May 25, 2026 11:17 am

ਚੌਟਾਲਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਰਿਆਣਾ ਨੂੰ ਵਿਕਾਊ ਸਰਵੇਖਣ ਗੁੰਮਰਾਹ ਨਹੀਂ ਕਰ ਸਕਦੇ : ਸੁਖਬੀਰ ਬਾਦਲ

Page-8_03  ਪਰਨੀਤ ਕੌਰ-    ਕਾਰਜਕਾਰੀ ਸੰਪਾਦਕਜਲੰਧਰ/ਅੰਬਾਲਾ, 13 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਹਰਿਆਣਾ ਦੇ ਸੂਝਵਾਨ ਲੋਕ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੇ ‘ਜਨਤਾ ਰਾਜ’ ਦੀ ਸਥਾਪਨਾ ਕਰਨ ਦਾ ਮਨ ਬਣਾ ਚੁੱਕੇ ਹਨ ਅਤੇ ਹੁਣ ਕੋਈ ਭਾਂਵੇ ਜਿੰਨੇ ਮਰਜੀ ਵਿਕਾਊ ਸਰਵੇਖਣ ਕਰਵਾ ਲਵੇ ਹਰਿਆਣਾ ਆਪਣਾ ਫੈਸਲਾ ਨਹੀਂ ਬਦਲੇਗਾ। ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਬਲਵਿੰਦਰ ਸਿੰਘ ਪੂਨੀਆ ਦੇ ਹੱਕ ’ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰਿਆਣਾ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਵਿਕਾਊ ਸਰਵੇਖਣਾਂ ਰਾਹੀਂ ਦਿਖਾਇਆ ਗਿਆ ਸੀ ਕਿ ਇਨੈਲੋ ਦੀ ਸਥਿਤੀ ਨੂੰ

ਬਹੁਤ ਕਮਜ਼ੋਰ ਦਿਖਾਇਆ ਗਿਆ ਸੀ। ਉਨ•ਾਂ ਕਿਹਾ ਕਿ ਹਾਲਾਂਕਿ ਇਸ ਵਾਰ ਜਿਆਦਾਤਰ ਸਰਵੇਖਣਾਂ ਅਨੁਸਾਰ ਹਰਿਆਣਾ ’ਚ ਇਨੈਲੋ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰ ਰਹੀ ਹੈ ਜਦੋਂਕਿ ਕੁਝ ਇੱਕ ਵਿਕਾਊ ਸਰਵੇਖਣਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹੁਣ ਇੰਨ•ਾਂ ਝੂਠੇ ਸਰਵੇਖਣਾਂ ਦਾ ਹਰਿਆਣਾ ਦੇ ਲੋਕਾਂ ’ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਸਿਰਫ ਇਨੈਲੋ-ਅਕਾਲੀ ਗਠਜੋੜ ਦੀ ਸਰਕਾਰ ਹੀ ਸਮਾਜ ਦੇ ਹਰੇਕ ਵਰਗ ਨੂੰ ਧਿਆਨ ’ਚ ਰੱਖ ਕੇ ਕੰਮ ਕਰੇਗੀ। ਉਨ•ਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਾਂਗ ਚੌਧਰੀ ਓਮ ਪ੍ਰਕਾਸ਼ ਚੌਟਾਲਾ ਸਾਹਿਬ ਵੀ ਕਹਿਣੀ-ਕਰਨੀ ਦੇ ਪੱਕੇ ਹਨ ਅਤੇ ਉਹ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜਾ ਮੁਆਫ ਕਰਨ, ਮੁਫਤ ਟਿਊਬਵੈਲ ਕੁਨੈਕਸ਼ਨ ਦੇਣ, ਲੋੜਵੰਦ ਪਰਿਵਾਰਾਂ ਨੂੰ 25 ਕਿਲੋ ਆਟਾ ਦੇਣ ਅਤੇ ਲੜਕੀਆਂ ਨੂੰ ਸਕੂਟਰ ਦੇਣ ਵਰਗੇ ਵਾਅਦਿਆਂ ਨੂੰ 100 ਫੀਸਦੀ ਪੂਰਾ ਕਰਨਗੇ। ਉਨ•ਾਂ ਕਿਹਾ ਕਿ ਚੌਟਾਲਾ ਸਾਹਿਬ ਉਨ•ਾਂ ਲੋਕਾਂ ’ਚੋਂ ਹਨ ਜੋ ਆਪਣੇ ਵਾਅਦੇ ਤੋਂ ਪਿੱਛੇ ਹਟਣ ਦੀ ਜਗ•ਾ ਆਪਣਾ ਆਪ ਕੁਰਬਾਨ ਕਰਨਾ ਪਸੰਦ ਕਰਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਆਗੂ ਸ. ਬਲਵਿੰਦਰ ਸਿੰਘ ਪੂਨੀਆ ਬਾਰੇ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ•ਾਂ ਨੇ ਲੋਕ ਹਿਤਾਂ ’ਚ ਕੰਮ ਕਰਦਿਆਂ ਇਲਾਕੇ ਅੰਦਰ ਆਪਣਾ ਨਾਂਅ ਪੈਦਾ ਕੀਤਾ ਹੈ। ਉਨ•ਾਂ ਕਿਹਾ ਕਿ ਦੂਸਰੇ ਪਾਸੇ ਹਰਿਆਣਾ ਜਨ ਚੇਤਨਾ ਦੇ ਉਮੀਦਵਾਰ ਸ੍ਰੀ ਵਿਨੋਦ ਸ਼ਰਮਾ ਹਨ ਜੋ ਲੋਕਾਂ ਦੀ ਪਹੁੰਚ ਤੋਂ ਦੂਰੀ ਕਾਰਨ ਜਾਣੇ ਜਾਂਦੇ ਹਨ। ਉਨ•ਾਂ ਕਿਹਾ ਕਿ ਅੰਬਾਲੇ ਦੇ ਮੁਕੰਮਲ ਵਿਕਾਸ ਲਈ ਸ. ਪੂਨੀਆ ਹੀ ਸਹੀ ਚੋਣ ਹਨ ਅਤੇ ਵਾਅਦਾ ਕੀਤਾ ਕਿ ਹਰਿਆਣਾ ’ਚ ਇਨੈਲੋ ਦੀ ਸਰਕਾਰ ਬਣਦਿਆਂ ਹੀ ਉਹ ਚੌਟਾਲਾ ਸਾਹਿਬ ਨੂੰ ਕਹਿ ਕੇ ਅੰਬਾਲਾ ਦੇ ਲੋਕਾਂ ਦੀਆਂ ਉਮੀਦਾਂ ਅਨੁਸਾਰ ਇਲਾਕੇ ਦਾ ਪਹਿਲ ਦੇ ਆਧਾਰ ’ਤੇ ਵਿਕਾਸ ਕਰਵਾਉਣਗੇ।
ਖੇਤਰੀ ਪਾਰਟੀਆਂ ਵੱਲੋਂ ਦੇਸ਼ ਦੇ ਮੁਕੰਮਲ ਵਿਕਾਸ ’ਚ ਪਾਏ ਗਏ ਯੋਗਦਾਨ ਦੀ ਚਰਚਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਖੇਤਰੀ ਪਾਰਟੀਆਂ ਆਪਣੇ ਰਾਜ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ ਨੂੰ ਬੇਹਤਰ ਸਮਝਦੀਆਂ ਹਨ। ਉਨ•ਾਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਹਰਿਆਣਾ ਦਰਮਿਆਨ ਕਾਂਗਰਸ ਵੱਲੋਂ ਪਾਏ ਪਾੜੇ ਨੂੰ ਖਤਮ ਕਰਨ ਲਈ ਇਨੈਲ-ਅਕਾਲੀ ਗਠਜੋੜ ਦੇ ਹੱਕ ’ਚ ਵੋਟ ਪਾਉਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਬਲਵਿੰਦਰ ਸਿੰਘ ਪੂਨੀਆ ਨੇ ਜਨ ਚੇਤਨਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਨੋਦ ਸ਼ਰਮਾ ਦੇ ਹੰਕਾਰੀ ਰਵੱਈਏ ’ਤੇ ਨਿਸ਼ਾਨਾ ਸਾਧ ਦਿਆਂ ਅਪੀਲ ਕੀਤੀ ਕਿ ਲੰਬਾ ਸਮਾਂ ਪਰਦੇ ਪਿੱਛੋਂ ਹਰਿਆਣਾ ਦੀ ਮੁੱਖ ਮੰਤਰੀ ਦੀ ਕੁਰਸੀ ’ਤੇ ਨਿਯੰਤਰਨ ਰੱਖਣ ਦੇ ਬਾਵਜੂਦ ਸ੍ਰੀ ਵਿਨੋਦ ਸ਼ਰਮਾ ਨੇ ਅੰਬਾਲਾ ਦੇ ਹਿਤਾਂ ਨੂੰ ਅੱਖੋਂ ਪਰੋਖੇ ਕਰੀ ਰੱਖਿਆ। ਇਸ ਮੌਕੇ ਹਾਜਿਰ ਆਗੂਆਂ ’ਚ ਮੁੱਖ ਤੌਰ ’ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਬਲਵੰਤ ਸਿੰਘ ਰਾਮੂਵਾਲੀਆ, ਡਾ. ਦਲਜੀਤ ਸਿੰਘ ਚੀਮਾ, ਸ. ਹੀਰਾ ਸਿੰਘ ਗਾਬੜੀਆ, ਸ੍ਰੀ ਐਨ.ਕੇ. ਸ਼ਰਮਾ, ਸ੍ਰੀ ਐਸ.ਆਰ. ਕਲੇਰ ਅਤੇ ਸ. ਦੀਪਇੰਦਰ ਸਿੰਘ ਢਿੱਲੋਂ ਸ਼ਾਮਿਲ ਹਨ।

Send this to a friend