May 28, 2026 12:15 am

ਸੇਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਰੱਤਾ ਖੇੜਾ ਮਾਡਲ ਪਿੰਡ ਵਜੋਂ ਹੋਣਗੇ ਵਿਕਸਤ : ਬਾਦਲ

ਪਿੰਡ ਰੱਤਾ ਖੇੜਾ ਵਿਖੇ ਇਕ ਰੋਜ਼ਾ ਸੰਗਤ ਦਰਸ਼ਨ ਪ੍ਰੋਗਰਾਮ
01_07 ਜਲੰਧਰ/ਰੱਤਾ ਖੇੜਾ (¦ਬੀ) ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ-        ਸੂਬੇ ਵਿਚ ਸੇਮ ਨਾਲ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਰੱਤਾ ਖੇੜਾ ਵੱਡਾ ਅਤੇ ਰੱਤਾ ਖੇੜਾ ਛੋਟਾ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਅਹਿਮ ਕਦਮ ਚੁਕਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇੰਨ੍ਹਾਂ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰਨ, ਹੁਨਰ ਵਿਕਾਸ ਅਤੇ ਖੇਤੀ ਸਹਾਇਕ ਧੰਦਿਆਂ ਨੂੰ ਪ੍ਰਫੁਲਿਤ ਕਰਨ ਸਮੇਤ ਹੋਰ ਵੱਖ-ਵੱਖ ਸਕੀਮਾਂ ਤਹਿਤ 23 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਆਰੰਭਣ ਦਾ ਐਲਾਨ ਕੀਤਾ ਤਾਂ ਕਿ ਔਂਕੜਾਂ ਨਾਲ ਜੂਝ ਰਹੇ ਇੰਨ੍ਹਾਂ ਪਿੰਡਾਂ ਦੇ ਲੋਕ ਮੁੜ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਸਕੀਮਾਂ ਨੂੰ ਇਕੋ ਸਮੇਂ ਲਾਗੂ ਕਰਨ ਲਈ ਇੰਨ੍ਹਾਂ ਦੋ ਪਿੰਡਾਂ ਨੂੰ ਤਜਰ

ਬੇ ਦੇ ਤੌਰ ਤੇ ਲਿਆ ਗਿਆ ਹੈ ਜਿਸ ਤੋਂ ਬਾਅਦ ਸੇਮ ਗ੍ਰਸਤ ਹੋਰ ਪਿੰਡਾਂ ਵਿਚ ਵੀ ਇਹੀ ਮਾਡਲ ਅਪਨਾਇਆ ਜਾਵੇਗਾ।
          ਅੱਜ ਇੱਥੇ ਪਿੰਡ ਰੱਤਾ ਖੇੜਾ ਵੱਡਾ ਅਤੇ ਰੱਤਾ ਖੇੜਾ ਛੋਟਾ ਦੇ ਇਕ ਰੋਜ਼ਾ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ: ਬਾਦਲ ਨੇ ਆਖਿਆ ਕਿ ਅੱਜ ਹਰੇਕ ਪਿੰਡ ਵਿਚ ਉਥੋਂ ਦੇ ਵਾਸੀਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਬੁਨਿਆਦੀ ਸਹੁਲਤਾਂ ਹਾਸਲ ਹਨ ਪਰ ਇਹ ਦੋ ਪਿੰਡ ਲਗਭਗ ਪਿਛਲੇ 20 ਸਾਲਾਂ ਤੋਂ ਸੇਮ ਨਾਲ ਪੀੜਤ ਹੋਣ ਕਾਰਨ ਗੰਭੀਰ ਆਰਥਿਕ ’ਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰੋਜ਼ਮਰ੍ਹਾਂ ਦੀ ਜਿੰਦਗੀ ਵਿਚ ਮੁਸਕਿਲਾਂ ਹੰਢਾਉਣ ਵਾਲੇ ਪਿੰਡ ਵਾਸੀਆਂ ਦੀ ਹਿੰਮਤ ਦੀ ਦਾਦ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਵੇਲੇ ਲੋਕਾਂ ਨੂੰ ਸੇਮ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਖੇਤੀ ਤੋਂ ਇਲਾਵਾ ਹੋਰ ਕਿੱਤਿਆਂ ਨੂੰ ਉਤਸਾਹ ਅਤੇ ਲਗਨ ਨਾਲ ਅਪਨਾਉਣਾ ਚਾਹੀਦਾ ਹੈ ਤਾਂ ਕਿ ਆਰਥਿਕ ਵਸੀਲੇ ਪੈਦਾ ਕਰਕੇ ਆਪਣੀ ਜਿੰਦਗੀ ਬਿਹਤਰ ਢੰਗ ਨਾਲ ਬਸਰ ਕੀਤੀ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਨੇ ਇੰਨ੍ਹਾਂ ਦੋ ਪਿੰਡਾਂ ਨੂੰ ਹਰ ਪੱਖ ਤੋਂ ਨਮੂਨੇ ਦੇ ਪਿੰਡ ਵਜੋਂ ਵਿਕਸਤ ਕਰਨ ਦਾ ਤਹੱਈਆ ਕੀਤਾ ਹੈ ਅਤੇ ਪਿੰਡ ਵਾਸੀਆਂ ਅਤੇ ਯੋਜਨਾਵਾਂ ਉਲੀਕਣ ਵਾਲੇ ਅਧਿਕਾਰੀਆਂ ਨੂੰ ਵੀ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋ ਤੱਕ ਇਸ ਵਿਆਪਕ ਯੋਜਨਾ ਦਾ ਲਾਭ ਹਰੇਕ ਘਰ ਦੇ ਮੈਂਬਰ ਤੱਕ ਨਹੀਂ ਪਹੁੰਚਦਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸੇਸ਼ ਤੌਰ ਤੇ ਆਖਿਆ ਕਿ ਹੁਣ ਵੇਲਾ ਇਕ ਜੀਅ ਦੀ ਕਮਾਈ ਨਾਲ ਪੂਰੇ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਨਹੀਂ ਰਿਹਾ ਸਗੋਂ ਬੱਚਿਆਂ ਨੂੰ ਵਧੀਆਂ ਤਾਲੀਮ ਅਤੇ ਹੋਰ ਸੁੱਖ ਸਹੁਲਤਾਂ ਦੇਣ ਲਈ ਹੁਣ ਹਰੇਕ ਹੱਥ (ਹਰੇਕ ਜੀਅ) ਕਿਰਤ ਕਰੇ।
          ਇੰਨ੍ਹਾਂ ਦੋਹਾਂ ਪਿੰਡਾਂ ਦੇ ਵਿਕਾਸ ਲਈ ਉਲੀਕੀ ਸਮੁੱਚੀ ਯੋਜਨਾ ਦਾ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਾਰਾ ਪ੍ਰੋਗਰਾਮ ਯੋਜਨਾਬੰਦੀ ਵਿਭਾਗ ਵੱਲੋਂ ਹਰੇਕ ਮਹਿਕਮੇ ਨਾਲ ਬਕਾਇਦਾ ਤਾਲਮੇਲ ਕਰਕੇ ਉਲੀਕਿਆ ਗਿਆ ਹੈ ਅਤੇ ਇਸੇ ਵਿਉਂਤਬੰਦੀ ਦੇ ਤਹਿਤ ਹੀ ਸਾਰੇ ਪ੍ਰੋਗਰਾਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸਰਕਾਰ ਵੱਲੋਂ 23 ਕਰੋੜ ਰੁਪਏ ਦੀ ਕੀਤੀ ਯੋਜਨਾਬੰਦੀ ਤਹਿਤ ਪਖਾਨਿਆਂ ਦਾ ਨਿਰਮਾਣ, ਸਕੂਲਾਂ ਦੀ ਨਵੀਂ ਉਸਾਰੀ, ਨਵੇਂ ਮਕਾਨਾਂ ਦੀ ਉਸਾਰੀ ਅਤੇ ਪੁਰਾਣਿਆਂ ਦੀ ਮੁਰੰਮਤ, ਕਮਿਊਨਟੀ ਸ਼ੈਡ, ਆਂਗਣਵਾੜੀ ਕੇਂਦਰਾਂ ਦਾ ਨਿਰਮਾਣ, ਸੇਮ ਦੀ ਨਿਕਾਸੀ ਲਈ ਸਬ ਸਰਫਸ ਪਾਈਪ ਲਾਈਨ ਵਿਛਾਉਣ, ਪੀਣ ਵਾਲੇ ਪਾਣੀ ਦੀਆਂ ਪਾਇਪਾਂ ਪਾਉਣ, ਸੜਕਾਂ ਦੇ ਨਿਰਮਾਣ, ਗਲੀਆਂ ਦੀ ਸੀ.