May 28, 2026 4:32 pm

ਕਿੱਟੂ ਗਰੇਵਾਲ ਦੀ ਨਿਯੁਕਤੀ ਬਾਰੇ ਜਾਂਚ ਕਰਾਂਗਾ : ਰਾਹੁਲ ਗਾਂਧੀ

ਚੰਡੀਗੜ੍ਹ, 16 ਅਕਤੂਬਰ (ਨਾਗਪਾਲ)- ਮਹਿਲਾ ਕਾਂਗਰਸ ਦੀ ਨਵਨਿਯੁਕਤ ਪ੍ਰਧਾਨ ਕਿੱਟੂ ਗਰੇਵਾਲ ਦੀ ਨਿਯੁਕਤੀ ਤੇ ਅੱਜ ਉਸ ਵੇਲੇ ਖਤਰੇ ਦੇ ਬੱਦਲ ਮੰਡਰਾ ਗਏ ਜਦੋਂ ਗੱਦੀਓਂ ਲਾਹੀਆਂ ਆਗੂਆਂ ਵਲੋਂ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਮੌਕੇ ਪਹਿਲਾਂ ਪ੍ਰਦਰਸ਼ਨ ਅਤੇ ਫੇਰ ਰਾਹੁਲ ਨੂੰ ਮਿਲਕੇ ਇਸ ਦੀ ਸ਼ਿਕਾਇਤ ਕੀਤੀ ਗਈ। ਰਾਹੁਲ ਦੀ ਫੇਰੀ ਤੋਂ ਇਕਦਮ ਪਹਿਲਾਂ ਪ੍ਰਦਰਸ਼ਨ ਕਰਨ ਕਾਰਨ ਪੰਜਾਬ ਕਾਂਗਰਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਉਪਰੰਤ ਪਹਿਲਾਂ ਅੰਬਿਕਾ ਸੋਨੀ, ਫੇਰ ਫਤਿਹਜੰਗ ਬਾਜਵਾ ਇਨ੍ਹਾਂ ਨੂੰ ਮਨਾਉਣ ਪੁੱਜੇ। ਇਸ ਉਪਰੰਤ ਪੰਜਾਬ ਮਾਮਲਿਆਂ ਦੇ ਸੈਕਟਰੀ ਇੰਚਾਰਜ ਹਰੀਸ਼ ਚੌਧਰੀ ਇਨ੍ਹਾਂ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਆਗੂਆਂ ਨੂੰ ਰਾਹੁਲ ਗਾਂਧੀ ਨੂੰ ਮਿਲਾਉਣ ਲਈ ਲੈ ਗਏ। ਇਨ੍ਹਾਂ ਆਗੂਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਜਿਸ ਕਿੱਟੂ ਗਰੇਵਾਲ ਨੂੰ ਕੁੱਲ ਹਿੰਦ ਮਹਿਲਾ ਕਾਂਗਰਸ ਪ੍ਰਧਾਨ ਸ਼ੋਭਾ ਓਝਾ ਵਲੋਂ ਪ੍ਰਧਾਨ ਲਾਇਆ ਗਿਆ ਹੈ, ਉਹ 2012 ਚ ਪਾਰਟੀ ਪ੍ਰਧਾਨ ਖਿਲਾਫ ਅਜ਼ਾਦ

ਉਮੀਦਵਾਰ ਚੋਣ ਲੜ ਚੁੱਕੀ ਹੈ ਤੇ ਇਸ ਨੂੰ ਪਾਰਟੀ ਵਲੋਂ 6 ਸਾਲ ਲਈ ਬਾਹਰ ਕੱਢ ਦਿਤਾ ਗਿਆ ਸੀ ਪਰ ਫੇਰ ਬਤਾ ਨਹੀਂ ਕਿੰਝ ਉਸ ਨੂੰ ਰਾਤੋ-ਰਾਤ ਮਹਿਲਾ ਕਾਂਗਰਸ ਪ੍ਰਧਾਨ ਬਣਾ ਦਿਤਾ ਗਿਆ। ਇਨਾ ਸੁਣਦਿਆਂ ਹੀ ਰਾਹੁਲ ਗਾਂਧੀ ਨੇ ਇਸ ਤੇ ਕਾਫੀ ਹੈਰਾਨੀ ਪ੍ਰਗਟਾਈ ਅਤੇ ਵਰਕਰਾਂ ਨੂੰ ਭਰੋਸਾ ਦਿਤਾ ਕਿ ਉਹ ਦਿੱਲੀ ਵਾਪਸ ਜਾ ਕੇ ਖੁਦ ਪੂਰੇ ਮਾਮਲੇ ਦੀ ਜਾਂਚ ਕਰਕੇ ਨਿਆਂ ਕਰਨਗੇ।

Send this to a friend