May 28, 2026 7:49 pm

ਪਾਕਿਸਤਾਨ ਵੱਲੋਂ ਪੁਣਛ ਵਿਚ ਕੰਟਰੋਲ ਰੇਖਾ ’ਤੇ ਮੁੜ ਗੋਲਾਬਾਰੀ

ਜੰਮੂ, 15 ਅਕਤੂਬਰ (ਪੀ. ਟੀ.)- ਪਾਕਿਸਤਾਨ ਨੇ ਅੱਜ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁਣਛ ਜਿਲ੍ਹੇ ਵਿਚ ਨਿਯੰਤਰਣ ਰੇਖਾ ਦੇ ਨਾਲ ਗੋਲਾਬਾਰੀ ਕੀਤੀ। ਪੁਣਛ ਦੇ ਐੱਸ.ਐੱਸ.ਪੀ ਸ਼ਮਸ਼ੇਰ ਹੁਸੈਨ ਨੇ ਦੱਸਿਆ ਕਿ ਪਾਕਿਸਤਾਨੀ ਦਸਤਿਆਂ ਨੇ ਅੱਜ ਸਵੇਰੇ ਸੌਜੀਅਨ ਸੈਕਟਰ ਵਿਚ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਕਿਰਨੀ ਤੇ ਸ਼ਾਹਪੁਰ ਪੱਟੀ ਵਿਚ ਅਗਲੇ ਖੇਤਰਾਂ ਨੂੰ ਵੀ ਨਿਸ਼ਾਨਾ ਬਣਾਇਆ। ਗੋਲਾਬਾਰੀ ’ਚ ਕੋਈ ਜਾਨੀ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਹੈ। ਜੰਮੂ ਜ਼ੋਨ ਦੇ ਡਵੀਜ਼ਨਲ ਕਮਿਸ਼ਨਰ ਸ਼ਾਂਤ ਮੰਨੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਸਰੱਹਦ ਉਪਰ ਤਾਂ ਸ਼ਾਂਤੀ ਹੈ ਪਰ ਨਿਯੰਤਰਣ ਰੇਖਾ ਦੇ ਨਾਲ ਪਾਕਿਸਤਾਨ ਵੱਲੋਂ ਗੋਲੀਬਾਰੀ ਜਾਰੀ ਹੈ। ਭਾਰਤੀ ਜਵਾਨਾਂ ਵੱਲੋਂ ਵੀ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ।

Send this to a friend