May 27, 2026 9:42 pm

ਬਾਬਾ ਵਿਸ਼ਵਕਰਮਾ ਸਭਾ ਮੋਹਾਲੀ ਵੱਲੋਂ ‘ਕਰਮ ਦਿਵਸ’ ਮਨਾਇਆ ਗਿਆ

ਮੋਹਾਲੀ 25 ਅਕਤੂਬਰ (ਬਲਜਿੰਦਰ ਢਿੱਲੋਂ)- ਬਾਬਾ ਵਿਸ਼ਵਕਰਮਾ ਸਭਾ ਮੋਹਾਲੀ ਇੰਡਸਟ੍ਰੀਅਲ ਏਰੀਆ, ਫੇਜ਼=9 ਮੋਹਾਲੀ ਵੱਲੋਂ ਬਾਬਾ ਵਿਸ਼ਵਕਰਮਾ ਦੇ ਕਰਮ ਦਿਵਸ ਨੂੰ ਸਮਰਪਿਤ 10ਵਾਂ ‘ ਕਰਮ ਦਿਵਸ’ ਮਨਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਰਲ ਸਕੱਤਰ ਓਕਾਂਰ ਸਿੰਘ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਸਭਾ ਮੋਹਾਲੀ ਵੱਲੋਂ ਕਰਮ ਦਿਵਸ ਨੂੰ ਸਮਰਪਿਤ ਸਵੇਰ ਵੇਲੇ ਹਵਨ ਕੁੰਡ ਦਾ ਆਯੋਜਨ ਕੀਤਾ ਗਿਆ । ਇਸ ਸਮੇਂ ਪੂਜਾ ਵਿੱਚ ਮੀਤ ਪ੍ਰੀਤ ਮਾਸਟਰ ਬਲਜੀਤ ਸਿੰਘ, ਜਸਬੀਰ ਸਿੰਘ (ਬਾਂਕਾ) , ਸਕੱਤਰ ਜਸਵਿੰਦਰ ਸਿੰਘ ਜੱਸੀ, ਕਾਰਜਕਾਰਨੀ ਮੈਂਬਰ ਸਵਿੰਦਰ ਪਾਲ ਸਿੰਘ ਸਮੇਤ ਸਭਾ ਦੇ ਸਮੂਹ ਮੈਂਬਰ ਅਤੇ ਮੋਹਾਲੀ ਚੈਂਬਰ ਆਫ ਇੰਡਸਰੀਜ਼ ਅਤੇ ਕਮਰਸ, ਇੰਡੀ. ਏਰੀਆ ਮੋਹਾਲੀ ਦੇ ਮੈਂਬਰ ਨੇ ਸ਼ਮੂਲੀਅਤ ਕਰਕੇ ਬਾਬਾ ਵਿਸ਼ਵਕਰਮਾ ਦੀ ਪੂਜਾ ਅਰਚਣਾਂ ਕੀਤੀ ਗਈ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ

ਪ੍ਰਣ ਕੀਤਾ ਗਿਆ।  ਓਂਕਾਰ ਸਿੰਘ ਨੇ ਦੱਸਿਆ ਕਿ ਸਭਾ ਵੱਲੋਂ ਹਰ ਸਾਲ ਬਾਬਾ ਵਿਸ਼ਵਕਰਮਾ ਜੀ ਦੇ ਕਰਮ ਦਿਵਸ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਭਾ ਵੱਲੋਂ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਗੁਰੂ ਦਾ ¦ਗਰ ਅਤੁਟ ਵਰਤਾਇਆ ਗਿਆ।  ੍ਰਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਉਨ•ਾਂ ਸਮੂਹ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ ਜਿਨ•ਾਂ ਇਸ ਕਾਰਜ ਵਿੱਚ ਪੂਰਨ ਸਹਿਯੋਗ ਦਿਤਾ ਗਿਆ।

Send this to a friend