May 28, 2026 11:54 pm

ਹਰਿਆਣਾ ਅਤੇ ਮਹਾਰਾਸ਼ਟਰ ’ਚ ਚੋਣ ਪ੍ਰਚਾਰ ਸਮਾਪਤ, ਵੋਟਾਂ ਭਲਕੇ

ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ
Page-8_06 ਨਵੀਂ ਦਿ¤ਲੀ/ਚੰਡੀਗੜ੍ਹ, 13 ਅਕਤੂਬਰ- ਅ¤ਜ ਸ਼ਾਮ ਹਰਿਆਣਾ ਤੇ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਸਮਾਪਤ ਹੋ ਗਿਆ। ਹਰਿਆਣਾ ਚੋਣ ’ਚ ਭਾਜਪਾ, ਕਾਂਗਰਸ ਤੇ ਆਈਐਨਐਲਡੀ ਨੇ ਆਪਣੀ ਪੂਰੀ ਤਾਕਤ ਲਗਾ ਦਿ¤ਤੀ ਹੈ।ਮਹਾਰਾਸ਼ਟਰ ’ਚ ਵੀ ਭਾਜਪਾ, ਸ਼ਿਵਸੈਨਾ, ਐਨਸੀਪੀ, ਕਾਂਗਰਸ ਤੇ ਐਮਐਨਐਸ ਨੇ ਪੂਰਾ ਜ਼ੋਰ ਲਗਾ ਦਿ¤ਤਾ ਹੈ। ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਵਿਧਾਨਸਭਾ ਦੀਆਂ 90 ਸੀਟਾਂ ਉਤੇ ਚੋਣਾਂ ਹੋਣਗੀਆਂ। ਦੋਵੇਂ ਰਾਜਾਂ ’ਚ 15 ਅਕਤੂਬਰ ਨੂੰ ਵੋਟ ਪਾਏ ਜਾਣਗੇ ਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੈ।ਚੰਡੀਗੜ੍ਹ ਤੋਂ ਨਾਗਪਾਲ ਅਨੁਸਾਰ- ਹਰਿਆਣਾ ਵਿਚ 15 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣ ਲਈ ਅੱਜ ਸ਼ਾਮ 6:00 ਵਜੇ ਚੋਣ ਪ੍ਰਚਾਰ ਰੁੱਕ ਗਿਆ ਹੈ । ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਪ੍ਰਚਾਰ ਦੇ ਰੁੱਕਣ ਤੋਂ ਬਾਅਦ ਇਲੈਕਟ੍ਰੋਨਿਕਸ ਮੀਡਿਆ ’ਤੇ ਕੋਈ ਵੀ ਪਾਰਟੀ ਜਾਂ ਉਮੀਦਵਾਰ ਪ੍ਰਚਾਰ ਜਾਂ ਇਸ਼ਤਿਹਾਰ ਨਹੀਂ ਦੇ ਸਕਦਾ । ਇਸ ਦੇ ਨਾਲ ਹੀ

ਚੋਣ ਨਾਲ ਜੁੜੀ ਸਾਰੀ ਤਰ੍ਹਾਂ ਦੀਆਂ ਰੈਲੀਆਂ ਤੇ ਜਨ ਸਭਾਵਾਂ ’ਤੇ ਵੀ ਰੋਕ ਲੱਗ ਗਈ ਹੈ । ਉਨ੍ਹਾਂ ਦਸਿਆ ਕਿ ਹਰਿਆਣਾ ਦੀ ਸੀਮਾ ਨਾਲ ਲਗਦੇ ਇਲਾਕਿਆਂ ਵਿਚ ਹਰੇਕ ਆਉਣ-ਜਾਣ ਵਾਲੇ ਵਿਅਕਤੀਆਂ ਤੇ ਵਾਹਨਾਂ ’ਤੇ ਸਖਤ ਨਿਗਰਾਨੀ ਰੱਖ ਜਾ ਰਹੀ ਹੈ । ਹਰਿਆਣਾ ਦੇ ਇਸ ਦੀ ਸੀਮਾਵਾਂ ਤੋਂ 3 ਕਿਲੋਮੀਟਰ ਦੇ ਘੇਰੇ ਵਿਚ ਆਉਣ ਵਾਲੇ ਦੂਜੇ ਰਾਜਾਂ ਦੇ ਸ਼ਰਾਬ ਦੇ ਠੇਕੇ ਵੀ ਵੋਟ ਖਤਮ ਹੋਣ ਤਕ ਬੰਦ ਰਹਿਣਗੇ । ਫਲਾਇੰਗ ਸਕਾਰਡ ਦੀਆਂ ਟੀਮਾਂ ਰਾਜ ਵਿਚ ਮੁਸਤੈਦੀ ਨਾਲ ਗਸ਼ਤ ਕਰ ਰਹੀ ਹੈ ਤਾਂ ਜੋ ਵੋਟ ਪ੍ਰਕ੍ਰਿਆ ਸ਼ਾਂਤੀ ਨਾਲ ਖਤਮ ਹੋ ਸਕੇ । ਉਨ੍ਹਾਂ ਨੇ ਦਸਿਆ ਕਿ 14 ਅਕਤੂਬਰ ਨੂੰ ਸਾਰੀ ਪੋ¦ਿਗ ਪਾਰਟੀਆਂ ਚੋਣ ਸਮੱਰਗੀ ਲੈ ਕੇ ਆਪਣੇ-ਆਪਣੇ ਬੂਥਾਂ ਵੱਲ ਰਵਾਨਾ ਹੋ ਜਾਣਗੀਆਂ । 15 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ 7:00 ਵਜੇ ਦੇ ਵਿਚਕਾਰ ਉਮੀਦਵਾਰਾਂ ਦੇ ਏਜੰਟਾਂ ਦੇ ਸਾਹਮਣੇ ਮਾਕਪੋਲ ਹੋਵੇਗੀ, ਇਸ ਤੋਂ ਬਾਅਦ ਸਵੇਰੇਸ 7:00 ਵਜੇ ਤੋਂ ਸ਼ਾਮ 6:00 ਵਜੇ ਤਕ ਵੋਟ ਦਾ ਸਮਾਂ ਰੱਖਿਆ ਗਿਆ ਹੈ । ਸ਼ਾਮ 6 ਵਜੇ ਤਕ ਵੋਟ ਕੇਂਦਰ ਵਿਚ ਦਾਖਲ ਹੋਏ ਵੋਟਰ ਨੂੰ ਵੋਟ ਕਰਨ ਦਾ ਅਧਿਕਾਰੀ ਹੋਵੇਗਾ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਵਿਚ ਕੁਲ 2700 ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਗਈ ਹੈ । ਰਾਜ ਦੇ ਸਾਰੇ ਪੋ¦ਿਗ ਬੂਥਾਂ ’ਤੇ ਵੋਟ ਪ੍ਰਕ੍ਰਿਆ ਦੀ ਨਿਗਰਾਨੀ ਲਈ ਵੀਡਿਓ ਕੈਮਰੇ, ਸੀ.ਸੀ.ਟੀ.ਵੀ. ਕੈਮਰੇ, ਵੈਬ ਕਾਸਟਿੰਗ ਤੇ ਮਾਇਕਰੋ ਆਬਜਰਬਰ ਲਗਾਇਆ ਜਾਵੇਗਾ । ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਹਰਿਆਣਾ ਦੇ ਲਗਭਗ ਹਰਕੇ ਹਲਕੇ ’ਤੇ ਇਕ ਅਬਜਰਬਰ ਦੀ ਨਿਯੁਕਤੀ ਕੀਤੀ ਗਈ ਹੈ । ਇਸ ਤੋਂ ਇਲਾਵਾ, ਸ਼ਾਂਤੀ ਨਾਲ ਵੋਟ ਕਰਵਾਉਣ ਲਈ ਹਰਿਆਣਾ ਵਿਚ ਹਰਿਆਣਾ ਪੁਲਿਸ ਦੇ ਨਾਲ-ਨਾਲ ਨੀਮ ਫੌਜ ਤੇ ਹੋਮ ਗਾਰਡ ਦੀ ਤੈਨਾਤੀ ਕੀਤੀ ਗਈ ਹੈ । ਉਨ੍ਹਾਂ ਦਸਿਆ ਕਿ ਰਾਜ ਵਿਚ ਕੁਲ 24,000 ਬੈਲਟ ਯੂਨਿਟ ਤੇ 18,320 ਕੰਟ੍ਰੋਲ ਯੂਨਿਟ ਵਰਤੋਂ ਵਿਚ ਲਗਾਈ ਜਾਵੇਗੀ । ਕੁਲ 90 ਵਿਧਾਨ ਸਭਾ ਹਲਕਿਆਂ ਵਿਚੋਂ 30 ਹਲਕੇ ਅਜਿਹੇ ਹਨ, ਜਿੱਥੇ 15 ਤੋਂ ਵੱਧ ਉਮੀਦਵਾਰ ਹਨ, ਅਜਿਹੇ ਹਲਕਿਆਂ ਵਿਚ 2-2 ਈਵੀਐਮ ਮਸ਼ੀਨਾਂ ਲਗਾਈ ਜਾਵੇਗੀ । ਬਾਕੀ 60 ਹਲਕਿਆਂ ਵਿਚ ਵੋਟ ਲਈ 1-1 ਈਵੀਐਮ ਵਰਤੋਂ ਹੋਵੇਗੀ । ਚੋਣ ਦੌਰਾਨ ਕੋਈ ਵੀ ਪਾਰਟੀ ਜਾਂ ਉਮੀਦਵਾਰ ਪੋ¦ਿਗ ਬੂਥ ਦੇ ਨੇੜੇ ਟੈਂਟ ਲਗਾ ਕੇ ਵੋਟਰਾਂ ਨੂੰ ਕਿਸੇ ਉਮੀਦਵਾਰ ਜਾਂ ਪਾਰਟੀ ਦੇ ਪੱਖ ਵਿਚ ਵੋਟ ਕਰਨ ਦੀ ਅਪੀਲ ਨਹੀਂ ਕਰ ਸਕੇਗਾ । ਹਰਿਆਣਾ ਵਿੱਚ ਆਮ ਚੋਣ ਦੌਰਾਨ 1.63 ਕਰੋੜ ਤੋਂ ਵੱਧ ਵੋਟਰ ਆਪਣੇ ਨੁਮਾਇੰਦਿਆਂ ਨੂੰ ਚੁਣਨ ਲਈ ਆਪਣੀ ਵੋਟ ਦੀ ਵਰਤੋਂ ਕਰਨ ਸਕਣਗੇ । ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਅੱਜ ਦਸਿਆ ਕਿ ਵੋਟ ਲਈ ਕੁਲ 16,357 ਵੋਟਿੰਗ ਕੇਂਦਰ ਬਣਾਏ ਗਏ ਹਨ, ਜਿੱਥੇ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਦੇ ਵਿਚਕਾਰ ਵੋਟਰ ਆਪਣੀ ਵੋਟ ਪਾ ਸਕਣਗੇ। ਉਨ੍ਹਾਂ ਦਸਿਆ ਕਿ ਚੋਣ ਸਹੀ ਢੰਗ ਨਾਲ ਯਕੀਨੀ ਕਰਨ ਲਈ ਨੀਮ ਫੌਜ ਦੀਆਂ 80 ਕੰਪਨੀਆਂ ਸਮੇਤ 50,000 ਸੁਰੱਖਿਆ ਕਰਮਚਾਰੀ ਤੇ 70,000 ਕਰਮਚਾਰੀ ਅਤੇ ਅਧਿਕਾਰੀ ਚੋਣ ਡਿਊਟੀ ’ਤੇ ਲਗਾਏ ਗਏ ਹਨ । ਭਾਰਤ ਦੇ ਚੋਣ ਕਮਿਸ਼ਨ ਨੇ 46 ਆਮ ਆਬਜਰਬਰ, 21 ਚੋਣ ਖਰਚ ਆਬਜਰਬਰ, 5 ਪੁਲਿਸ ਆਬਜਰਬਰ ਅਤੇ ਮਾਇਕਰੋ ਆਬਜਰਬਰ ਤੈਨਾਤ ਕੀਤੇ ਹਨ, ਜੋ ਚੋਣ ਪ੍ਰਕ੍ਰਿਆ ’ਤੇ ਸਖਤ ਨਜ਼ਰ ਰੱਖਣਗੇ । ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ, 1000 ਚੋਣ ਕੇਂਦਰਾਂ ’ਤੇ ਵੈਬਕਾਸਟਿੰਗ ਲਈ ਵੀਡਿਓ ਅਤੇ ਡਿਜਿਟਲ ਕੈਮਰਾ ਦੀ ਵਿਵਸਥਾ ਵੀ ਕੀਤੀ ਗਈ ਹੈ । ਉਨ੍ਹਾਂ ਦਸਿਆ ਕਿ 6 ਵਿਧਾਨ ਸਭਾ ਖੇਤਰਾਂ ਥਾਨੇਸਰ, ਕਰਨਾਲ, ਪਾਣੀਪਤ ਸ਼ਹਿਰ, ਸੋਨੀਪਤ, ਰੋਹਤਕ ਅਤੇ ਗੁੜਗਾਉਂ ਵੋਟਰ ਆਡਿਟ ਟ੍ਰੇਲ ਪਹਿਲੀ ਵਾਰ ਵਰਤੋਂ ਕੀਤਾ ਜਾ ਰਿਹਾ ਹੈ।

Send this to a friend