ਸੰਗਰੂਰ, 15 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਦੇ ਭਗਤ ਬਰੜਵਾਲ ਕਾਲਜ਼ ਧੂਰੀ 1980 ਦੇ ਵਿੱਚ ਸ਼ੁਰੂ ਹੋਇਆ ਸੀ ਜਿਸ ਦੀ ਜਮੀਨ ਪਿੰਡ ਬਰੜਵਾਲ ਦੇ ਲੋਕਾਂ ਦੀ ਸ਼ਾਮਲਾਟ ਜ਼ਮੀਨ ਹੈ। ਇਸ ਜ਼ਮੀਨ ਦੇ ਕਬਜ਼ੇ ਪਿੱਛੇ ਦੋ ਧੜਿਆਂ ਦੇ ਵਿੱਚ ਝਗੜਾ ਹੋ ਗਿਆ ਸੀ ਅਤੇ ਇਕ ਆਦਮੀ ਦਾ ਕਤਲ ਵੀ ਹੋ ਗਿਆ ਸੀ। ਉਸ ਸਮੇਂ ਪੁਲੀਸ ਸਟੇਸ਼ਨ ਸਦਰ ਧੂਰੀ ਦੇ ਐਸਐਚਓ ਸ. ਪਰਮਜੀਤ ਸਿੰਘ ਗਿੱਲ ਸਨ। ਜਿਨ੍ਹਾਂ ਨੂੰ ਲੋਕ ਇਮਾਨਦਾਰ ਪੁਲੀਸ ਅਫਸਰ ਸਮਝਦੇ ਸਨ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਅਤੇ ਸ਼ਹਿਰ ਧੂਰੀ ਦੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਦੇਸ਼ ਭਗਤ ਬਰੜਵਾਲ ਕਾਲਜ਼ ਦੀ ਉਸਾਰੀ ਕਰਨ ਦਾ ਕੰਮ ਸ਼ੁਰੂ ਕਰਵਾਇਆ। ਕਾਲਜ਼ ਦੇ ਬਣਨ ਤੋਂ ਪਹਿਲਾਂ ਕਾਲਜ਼ ਦੇ ਟਰੱਸਟ ਦਾ ਗਠਨ ਕੀਤਾ ਗਿਆ ਜਿਸ ਦੇ ਚੈਅਰਮੈਨ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੀਤ ਪ੍ਰਧਾਨ ਸ. ਪਰਮਜੀਤ ਸਿੰਘ ਗਿੱਲ ਨੂੰ ਬਣਾਇਆ ਗਿਆ। ਬਲਵੰਤ ਸਿੰਘ ਮੀਮਸਾ ਸਾਬਕਾ ਚੇਅਰਮੇੈਨ ਮਾਰਕੀਟ ਕਮੇਟੀ ਧੂਰੀ
ਧਨਵੰਤ ਸਿੰਘ ਸਾਬਕਾ ਐਮ ਐਲ ਏ ਹਲਕਾ ਧੂਰੀ ਬਗੈਰਾ ਵੀ ਟਰੱਸਟ ਦੇ ਮੈਂਬਰ ਹਨ।ਦੇਸ਼ ਭਗਤ ਕਾਲਜ਼ ਦੀ ਉਸਾਰੀ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਪਹਿਲੀ ਤੋਂ 10+2 ਵਾਸਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਰੱਖਿਆ ਗਿਆ। ਇਸ ਤੋਂ ਬਾਅਦ ਇਸ ਕਾਲਜ ਦੇ ਨਾਲ ਹੀ ਟੈਕਨੀਕਲ ਕਾਲਜ਼ ਦੀ ਉਸਾਰੀ ਵੀ ਕੀਤੀ ਗਈ। ਜਿਥੇ ਬੱਚੇ ਵੱਖ-ਵੱਖ ਕਿੱਤਿਆਂ ਦੇ ਸਬੰਧੀ ਸਿਖਲਾਈ ਪ੍ਰਾਪਤ ਕਰਦੇ ਹਨ। ਕਾਲਜ਼ ਦੇ ਚੇਅਰਮੈਨ ਐਸ ਸ਼ਕੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਵਾਈਸ਼ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਗਿੱਲ ਆਈ ਪੁਲਿਸ ਵਿੱਚੋਂ ਬਤੌਰ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਪੰਜਾਬ ਰਿਟਾਇਰ ਹੋਏ ਹਨ। ਦੀ ਸੈਟਰਲ ਕੋਆਪਰੇਟਿਵ ਬੈਂਕ ਲਿਮਟਿਡ ਹੈੱਡ ਆਫਿਸ ਸੰਗਰੂਰ ਦੇ ਸਾਬਕਾ ਡਾਇਰੈਕਟਰ ਜਗਰੂਪ ਸਿੰਘ ਜੱਟ ਵਾਸੀ ਬਰੜ੍ਹਵਾਲ ਨੇ ਟਰੱਸਟ ਦੇ ਚੇਅਰਮੈਨ ਐਸ ਕੇ ਟੁਟੇਜਾ ਅਤੇ ਹੋਰਨਾਂ ਦੇ ਖਿਲਾਫ ਅਦਾਲਤ ਵਿੱਚ ਫੌਜਦਾਰੀ ਕੇਸ ਦਾਇਰ ਕੀਤੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਮੁਰੱਬਾਬੰਦੀ ਵਿੱਚ ਬਚੱਤ ਸ਼ਾਮਲਾਟ ਸਾਡੀ ਹਿੱਸੇ ਆਉਂਦੀ ਜ਼ਮੀਨ ਹੈ।ਇਸ ਦਾ ਇੰਤਕਾਲ ਮਾਲ ਅਧਿਕਾਰੀਆਂ ਨੇ ਦੇਸ਼ ਭਗਤ ਬਰੜ੍ਹਵਾਲ ਜਾਂ ਟਰੱਸਟ ਦੇ ਨਾਮ ਗਲਤ ਕੀਤਾ ਹੈ।ਅਜੇ ਇਹ ਰਿੜਕਾ ਖਤਮ ਨਹੀਂ ਸੀ ਹੋਇਆ ਜਦੋਂ ਕਿ ਇਸ ਸੰਸਥਾ ਦੇ ਟਰੱਸਟ ਦੇ ਵਿੱਚ ਦੋ ਧੜੇ ਬਣ ਗਏ। ਸਾਬਕਾ ਧੂਰੀ ਹਲਕੇ ਤੋਂ ਦੋ ਵਾਰੀ ਐਮ ਐਲ ਏ ਰਹਿ ਚੁੱਕੇ ਹਨ ਉਹਨਾਂ ਨੇ ਦੋਸ਼ ਲਾਇਆ ਕਿ ਕਾਲਜ਼ ਦੇ ਫੰਡਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋਈ ਹੈ।
ਉਹਨਾਂ ਦੇ ਧੜੇ ਨੇ ਅਤੇ ਕੁਝ ਸਟਾਫ ਸਮੇਤ ਵਿਦਿਆਰਥੀਆਂ ਨੇ ਦੇਸ਼ ਭਗਤ ਪੋਲਟੈਕਨੀਕਲ ਕਾਲਜ਼ ਬਰੜ੍ਹਵਾਲ ਧੂਰੀ ਦੇ ਪ੍ਰਿ ਅਤੇ ਮੈਨੇਜਮੈਂਟ ਉੱਤੇ ਬੀਤੀ ਬ੍ਯੇਿਨਯਮੀਆਂ ਕਾਰਨ ਅਤੇ ਸਟਾਫ ਨਾਨ ਕਥਿਤ ਧੱਕਾ ਹੋਣ ਦਾ ਦੋਸ਼ ਲਾਉਂਦਿਆਂ ਧੂਰੀ ਮਲੇਰਕੋਟਲਾ ਮੁੱਖ ਮਾਰਗ ਅਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ।ਦੇਸ਼ ਭਗਤ ਇਮਪਲਾਈਜ਼ ਯੂਨੀਅਨ ਦੇ ਪ੍ਰਧਾਨ ਦਿਲਰਾਜ ਸਿੰਘ, ਮਨਮੋਹਨ ਸਿੰਘ, ਦੀਪਕ ਮਲਹੋਤਰਾ, ਰਣਤੇਸ ਸਿੰਘ, ਸਟਾਫ ਮੈਂਬਰ ਅਮਰਿੰਦਰ ਸਿੰਘ, ਅਜੀਤ ਸਿੰਘ, ਜ਼ਸਵੀਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਅਤੇ ਮੈਨੇਜਮੈਂਟ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਅਤੇ ਕਥਿਤ ਘਪਲਿਆਂ ਦੀ ਜਾਂਚ ਲਈ ਕਮੇਟੀ ਬਿਠਾਏ ਜਾਣ ਦੀ ਮੰਗ ਕੀਤੀ ।
ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਾਲਜ ਵੱਲੋਂ ਉਨ੍ਹਾਂ ਤੋਂ ਜਬਰਦਸਤੀ ਜੁਰਮਾਨਾ ਵਸੂਲਣ ਅਤੇ ਜੁਰਮਾਨੇ ਦੀ ਰਸੀਦ ਨਾ ਦੇ ਕੇ ਇਨ੍ਹਾਂ ਪੈਸਿਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਾਲਜ ਲੈਕਚਰਾਰਾਂ ਨੂੰ ਏਆਈਸੀਟੀਈ ਨਿਯਮਾਂ ਅਨੁਸਾਰ ਤਨਖਾਹਾਂ ਦੇਣ ਤੇ ਕਾਲਜ ਵਿੱਚ ਚੱਲਦੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੋੌਕੇ ਧਰਨੇ ’ਚ ਪੁੱਜੇ ਕਾਲਜ ਟਰੱਸਟ ਦੇ ਟਰੱਸਟੀ ਤੇ ਸਾਬਕਾ ਵਿਧਇਕ ਧਨਵੰਤ ਸਿੰਘ ਨੇ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਨਾਲ ਕਾਲਜ ਟਰੱਸਟ ਨੂੰ ਜ਼ਮੀਨ ਦੇਣ ਵਾਲੇ ਪਿੰਡ ਬੱਬਨਪੁਰ ਅਤੇ ਬਰੜ੍ਹਵਾਲ ਦੀਆਂ ਪੰਚਾਇਤਾਂ ਨੂੰ ਮਾਣ ਸਨਮਾਨ ਦੇਣ ਦੀ ਮੰਗ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਘਪਲਿਆਂ ਉੱਤੇ ਪਰਦਾ ਪਾਉਣ ਲਈ ਹਲਕੇ ਦੇ ਇਕ ਰਸੂਖਦਾਰ ਸੋ ਅਕਾਲੀ ਦਲ ਦੇ ਲੀਡਰ ਨੂੰ ਟਰੱਸਟ ਦਾ ਚੇਅਰਮੇੈਨ ਥਾਪਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਉਸ ਰਾਹੀਂ ਪ੍ਰਸ਼ਾਸਨ ਉੱਤੇ ਦਬਾਅ ਪਾਇਆ ਜਾ ਸਕੇ। ਇਸ ਮੌਕੇ ਪੁੱਜੇ ਕਾਲਜ ਟਰੱਸਟ ਦੇ ਸਕੱਤਰ ਬਲਵੰਤ ਸਿੰਘ ਮੀਮਸਾਂ ਨੇ ਧਰਨਕਾਰੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਇਨਸਾਫ ਦੇਣ ਦਾ ਭਰੋਸਾ ਦਿੱਤਾ। ਲਗਪਗ ਦੋ ਘੰਟੇ ਤੱਕ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ ਤਹਿਸੀਲਦਾਰ ਧੂਰੀ ਦਰਸ਼ਨ ਸਿੰਘ ਸਿੱਧੂ ਨੇ ਉਕਤ ਮਾਮਲੇ ਦੀ ਪ੍ਰਸ਼ਾਸਨਿਕ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਰਿਕਾਰਡ ’ਚ ਛੇੜਛਾੜ ਕਰਨ ਦਾ ਖਦਸ਼ਾ ਜ਼ਾਹਰ ਕਰਨ ’ਤੇ ਰਿਕਾਰਡ ਰੂਮ ਨੂੰ ਜਿੰਦਾ ਲਗਵਾ ਕੇ ਚਾਬੀ ਵੀ ਆਪਣੇ ਕਬਜ਼ੇ ’ਚ ਲੈ ਲਈ। ਉਨ੍ਹਾਂ ਇਸ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ।