May 28, 2026 4:12 am

ਮਜੀਠੀਆ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

ਚੰਡੀਗੜ੍ਹ, 22 ਅਕਤੂਬਰ (ਪੀ. ਟੀ.)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਰੋਸ਼ਨੀਆ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸਮੂਹ ਪੰਜਾਬ ਵਾਸੀਆ ਨੂੰ ਵਧਾਈ ਦਿਤੀ ਹੈ। ਇੱਕ ਸੰਦੇਸ਼ ਵਿੱਚ ਸ. ਮਜੀਠੀਆ ਨੇ ਕਿਹਾ ਕਿ ਦੀਵਾਲੀ, ਦੇਸ਼ ਦਾ ਸਭ ਤੋ ਵੱਧ ਰੰਗਾਰੰਗ ਅਤੇ ਜੋਸ਼ ਖਰੋਸ਼ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਉਹਨਾ ਕਿਹਾ ਕਿ ਦੀਵਾਲੀ ਵਾਲੇ ਦਿਨ ਹੀ ਭਗਵਾਨ ਰਾਮ ਇੱਕ ਵੱਡੀ ਜੰਗ ਵਿੱਚ ਰਾਵਣ ਨੂੰ ਹਰਾਉਣ ਉਪਰੰਤ ਅਯੁੱਧਿਆ ਪਰਤੇ ਸਨ ਅਤੇ ਇਹ ਬੁਰਾਈ ਤੇ ਅੱਛਾਈ ਦੀ ਜਿੱਤ ਦੀ ਪ੍ਰਤੀਕ ਹੈ। ਉਹਨਾ ਦੱਸਿਆ ਕਿ ਦੁਨੀਆ ਭਰ ਵਿੱਚ ਵਸਦੇ ਸਿੱਖ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਵੋਜੋਂ ਮਨਾਉਦੇ ਹਨ ਕਿਉਕਿ ਇਸ ਦਿਨ ਸੰਨ 1619 ਵਿੱਚ ਛੇਵੇ ਗੁਰੁ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ‘ ਚੋ ਮੁਗਲਾ ਦੀ ਕੈਦ ਵਿਚੋ ਬਾਹਰ ਆਏ ਸਨ ।ਸ. ਮਜੀਠੀਆ ਨੇ ਕਿਹਾ ਕਿ ਲੋਕ ਦੀਵਾਲੀ ਨੂੰ ਆਪਣੇ ਘਰਾਂ ਦੀ ਦੀਪ ਮਾਲਾ ਕਰਕੇ ਅਤੇ ਅਮਨ ਤੇ ਖੁਸ਼ਹਾਲੀ ਲਈ ਮਾਂ ਲਕਸ਼ਮੀ ਦੀ ਪੂਜਾ ਕਰਕੇ ਮਨਾਉਦੇ ਹਨ ।

Send this to a friend