ਸਿੱਖਿਆ ਮੰਤਰੀ ਨੇ ਅਧਿਆਪਕ ਭਾਈਚਾਰੇ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਦਿੱਤੀਆਂ ਮੁਬਾਰਕਾਂ
ਚੰਡੀਗੜ•, 22 ਅਕਤੂਬਰ (ਨਾਗਪਾਲ)- ਸਿੱਖਿਆ ਵਿਭਾਗ ਵੱਲੋਂ ਰਮਸਾ ਅਧੀਨ ਸਕੂਲਾਂ ਲਈ ਚੁਣੇ ਗਏ 219 ਮੁੱਖ ਅਧਿਆਪਕਾਂ ਨੂੰ ਦੀਵਾਲੀ ਦੇ ਤਿਉਹਾਰ ਦਾ ਤੋਹਫਾ ਦਿੰਦਿਆਂ ਨਿਯੁਕਤੀ ਪੱਤਰ ਦੇ ਦਿੱਤੇ। ਇਸ ਦੇ ਨਾਲ ਹੀ ਇਨ੍ਹਾਂ ਨਵੇਂ ਚੁਣੇ ਮੁੱਖ ਅਧਿਆਪਕਾਂ ਦੀਆਂ ਦੀਵਾਲੀ ਦੀਆਂ ਖੁਸ਼ੀਆਂ ਵਿੱਚ ਹੋਰ ਵਾਧਾ ਕਰਦਿਆਂ ਉਨ੍ਹਾਂ ਦੀ ਮਨਪਸੰਦ ਅਨੁਸਾਰ ਸਟੇਸ਼ਨ ਵੀ ਮੌਕੇ ’ਤੇ ਅਲਾਟ ਕਰ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਹਾਲ ਹੀ ਵਿੱਚ ਰਮਸਾ ਅਧੀਨ ਹਾਈ ਸਕੂਲਾਂ ਲਈ ਮੁੱਖ ਅਧਿਆਪਕਾਂ ਦੀ ਚੋਣ ਕੀਤੀ ਗਈ ਸੀ।
ਇਨ•ਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਅਤੇ ਸਟੇਸ਼ਨ ਅਲਾਟ ਕਰਨ ਲਈ ਬੁਲਾਇਆ ਗਿਆ ਜਿਸ ਵਿੱਚ 219 ਚੁਣੇ ਹੋਏ ਮੁੱਖ ਅਧਿਆਪਕ ਸ਼ਾਮਲ ਹੋਏ। ਇਨ•ਾਂ ਸਾਰੇ ਚੁਣੇ ਹੋਏ ਮੁੱਖ ਅਧਿਆਪਕਾਂ ਲਈ ਵੱਡੀ ਸਕਰੀਨ ਲਗਾ ਕੇ ਖਾਲੀ ਸਟੇਸ਼ਨ ਡਿਸਪਲੇਅ ਕੀਤੇ ਗਏ। ਮੁੱਖ ਅਧਿਆਪਕਾਂ ਨੂੰ ਨਿਯੁਕਤੀ
ਪੱਤਰਾਂ ਦੇ ਨਾਲ ਮੌਕੇ ’ਤੇ ਹੀ ਉਨ•ਾਂ ਦੀ ਪਸੰਦ ਅਨੁਸਾਰ ਸਟੇਸ਼ਨ ਵੀ ਅਲਾਟ ਕਰ ਦਿੱਤੇ। ਡਾ. ਚੀਮਾ ਨੇ ਇਨ•ਾਂ ਮੁੱਖ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ•ਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸ਼ੁਭ ਦਿਹਾੜੇ ਦੀ ਸਮੁੱਚੇ ਪੰਜਾਬ ਵਾਸੀਆਂ ਅਤੇ ਖਾਸ ਕਰ ਕੇ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੱਤੀ। ਡਾ. ਚੀਮਾ ਨੇ ਪ੍ਰਮਾਤਮਾ ਅੱਗੇ ਇਹ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਇਕ ਲਈ ਖੁਸ਼ੀਆਂ-ਖੇੜੇ ਲੈ ਕੇ ਆਏ। ਉਨ•ਾਂ ਬੱਚਿਆਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦਾ ਵੀ ਸੁਨੇਹਾ ਦਿੱਤਾ।