May 28, 2026 6:20 pm

ਡਾ. ਚੀਮਾ, ਡਾ. ਹਮਦਰਦ ਅਤੇ ਹੋਰਨਾਂ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

Page-1_21 ਜ¦ਧਰ, 16 ਅਕਤੂਬਰ (ਪੀ. ਟੀ.)- ਡਾ.ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ , ਜੰਗ-ਏ-ਆਜ਼ਾਦੀ ਮੈਮੋਰੀਅਲ ਦੇ ਐਗਜ਼ੈਕਟਿਵ ਦੇ ਪ੍ਰਧਾਨ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਅਤੇ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜ¦ਧਰ ਨੇ ਕਰਤਾਰਪੁਰ ਵਿਖੇ ਉਸਾਰੇ ਜਾ ਰਹੇ ਜੰਗ-ਏ-ਆਜ਼ਾਦੀ ਮੈਮੋਰੀਅਲ ਦੇ 19 ਅਕਤੂਬਰ ਨੂੰ ਰੱਖੇ ਜਾ ਰਹੇ ਨੀਂਹ ਪੱਥਰ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਕੀਤੇ ਜਾ ਰਹੇ ਪ੍ਰਬੰਧਾਂ ਵਿਚ ਢੁਕਵੀਆਂ ਲੋੜਾਂ ਦੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ  ਇਸ ਮੌਕੇ ’ਤੇ ਉਨ੍ਹਾਂ ਨੇ ਸਮਾਗਮ ਲਈ ਤਿਆਰ ਕੀਤੀ ਜਾ ਰਹੀ ਮੁੱਖ ਸਟੇਜ ਅਤੇ ਉਸ ਦੇ ਆਸ-ਪਾਸ ਬਣਾਈਆਂ ਜਾ ਰਹੀਆਂ ਕਲਾਕਾਰਾਂ ਅਤੇ ਹੋਰ ਵੀ.ਆਈ.ਪੀਜ਼ ਵਾਸਤੇ ਸਟੇਜਾਂ ਦਾ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਨੇ ਸਟੇਜਾਂ ਨੂੰ ਇਸ ਢੰਗ ਨਾਲ ਤਿਆਰ ਕਰਨ ਦੀਆਂ ਹਦਾਇਤਾਂ

ਕੀਤੀਆਂ ਕਿ ਪਿਛਲੀਆਂ ਲਾਈਨਾਂ ਵਿਚ ਬੈਠੇ ਮਹਿਮਾਨ ਵੀ ਪੰਡਾਲ ਨੂੰ ਸਹੀ ਢੰਗ ਨਾਲ ਦੇਖ ਸਕਣ। ਉਨ੍ਹਾਂ ਇਸ ਮੌਕੇ ’ਤੇ ¦ਗਰ ਸਥਾਨ, ਪ੍ਰੈੱਸ ਬਲਾਕ ਅਤੇ ਹੋਰ ਪਤਵੰਤਿਆਂ ਲਈ ਬਣਾਈਆਂ ਜਾ ਰਹੀਆਂ ਗੈਲਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਪੀਣ ਵਾਲੇ ਪਾਣੀ, ਆਰਜ਼ੀ ਪਖਾਨਿਆਂ, ਪਾਰਕਿੰਗ, ਬੈਰੀਕੇਟਿੰਗ ਆਦਿ ਦਾ ਵੀ ਨਿਰੀਖਣ ਕੀਤਾ ਅਤੇ ਇਸ ਵਿਚ ਲੋੜ ਅਨੁਸਾਰ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਕਲਾਕਾਰਾਂ ਵਾਸਤੇ ਵੱਖਰੀ ਸਟੇਜ ਤਿਆਰ ਕੀਤੀ ਗਈ ਹੈ ਅਤੇ ਪੰਜਾਬ ਦੇ ਨਾਮਵਰ ਕਲਾਕਾਰ ਜੰਗ-ਏ-ਆਜ਼ਾਦੀ, ਦੇਸ਼ ਭਗਤੀ ਅਤੇ ਸਭਿਆਚਾਰ ਸਬੰਧੀ ਆਪਣੇ ਪ੍ਰੋਗਰਾਮ ਪੇਸ਼ ਕਰਨਗੇ। ਲੱਖਾਂ ਦੀ ਗਿਣਤੀ ਵਿਚ ਆਏ ਲੋਕਾਂ ਦੇ ਬੈਠਣ ਲਈ ਕੁਰਸੀਆਂ ਦੇ ਨਾਲ-ਨਾਲ ਪੰਡਾਲ ਵਿਚ ਵੱਖ-ਵੱਖ ਥਾਵਾਂ ’ਤੇ ਵੱਡੀਆਂ ਐੱਲ.ਈ.ਡੀ. ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋਕ ਅਸਾਨੀ ਨਾਲ ਸਾਰੇ ਸਮਾਗਮ ਨੂੰ ਵੇਖ ਸਕਣ।
ਇਸ ਮੌਕੇ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਨੈ ਬੁਬਲਾਨੀ, ਸ. ਗੁਰਚਰਨ ਸਿੰਘ ਚੰਨੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ. ਪ੍ਰੀਤਮ ਸਿੰਘ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਕੁਮਾਰ ਅਮਿਤ ਵਧੀਕ ਡਿਪਟੀ ਕਮਿਸ਼ਨਰ, ਸ. ਮੁਖਵਿੰਦਰ ਸਿੰਘ ਢਿੱਲੋਂ ਐੱਸ.ਪੀ. ਹੈਡਕੁਆਰਟਰ (ਦਿਹਾਤੀ) ਪੁਲਿਸ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਸ੍ਰੀ ਰਮੇਸ਼ ਮਿੱਤਲ, ਸ੍ਰੀ ਸਤਨਾਮ ਸਿੰਘ ਮਾਣਕ, ਡਾ.ਰਜਤ ਓਬਰਾਏ ਐੱਸ.ਡੀ.ਐੱਮ.ਜ¦ਧਰ –1, ਸ. ਵਰਿੰਦਰਪਾਲ ਸਿੰਘ ਬਾਜਵਾ ਐੱਸ.ਡੀ.ਐੱਮ.ਜ¦ਧਰ-2, ਸ. ਹਾਕਮ ਸਿੰਘ ਸਰਕਲ ਸਿੱਖਿਆ ਅਫਸਰ, ਸ੍ਰੀ ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਸ੍ਰੀ ਏ. ਐੱਸ. ਕਲਸੀ ਟੈਕਨੀਕਲ ਡਾਇਰੈਕਟਰ, ਸ੍ਰੀ ਹਰਿੰਦਰਪਾਲ ਸਿੰਘ ਰੰਧਾਵਾ ਜ਼ਿਲ੍ਹਾ ਮੰਡੀ ਅਫਸਰ ਜ¦ਧਰ ਅਤੇ ਵੱਖ-ਵੱਖ ਕਮੇਟੀਆਂ ਨਾਲ ਸਬੰਧਿਤ ਹੋਰ ਮੈਂਬਰ ਹਾਜ਼ਰ ਸਨ।

Send this to a friend