May 23, 2026 1:45 pm

ਬੀ.ਪੀ.ਐ¤ਲ. ਦਰਜੇ ਦੇ ਲੋਕਾਂ ਨੂੰ ਮੁਫਤ ਦਵਾਈ ਦੇਣ ਦੀ ਤਿਆਰੀ, ਪੀ.ਡੀ.ਐ¤ਸ. ਤੋਂ ਬਾਹਰ ਹੋਣਗੇ ਟੈਕਸਦਾਤਾ

Page-1(1)_11 ਨਵੀਂ ਦਿ¤ਲੀ, 12 ਅਕਤੂਬਰ (ਪੀ. ਟੀ.)- ਸਰਕਾਰ ਸਬਸਿਡੀ ਲਈ ਬਿਹਤਰ ਤਰੀਕੇ ਰਾਹੀਂ ਅਜਿਹਾ ਪ੍ਰਬੰਧ ਕਰਨਾ ਚਾਹੁੰਦੀ ਹੈ ਜਿਸ ਨਾਲ ਇਸ ਦਾ ਲਾਭ ਜ਼ਰੂਰਤਮੰਦਾਂ ਨੂੰ ਮਿਲ ਸਕੇ। ਇਸੇ ਪਹਿਲ ਦੇ ਤਹਿਤ ਕੇਂਦਰ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐ¤ਲ.) ਦੇ ਲੋਕਾਂ ਨੂੰ ਉਨ੍ਹਾਂ ਦੇ ਬੀ.ਪੀ.ਐ¤ਲ. ਰਾਸ਼ਨ ਕਾਰਡ ਰਾਹੀਂ ਮੁਫਤ ਦਵਾਈ ਅਤੇ ਸਪੈਸ਼ੀਐਲਟੀ ਸਰਕਾਰੀ ਹਸਪਤਾਲਾਂ ਦੀ ਜਾਂਚ ਦੀ ਸਹੂਲਤ ਯਕੀਨੀ ਬਣਾਉਣ ‘ਤੇ ਕੰਮ ਕਰ ਰਿਹਾ ਹੈ। ਜਦੋਂਕਿ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐ¤ਸ.) ਤੋਂ ਟੈਕਸਦਾਤਾ ਅਤੇ ਚੋਟੀ ਦੇ ਅਧਿਕਾਰੀਆਂ ਨੂੰ ਬਾਹਰ ਕਰਨ ਦੀ ਵੀ ਤਿਆਰੀ ਚਲ ਰਹੀ ਹੈ।ਕੇਂਦਰੀ ਖਾਧ ਮੰਤਰੀ ਰਾਮਵਿਲਾਸ ਪਾਸਵਾਨ ਨੇ ਪ¤ਤਰਕਾਰਾਂ ਨੂੰ ਕਿਹਾ ਕਿ ਇਸ ਮੁ¤ਦੇ ‘ਤੇ ਵਿਚਾਰ-ਵਟਾਂਦਰਾ ਚਲ ਰਿਹਾ ਹੈ। ਅਸੀਂ ਅਜਿਹੇ ਹ¤ਲ ‘ਤੇ ਕੰਮ

ਕਰ ਰਹੇ ਹਾਂ ਜਿਸ ਦੇ ਤਹਿਤ ਬੀ.ਪੀ.ਐ¤ਲ. ਲੋਕਾਂ ਨੂੰ ਉਨ੍ਹਾਂ ਦੇ ਰਾਸ਼ਨ ਕਾਰਡ ਦੇ ਆਧਾਰ ‘ਤੇ ਮੁਫਤ ਦਵਾਈਆਂ ਅਤੇ ਹੋਰ ਸਹੂਲਤਾਂ ਮਿਲ ਸਕਣ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਨੂੰ ਦਿ¤ਕਤ ਆ ਰਹੀਆਂ ਹਨ ਖਾਸ ਕਰਕੇ ਉਨ੍ਹਾਂ ਸੂਬਿਆਂ ‘ਚ ਜਿ¤ਥੇ ਨਵਾਂ ਖਾਧ ਕਾਨੂੰਨ ਲਾਗੂ ਕੀਤਾ ਗਿਆ ਹੈ। ਇਸ ਵਿਚਾਲੇ ਸਰਕਾਰ ਇਨਕਮ ਟੈਕਸਪੇਅਰਜ਼ ਅਤੇ ਸਰਕਾਰ ਦੇ ਚੋਟੀ ਦੇ ਅਧਿਕਾਰੀਆਂ ਨੂੰ ਪੀ.ਡੀ.ਐ¤ਸ. ਦੇ ਦਾਇਰੇ ਤੋਂ ਬਾਹਰ ਕਰਨ ਦੀ ਯੋਜਨਾ ਬਣਾ ਰਹੀ ਹੈ। ਨਰਿੰਦਰ ਮੋਦੀ ਸਰਕਾਰ ਨੇ ਸੂਬਿਆਂ ਤੋਂ ਇਸ ਤਰ੍ਹਾਂ ਦੀ ਯੋਜਨਾ ਆਜ਼ਮਾਉਣ ਨੂੰ ਕਿਹਾ ਹੈ। ਪਾਸਵਾਨ ਇਸ ਮੁ¤ਦੇ ‘ਤੇ ਉਨ੍ਹਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨਗੇ।

Send this to a friend