ਸੀ. ਫਲੋਰਿੰਗ, ਸਿਲਾਈ ਸੈਂਟਰ ਮੁਕੰਮਲ ਕਰਨ, ਖਾਲੇ ਪੱਕੇ ਕਰਨ, ਢਾਣੀਆਂ ਨੂੰ ਖੜਵੰਜੇ ਲਗਾਉਣ, ਅਨਾਜ ਮੰਡੀ ਨੂੰ ਪੱਕੀ ਕਰਨ ਤੋਂ ਇਲਾਵਾ ਹੋਰ ਵੱਖ ਵੱਖ ਵਿਕਾਸ ਕਾਰਜ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ 23 ਕਰੋੜ ਵਿਚੋਂ 17.85 ਕਰੋੜ ਰੁਪਏ ਰੱਤਾ ਖੇੜਾ ਵੱਡਾ ਵਿਚ ਅਤੇ ਬਾਕੀ ਰੱਤਾ ਖੇੜਾ ਛੋਟਾ ਵਿਚ ਖਰਚੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਕਾਸ ਕੰਮਾਂ ਦੀ ਮਿਆਰਤਾ ਦੀ ਖੁਦ ਨਿਗਰਾਨੀ ਰੱਖਣ ਲਈ ਵੀ ਆਖਿਆ ਤਾਂ ਕਿ ਬਾਅਦ ਵਿਚ ਕਿਸੇ ਤਰਾਂ ਦੀ ਮੁਸਕਿਲ ਪੇਸ਼ ਨਾ ਆਵੇ। ਮੁੱਖ ਮੰਤਰੀ ਨੇ  ਆਖਿਆ ਕਿ ਸੇਮ ਤੋਂ ਪੀੜਤ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਤੋਂ ਉਹ ਚੰਗੀ ਤਰਾਂ ਜਾਣੂ ਹਨ ਜਿਸ ਕਰਕੇ ਇੰਨ੍ਹਾਂ ਦੋਹਾਂ ਪਿੰਡਾਂ ਨੂੰ ਸਾਰੀਆਂ ਸਕੀਮਾਂ ਸਾਮੂਹਿਕ ਰੂਪ ਵਿਚ ਲਾਗੂ ਕਰਨ ਲਈ ਪਾਇਲਟ ਪ੍ਰੋਜੈਕਟ ਵਜੋਂ ਲਿਆ ਗਿਆ ਹੈ । ਇਸ ਪ੍ਰੋਗਰਾਮ ਦੇ ਸਾਰਥਕ ਨਤੀਜਿਆਂ ਤੋਂ ਬਾਅਦ ਬਾਕੀ ਪਿੰਡਾਂ ਵਿਚ ਇਹੀ ਮਾਡਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਰੱਤਾ ਖੇੜਾ ਵਿਚ ਨੰਨ੍ਹੀ ਛਾਂ ਸਿਲਾਈ ਸੈਂਟਰ ਤੋਂ ਸਿਖਲਾਈ ਹਾਸਲ ਕਰ ਰਹੀਆਂ ਔਰਤਾਂ ਪਾਸੋਂ ਉਨ੍ਹਾਂ ਨੂੰ ਪੇਸ਼ ਮੁਸਿਕਲਾਂ ਬਾਰੇ ਜਾਣਿਆਂ ਅਤੇ ਮੌਕੇ ਤੇ ਹਾਜਰ ਨਿਟਵੀਅਰ ਸੰਸਥਾ ਦੇ ਨੁੰਮਾਇੰਦਿਆਂ ਨੂੰ ਇਸ ਸੈਂਟਰ ਦੀ ਹੋਰ ਬਿਹਤਰੀ ਲਈ ਸਹਿਯੋਗ ਕਰਨ ਵਾਸਤੇ ਆਖਿਆ। ਮੁੱਖ ਮੰਤਰੀ ਨੇ ਭੁਵਨੇਸ਼ਨਰ (ਓਡੀਸ਼ਾ) ਤੋਂ ਮੱਛੀ ਪਾਲਣ ਕਿੱਤੇ ਦੀ ਬਰੀਕੀਆਂ ਸਿੱਖ ਕੇ ਵਾਪਸ ਆਏ ਰੱਤਾ ਖੇੜਾ ਦੇ ਮੱਛੀ ਪਾਲਕਾਂ ਨੂੰ ਹੋਏ ਨਵੇਂ ਤਜਰਬਿਆਂ ਬਾਰੇ ਪੁੱਛਿਆ ਅਤੇ ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਵਧਾਉਣ ਲਈ ਹਰੇਕ ਤਰਾਂ ਦਾ ਸਹਿਯੋਗ ਅਤੇ ਮਦਦ ਦੇਣ ਦੀ ਭਰੋਸਾ ਦਿੱਤਾ। ਇਸ ਮੌਕੇ ਮੱਛੀ ਪਾਲਣ ਦੇ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਪਿੰਡ ਦੇ ਸੇਮ ਮਾਰੇ ਇਲਾਕੇ ਨੂੰ ਮੱਛੀ ਪਾਲਣ ਹੇਠ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ 99.67 ਏਕੜ ਵਿਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ 21 ਲਾਭਪਾਤਰੀਆਂ ਨੂੰ 88 ਲੱਖ ਦੀ ਮਦਦ ਦਿੱਤੀ ਜਾ ਚੁੱਕੀ ਹੈ ਅਤੇ 31 ਹੋਰ ਲਾਭਪਾਤਰੀਆਂ ਨੂੰ 113 ਏਕੜ ਵਿਚ 1.30 ਕਰੋੜ ਦੀ ਲਾਗਤ ਨਾਲ ਪ੍ਰੋਜੈਕਟ ਚਲਾਉਣ ਦੀ ਪ੍ਰਵਾਨਗੀ ਵੀ ਦਿੱਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਮੱਛੀ ਫਾਰਮਾਂ ਤੇ ਸੋਲਰ ਪੰਪ ਲਗਾਉਣ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਨਾਲ ਬਣਦੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਇਕ ਭਾਜਪਾ ਆਗੂ ਦੁਆਰਾ ਮੁੱਖ ਸੰਸਦੀ ਸਕੱਤਰ ਸ੍ਰੀ ਅਵਿਨਾਸ਼ ਚੰਦਰ ਤੋਂ ਅਸਤੀਫਾ ਲੈਣ ਸਬੰਧੀ ਕੀਤੀ ਗਈ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਆਖਿਆ ਕਿ ਕਿਸੇ ਮਾਮਲੇ ਵਿਚ ਨਾਂਅ ਸਾਹਮਣੇ ਆਉਣ ਨਾਲ ਹੀ ਕੋਈ ਵਿਅਕਤੀ ਕਟਿਹਰੇ ਵਿਚ ਖੜਾ ਨਹੀਂ ਹੋ ਜਾਂਦਾ ਸਗੋਂ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੀ ਢੁਕਵੀਂ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਪਿੰਡ ਰੱਤਾ ਖੇੜਾ ਵੱਡਾ ਅਤੇ ਛੋਟਾ ਦੇ ਵਾਸੀਆਂ ਨੇ ਆਪਣੇ ਪਿੰਡਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ
ਇਸ ਮੌਕੇ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ.ਚੀਮਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਅਵਤਾਰ ਸਿੰਘ ਵਣਵਾਲਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਮੁੱਖ ਮੰਤਰੀ ਦੇ ਵਿਸੇਸ਼ ਕਾਰਜ ਅਫ਼ਸਰ ਸ: ਗੁਰਚਰਨ ਸਿੰਘ ਅਤੇ ਸ: ਬਲਕਰਨ ਸਿੰਘ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਹਿਲ, ਏ.ਡੀ.ਸੀ. ਵਿਕਾਸ ਸ੍ਰੀ ਰਾਮਬੀਰ, ਚੇਅਰਮੈਨ ਸ: ਬਸੰਤ ਸਿੰਘ ਕੰਗ, ਸ: ਪਲਵਿੰਦਰ ਸਿੰਘ ਕੋਲਿਆਂਵਾਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ਼ ਧੀਂਗੜਾ, ਬੀਬੀ ਵੀਰਪਾਲ ਕੌਰ ਤਰਮਾਲਾ,  ਸ: ਰਣਜੋਧ ਸਿੰਘ ¦ਬੀ, ਸ: ਮਨਜੀਤ ਸਿੰਘ ਲਾਲਬਾਈ, ਸ: ਕੁਲਵਿੰਦਰ ਸਿੰਘ, ਸ: ਲਖਵਿੰਦਰ ਸਿੰਘ, ਸ: ਨਰਿੰਦਰ ਸਿੰਘ, ਸ: ਕਾਰਜ ਸਿੰਘ, ਸ: ਸਤਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ।””

Send this to a friend