ਐਸ ਏ ਐਸ ਨਗਰ, 13 ਅਕਤੂਬਰ (ਬਲਜਿੰਦਰ ਢਿੱਲੋਂ)- ਐਸਐਸਐਸਬੀ ਬੋਰਡ ਵਲੋਂ ਭਰਤੀ ਕੀਤੇ ਕਲਰਕਾ ਵਿੱਚੋਂ ਇੱਕ ਸ਼ਾਜਿਸ ਦਾ ਸਿਕਾਰ ਹੋ ਰਹੇ ਉਹ 200 ਦੇ ਲਗਭਗ ਨਿਯੁਕਤੀ ਦੀ ਉਡੀਕ ਕਰ ਰਹੇ ਕਲਰਕ 16 ਅਕਤੂਬਰ ਨੂੰ ਮੁਹਾਲੀ ਵਿਖੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜਿਨ੍ਹਾਂ ਨੇ ਉ¤ਚ ਸਿੱਖਿਆ ਲੈਣ ਲਈ ਪੰਜਾਬ ਤੋਂ ਬਾਹਰ ਦੀਆ ਪ੍ਰਮੁੱਖ ਯੂਨੀਵਰਸਿੱਟੀਆਂ ਤੋਂ ਡਿਗਰੀਆ ਹਾਸ਼ਲ ਕੀਤੀਆ ਹਨ। 16 ਅਕਤੂਬਰ ਨੂੰ ਧਰਨਾ ਪ੍ਰਦਰਸ਼ਨ ਕਰਨ ਦੇ ਨਾਲ ਹੀ ਇਹ ਕਲਰਕ 17 ਅਕਤੂਬਰ ਤੋਂ ਐਸਐਸਐਸਏ ਬੋਰਡ ਦੇ ਬਾਹਰ ਮਰਨ ਵਰਤ ਵੀ ਸ਼ੁਰੂ ਕਰਨ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੁਬਾਡੀਨੇਟ ਸਰਵਿਸ ਸਿਲੈਕਸਨ ਬੋਰਡ ਪੰਜਾਬ ਵਲੋਂ ਬੀਤੇ ਸਾਲ 1192 ਕਲਰਕਾ ਦੀ ਭਰਤੀ ਕਰਨ ਲਈ ਪ੍ਰੀਕ੍ਰਿਆ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਕਿ ਇਸ ਸਾਲ ਜੁਲਾਈ ਵਿੱਚ ਮੁਕੰਮਲ ਕਰਦੇ ਹੋਏ ਸਿਲੈਕਟ ਹੋਏ ਕਲਰਕਾ ਵਿੱਚੋਂ ਉਨ•ਾਂ 200
ਕਲਰਕਾ ਦੀ ਨਿਯੁਕਤੀ ਰੋਕ ਲਈ ਜਿਨ•ਾਂ ਨੇ ਪੰਜਾਬ ਤੋਂ ਬਾਹਰਲੀ ਯੂਨੀਵਰਸਿੱਟੀ ਤੋਂ ਪ੍ਰੀਖ਼ਿਆ ਪ੍ਰਾਪਤ ਕੀਤੀ ਹੋਈ ਹੈ। ਜਦੋਂ ਕਿ ਬਾਕੀ ਸਾਰੇ ਕਲਰਕਾ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਅੱਜ 3 ਮਹੀਨੇ ਬੀਤੇ ਚੁੱਕੇ ਹਨ ਪਰ ਸੁਬਾਡੀਨੇਟ ਸਰਵਿਸ ਸਿਲੈਕਸਨ ਬੋਰਡ ਪੰਜਾਬ ਵਲੋਂ ਇਨ•ਾਂ 200 ਦੇ ਲਗਭਗ ਕਲਰਕਾ ਨੂੰ ਨਿਯੁਕਤੀ ਪੱਤਰ ਦੇਣ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀਂ ਹੈ। ਉਨ•ਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਚੇਅਰਮੈਨ ਸੰਤਾ ਸਿੰਘ ਉਮੈਦਪੂਰੀ ਨਾਲ ਗਲਬਾਤ ਤਾਂ ਕੀਤੀ ਪਰ ਉਨ•ਾਂ ਹਰ ਵਾਲ ਟਾਲਦੇ ਹੋਏ ਇਹ ਹੀ ਕਿਹਾ ਕਿ ਉਨ•ਾਂ ਦੀ ਯੂਨੀਵਰਸਿੱਟੀ ਦੀ ਜਾਂਚ ਚਲ ਰਹੀਂ ਹੈ, ਜਿਸ ਤੋਂ ਬਾਅਦ ਉਨ•ਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ ਇਹ ਹੈਰਾਨੀਵਾਲੀ ਗਲ ਹੈ ਕਿ ਅੱਜ ਜਦੋਂ ਯੂਜੀਸੀ ਦੀ ਵੈਬਸਾਇਟ ’ਤੇ ਸਾਰੀ ਯੂਨੀਵਰਸਿੱਟੀਆਂ ਦਾ ਪੂਰਾ ਵੇਰਵਾ ਪਿਆ ਹੈ ਅਤੇ ਯੂਜੀਸੀ ਵਲੋਂ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਅਲੀ ਯੂਨੀਵਰਸਿਟੀਆ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਪਰ ਫਿਰ ਵੀ ਸੁਬਾਡੀਨੇਟ ਸਰਵਿਸ ਸਿਲੈਕਸਨ ਬੋਰਡ ਪੰਜਾਬ ਪਤਾ ਨਹੀਂ ਕਿਹੜੇ ਆਦੇਸ਼ਾ ਦਾ ਇੰਤਜ਼ਾਰ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਯੂਜੀਸੀ ਦੀ ਵੈਬਸਾਇਟ ਅਤੇ ਪ੍ਰੈਸ ਵਿੱਚ ਜਾਰੀ ਹੋਈ ਲਿਸਟ ਅਨੁਸਾਰ ਹੀ ਬੋਰਡ ਆਪਣੀ ਕਾਰਵਾਈ ਕਰ ਸਕਦਾ ਹੈ ਪਰ ਇੰਝ ਨਹੀਂ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਹੁਣ ਨਿਯੁਕਤੀ ਨੂੰ ਤਰਸ਼ ਰਹੇ ਕਲਰਕ ਇਸ ਸਾਜਿਸ਼ ਦਾ ਭਾਡਾ ਫੋੜਦੇ ਹੋਏ ਰੋਸ਼ ਪ੍ਰਦਰਸਨ ਕਰਨਗੇ ਅਤੇ ਆਪਣਾ ਹੱਕ ਲੈ ਕੇ ਰਹਿਣਗੇ। ਇਸ ਸਬੰਧੀ 16 ਅਕਤੂਬਰ ਨੂੰ ਮੁਹਾਲੀ ਵਿਖੇ ਬੋਰਡ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ 17 ਅਕਤੂਬਰ ਤੋਂ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਹਨ। ਇਥੇ ਇਨ•ਾਂ ਨੇ ਸਾਰੇ ਨਿਯੁਕਤੀ ਨੂੰ ਤਰਸ ਰਹੇ ਬਾਹਰਲੀ ਯੂਨੀਵਰਸਿੱਟੀ ਤੋਂ ਸਿੱਖਿਆ ਪ੍ਰਾਪਤ ਕਲਰਕਾ ਨੂੰ 16 ਅਕਤੂਬਰ ਨੂੰ ਮੁਹਾਲੀ ਵਿਖੇ ਪੁਜਣ ਦਾ ਸੱਦਾ ਵੀ ਦਿੱਤਾ ਹੈ।