੀਰ ਬੀਬੀ ਸੁਸ਼ਮਾ ਸਵਰਾਜ ਨਾਲ ਕੈਨੇਡਾ ਦੇ ਵਿਦੇਸ਼ ਵਜ਼ੀਰ ਜੋਹਨ ਬੇਅਰਡ ਦੀ ਬੀਤੇ ਦਿਨੀਂ ਦਿੱਲੀ ਵਿਖੇ ਹੋਈ ਮੁਲਾਕਾਤ ਸ੍ਰੀ ਬੇਅਰਡ ਨੂੰ ਸਿੱਖ ਕੌਮ ਬਾਰੇ ਨਾਂਹ ਵਾਚਕ ਮੰਦਭਾਵਨਾ ਅਧੀਨ ਜਾਣਕਾਰੀ ਇਸ ਕਰਕੇ ਦਿੱਤੀ ਗਈ ਤਾਂ ਕਿ ਕੌਮਾਂਤਰੀ ਪੱਧਰ ਤੇ ਅਤੇ ਕੈਨੇਡਾ ਵਿਚ ਵਿਚਰ ਰਹੇ ਸਿੱਖਾਂ ਨੂੰ ਸ਼ੱਕੀ ਬਣਾਇਆ ਜਾ ਸਕੇ । ਨਹੀਂ ਤਾਂ ਬੀਬੀ ਸੁਸ਼ਮਾ ਸਵਰਾਜ ਕੈਨੇਡਾ ਦੀ ਪਾਰਲੀਮੈਂਟ ਉਤੇ ਹੋਣ ਵਾਲੇ ਇਸਲਾਮਿਕ ਹਮਲੇ ਬਾਰੇ ਵੀ ਸੁਚੇਤ ਕਰ ਦਿੰਦੀ । ਕਿਉਂਕਿ ਹਿੰਦ ਹਕੂਮਤ ਤੇ ਬੀਬੀ ਸੁਸ਼ਮਾ ਸਵਰਾਜ ਕੋਲ ਇਸਲਾਮਿਕ

ਜਹਾਦੀਆਂ ਦੀ ਪੂਰੀ ਰਿਪੋਰਟ ਹੈ। ਇਹ ਵੀ ਇਕ ਸ਼ਰਾਰਤਪੂਰਨ ਅਮਲ ਸੀ ਕਿ ਬੀਬੀ ਨੇ ਕੈਨੇਡਾ ਦੇ ਵਿਦੇਸ਼ ਵਜ਼ੀਰ ਨੂੰ ਗਲਤ ਰਿਪੋਰਟ ਦੇ ਕੇ ਸਿੱਖ ਕੌਮ ਅਤੇ ਖ਼ਾਲਿਸਤਾਨੀਆਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਲੇਕਿਨ ਜੋ ਕੈਨੇਡਾ ਵਿਚ ਵਾਪਰਣ ਵਾਲੀ ਘਟਨਾ ਸੀ ਉਸ ਬਾਰੇ ਜਾਣਕਾਰੀ ਨਾ ਦਿੱਤੀ। ਹਿੰਦੂਤਵ ਹਕੂਮਤ ਦੇ ਅਜਿਹੇ ਅਮਲ ਹੈਰਾਨੀ ਕਰਨ ਵਾਲੇ ਅਤੇ ਦੁੱਖਦਾਇਕ ਵਰਤਾਰਾ ਹਨ । ਜੋ ਕੈਨੇਡਾ ਹਿੰਦ ਉਤੇ ਵਿਸ਼ਵਾਸ ਕਰਕੇ ਉਸਦੇ ਝੂਠ ਨੂੰ ਵੀ ਸੱਚ ਪ੍ਰਵਾਨ ਕਰ ਰਿਹਾ ਹੈ, ਇਸ ਤੋ ਸਪੱਸ਼ਟ ਹੋ ਜਾਂਦਾ ਹੈ ਕਿ ਕੈਨੇਡਾ ਨੂੰ ਆਪਣੇ ਦੋਸਤ-ਦੁਸ਼ਮਣ ਦੀ ਪਹਿਚਾਣ ਨਹੀਂ ਹੈ ।ੂਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਦੀ ਪਾਰਲੀਮੈਂਟ ਉਤੇ ਹੋਏ ਇਸਲਾਮਿਕ ਹਮਲੇ ਅਤੇ ਹਿੰਦ ਹਕੂਮਤ ਵੱਲੋ ਕੈਨੇਡੀਅਨ ਹਕੂਮਤ ਨੂੰ ਸਿੱਖ ਕੌਮ ਬਾਰੇ ਸਮੇਂ-ਸਮੇਂ ਤੇ ਗਲਤ ਜਾਣਕਾਰੀ ਦੇਣ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ।

Send this to a friend