ਸ੍ਰੀ ਅਨੰਦਪੁਰ ਸਾਹਿਬ 20 ਅਕਤੂਬਰ (ਅੰਕੁਸ਼ ਕੁਮਾਰ/ਦਵਿੰਦਰਪਾਲ ਸਿੰਘ)- ਉਤੱਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਜੀ ਤੇ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਪੰਜਾਬੀ ਗਾਇਕ ਤੇ ਪੰਜਾਬੀ ਫਿਲਮ ਅਦਾਕਾਰ ਹਰਪ੍ਰੀਤ ਮਾਂਗਟ ਨੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਿਆ ਜਿਸ ਤੋ ਉਪਰੰਤ ਦਰਗਾਹ ਦੇ ਗੱਦੀ ਨਸ਼ੀਨ ਦਿਲਬਾਗ ਮੁਹੰਮਦ ਦੇ ਪੁੱਤਰ ਅਕਬਰ ਸ਼ਾਹ ਅਤੇ ਦਾਨਿਸ਼ ਸ਼ਾਹ ਨੇ ਗਾਇਕ ਹਰਪ੍ਰੀਤ ਮਾਂਗਟ ਤੇ ਉਹਨਾ ਦੀ ਪਤਨੀ ਅਕਾਸ਼ਦੀਪ ਨੂੰ ਸਿਰੋਪਾਓ ਤੇ ਦਰਗਾਹ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਉਹਨਾ ਦਸਿਆ ਕਿ ਉਹਨਾ ਦੀ ਪੰਜਾਬੀ ਫਿਲਮ ਠਬੈਸਟ ਫਰਂੈਡੂ ਬਹੁਤ ਜਲਦ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਉਹਨਾ ਦਸਿਆ ਕਿ ਯੂਰਪ ਦੇ ਵੱਖ-ਵੱਖ ਦੇਸ਼ਾ ਵਿਚ ਆਪਣੇ ਪੰਜਾਬੀ ਸ਼ੋ ਕਰਨ ਲਈ ਜਾਣ ਤੋ ਪਹਿਲਾ ਉਹਨਾ ਨੇ ਆਪਣੀ ਧਰਮ ਪਤਨੀ ਅਕਾਸ਼ਦੀਪ ਕੌਰ ਤੇ ਆਪਣੇ ਬੇਟੇ ਹਰਜੋਤੇਸ਼ਵਰ ਸਿੰਘ ਮਾਂਗਟ ਨਾਲ ਧਾਰਮਿਕ ਥਾਵਾਂ ਤੇ ਨਤਮਸਤਕ ਹੋਣ ਲਈ ਆਏ ਸਨ। ਇਸ ਮੋਕੇ ਅਕਬਰ ਸ਼ਾਹ ਤੇ ਦਾਨਿਸ ਸ਼ਾਹ ਤੇ ਸਲੀਮ ਸ਼ਾਹ ਨੇ ਉਹਨਾ ਦਾ ਸਨਮਾਨ ਕੀਤਾ ।