ਨਵੀ ਦਿੱਲੀ 14 ਅਕਤੂਬਰ (ਪੀ. ਟੀ.)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੀਆ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਦੱਸਦਿਆਂ ਕਿਹਾ ਕਿ ਬਾਦਲਕਿਆਂ ਨੇ ਸਿੱਖ ਕੌਮ ਨੂੰ ਪੰਥ ਦੋਖੀਆਂ ਕੋਲ ਗਹਿਣੇ ਰੱਖ ਦਿੱਤਾ ਹੈ ਪਰ ਹਰਿਆਣਾ ਦੇ ਸਿੱਖ ਇਹਨਾਂ ਪੰਥ ਦੋਖੀਆਂ ਨੂੰ ਹਰਿਆਣਾ ਵਿੱਚ ਕਰਾਰੀ ਹਾਰ ਦੇ ਕੇ ਸਾਬਤ ਕਰ ਦੇਣਗੇ ਕਿ ਉਹ ਹਰਿਆਣਾ ਨੂੰ ਬਾਦਲਕਿਆਂ ਦੀ ਨਸ਼ੀਲੇ ਪਦਾਰਥਾ ਦੀਆਂ ਮੰਡੀ ਨਹੀ ਬਨਣ ਦੇਣਗੇ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਹਰਿਆਣਾ ਦਾ ਵਿਕਾਸ ਜੰਗੀ ਪੱਧਰ ਤੇ ਕਾਂਗਰਸ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਦੇ ਸਮੇਂ ਹੀ ਹੋਇਆ ਹੈ ਜਦ ਕਿ ਇਸ ਤੋ ਪਹਿਲਾਂ ਦੀਆ ਸਰਕਾਰਾਂ ਤਾਂ ਸਿਰਫ ਸਰਕਾਰੀ ਖਜ਼ਾਨੇ ਨੂੰ ਲੁੱਟਣ ਤੱਕ ਹੀ ਸੀਮਤ ਰਹੀਆਂ ਹਨ। ਉਹਨਾਂ ਕਿਹਾ ਕਿ ਹਰਿਆਣੇ ਨੂੰ ਬਾਦਲਕਿਆਂ ਦੀ ਲੈਂਡ ਗਰੇਬਰਾਂ, ਸੈਂਡ ਗਰੇਬਰਾਂ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਅਤੇ ਨਸ਼ੀਲੇ ਪਦਾਰਥਾਂ ਦੇ
ਸਮੱਗਲਰਾਂ ਤੋ ਬਚਾਉਣਾ ਹੈ ਤਾਂ ਕਾਂਗਰਸ ਨੂੰ ਕਾਮਯਾਬ ਕਰਨਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਅਕਾਲੀਆ ਦੀ ਫਿਦਰਤ ਨੂੰ ਅਕਾਲੀਆ ਦੇ ਗਠਜੋੜ ਵਾਲੀ ਪਾਰਟੀ ਭਾਜਪਾ ਦਾ ਸਾਬਕਾ ਸੰਸਦ ਤੇ ਸਟਾਰ ਕੈਂਮਪੇਨਰ ਗਦਾਰ ਦੱਸ ਰਿਹਾ ਹੈ ਜਿਹੜੇ ਪੰਜਾਬ ਵਿੱਚ ਤਾਂ ਭਾਜਪਾ ਨਾਲ ਜੱਫੀਆ ਪਾਉਦੇ ਹਨ ਤੇ ਹਰਿਆਣੇ ਵਿੱਚ ਕੁਸ਼ਤੀਆ ਕਬੱਡੀਆ ਕਰਦੇ ਹਨ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਕਿਸੇ ਵੀ ਭਾਸ਼ਨ ਵਿੱਚ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੇ ਕਿਤੇ ਵੀ ਕੋਈ ਟਿੱਪਣੀ ਨਹੀ ਕੀਤੀ ਜਿਸ ਤੋ ਸਪੱਸ਼ਟ ਹੈ ਕਿ ਉਹ ਵੀ ਹੁੱਡਾ ਸਰਕਾਰ ਦੀ ਕਾਰਗੁਜਾਰੀ ਤੋ ਪੂਰੀ ਤਰ•ਾ ਸ਼ੰਤੁਸ਼ਟ ਹਨ। ਉਹਨਾਂ ਕਿਹਾ ਕਿ ਪਿਛਲੀਆ ਚੋਣਾਂ ਵਿੱਚ ਭਾਜਪਾ ਦੇ ਦਿੱਗਜ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਹਰਿਆਣੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਇਥੋ ਤੱਕ ਕਹਿ ਦਿੱਤਾ ਸੀ ਕਿ ਜੇਕਰ ਵੋਟ ਭਾਜਪਾ ਨੂੰ ਨਹੀ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਉ ਐਵੇ ਕਿਸੇ ਹੋਰ ਲੱਲੂ ਪੱਜੂ ਪਾਰਟੀ ਨੂੰ ਪਾ ਕੇ ਆਪਣੇ ਵੋਟ ਦੀ ਦੁਰਵਰਤੋ ਨਾ ਕਰੀਉ। ਉਹਨਾਂ ਕਿਹਾ ਕਿ ਹਰਿਆਣਾ ਪਿਛਲੇ ਦਸ ਸਾਲਾਂ ਦੇ ਅਰਸੇ ਦੇ ਸਮੇਂ ਦੌਰਾਨ ਦੇਸ਼ ਦਾ ਸਭ ਤੋ ਵੱਧ ਵਿਕਾਸਸ਼ੀਲ ਸੂਬਾ ਬਣ ਚੁੱਕਾ ਹੈ ਜਦ ਕਿ ਗੁਜਰਾਤ ਦਾ ਵਿਕਾਸ ਹਰਿਆਣੇ ਦੇ ਸਾਹਮਣੇ ਨਿਗੂਣਾ ਹੈ।