May 27, 2026 10:52 pm

ਚੀਨ ਵਿੱਚ ਕੋਲ ਖਾਣ ’ਚ ਹਾਦਸਾ 16 ਮਜ਼ਦੂਰਾਂ ਦੀ ਮੌਤ

ਬੀਜਿੰਗ, 25 ਅਕਤੂਬਰ (ਪੀ. ਟੀ.)- ਚੀਨ ਦੇ ਝਿੰਗਜਿਆਂਗ ਸੂਬੇ ਦੀ ਇਕ ਕੋਲਾ ਖਾਣ ਢਹਿਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 11 ਮਜ਼ਦੂਰ ਜ਼ਖਮੀ ਹੋ ਗਏ। ਇਸ ਕੋਲਾ ਖਾਣ ‘ਚ 33 ਮਜ਼ਦੂਰ ਕੰਮ ਕਰ ਰਹੇ ਸਨ ਅਤੇ ਇਹ ਹਾਦਸਾ ਬੀਤੀ ਰਾਤ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਹਾਦਸੇ ਤੋਂ 6 ਮਜ਼ਦੂਰ ਭੱਜ ਕੇ ਜਾਨ ਬਚਾਉਣ ‘ਚ ਸਫਲ ਰਹੇ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਅਤੇ ਸਥਾਨਕ ਪੁਲਿਸ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

Send this to a friend